ਟਮਾਟਰ ਦੇ ਭਾਅ ਹੋਏ 60 ਰੁਪਏ ਦੇ ਪਾਰ, ਮਦਰ ਡੇਅਰੀ 'ਚ ਮਿਲਣਗੇ ਸਸਤੇ

07/20/2019 12:11:39 PM

ਨਵੀਂ ਦਿੱਲੀ — ਦੇਸ਼ 'ਚ ਕਿਸੇ ਥਾਂ ਸੋਕੇ ਵਰਗੀ ਸਥਿਤੀ ਪੈਦਾ ਹੋਣ ਅਤੇ ਕਿਸੇ ਥਾਂ ਭਾਰੀ ਹੜ੍ਹਾ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਭਾਰਤੀ ਸੂਬਿਆਂ 'ਚ ਜਿਥੇ ਮਾਨਸੂਨ ਦਾ ਇੰਤਜ਼ਾਰ ਕਰਦੇ ਖੇਤ ਸੁੱਕ ਰਹੇ ਹਨ ਉਥੇ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ 'ਚ ਹੜ੍ਹ੍ਹਾਂ ਕਾਰਨ ਫਸਲਾਂ ਬਰਬਾਦ ਹੋ ਚੁੱਕੀਆਂ ਹਨ।

ਮੁੰਬਈ ਦੀ ਥੋਕ ਮੰਡੀ ਵਿਚ ਹਾਈਬ੍ਰਿਡ ਟਮਾਟਰ 18 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚਿਆ ਜਾ ਰਿਹਾ ਸੀ ਉਥੇ 60 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਦੇ ਭਾਅ 12 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਇਸੇ ਤਰ੍ਹਾਂ ਦਿੱਲੀ ਦੀ ਮੰਡੀ 'ਚ ਟਮਾਟਰ ਦੀ ਸਥਾਨਕ ਕਿਸਮ ਦੇ ਭਾਅ ਬੁੱਧਵਾਰ ਨੂੰ ਹੈਰਾਨੀਜਨਕ ਰੂਪ ਨਾਲ ਉਛਲ ਕੇ 60 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਏ, ਜਦੋਂਕਿ 1 ਜੁਲਾਈ ਨੂੰ ਇਸ ਦੇ ਭਾਅ 16.75 ਰੁਪਏ ਪ੍ਰਤੀ ਕਿਲੋਗ੍ਰਾਮ ਸਨ।

ਦਿੱਲੀ ਸਰਕਾਰ ਨੇ ਸਾਰੀ ਮਦਰ ਡੇਅਰੀ ਦੀ ਦੁਕਾਨਾਂ ‘ਤੇ ਟਮਾਟਰ 40 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਟਮਾਟਰ ਦੀ ਲਗਾਤਾਰ ਵਧ ਰਹੀ ਕੀਮਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਬਾਜ਼ਾਰ ‘ਚ ਟਮਾਟਰ ਦੀ ਸਪਲਾਈ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਫਿਲਹਾਲ ਮਦਰ ਡੇਅਰੀ ਦੇ ਆਊਟਲੇਟ ‘ਤੇ 59  ਰੁਪਏ ਕਿਲੋ ਦੀ ਕੀਮਤ ‘ਚ ਟਮਾਟਰ ਦੀ ਸੇਲ ਹੋ ਰਹੀ ਹੈ, ਜੋ ਆਮ ਤੋਂ ਕਰੀਬ 20 ਰੁਪਏ ਪ੍ਰਤੀ ਕਿਲੋ ਜ਼ਿਆਦਾ ਹੈ।

ਅੱਜ ਖਾਣ ਪੀਣ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲਾ ‘ਚ ਖਪਾਕਾਰ ਮਾਮਲਿਆ ਦੇ ਸਕਤੱਰ ਅਵਿਨਾਸ਼ ਸ਼੍ਰੀਵਾਸਤਵ ਦੀ ਪ੍ਰਧਾਨਗੀ ‘ਚ ਹੋਈ ਅੰਤਰ ਮੰਤਰਾਲਾ ਕਮੇਟੀ ਦੀ ਬੈਠਕ ‘ਚ ਟਮਾਟਰ ਦੀ ਕੀਮਤ ਨੂੰ ਲੈ ਕੇ ਚਰਚਾ ਕੀਤੀ ਗਈ। ਬੈਠਕ ‘ਚ ਤੈਅ ਕੀਤਾ ਗਿਆ ਕਿ ਦਿੱਲੀ ਦੇ ਬਾਜ਼ਾਰਾਂ ‘ਚ ਵੀ ਟਮਾਟਰ ਦੀ ਸਪਲਾਈ ਵਧਾਈ ਜਾਵੇ। ਇਸ ਲਈ ਦਿੱਲੀ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ। ਬੈਠਕ ‘ਚ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੀ ਹੋਈ ਕੀਮਤ ਸਿਰਫ ਥੌੜੇ ਸਮੇਂ ਲਈ ਹੈ ਅਤੇ ਜਲਦੀ ਹੀ ਟਮਾਟਰ ਦੀ ਸਪਲਾਈ ਨਾਰਮਲ ਹੋ ਜਾਵੇਗੀ।

ਦਿੱਲੀ ‘ਚ ਪਿਛਲੇ 10 ਦਿਨਾਂ ‘ਚ ਟਮਾਟਰ ਦੀ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਜੇਕਰ ਸਰਕਾਰੀ ਅੰਕੜੀਆਂ ਨੂੰ ਮਨੀਆ ਜਾਵੇ ਤਾਂ 10 ਜੁਲਾਈ ਤੋਂ ਬਾਅਦ ਹੁਣ ਤਕ ਇਸ ‘ਚ 28 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਹੋਇਆ ਹੈ। 10 ਜੁਲਾਈ ਨੂੰ ਦਿੱਲੀ ‘ਚ ਟਮਾਟਰ ਦੀ ਕੀਮਤ 37  ਰੁਪਏ ਪ੍ਰਤੀ ਕਿਲੋ ਸੀ ਜੋ 18 ਜੁਲਾਈ ਨੂੰ ਵਧਕੇ 65 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਰਸਾਤ ਕਰਕੇ ਟਮਾਟਰ ਦੀ ਕੀਮਤਾਂ ‘ਚ ਵਾਧਾ ਹੋਇਆ ਹੈ ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ।


Related News