ਮਹਿੰਗਾਈ ਦਾ ਝਟਕਾ, ਇਸ ਕੰਪਨੀ ਨੇ ਦੁੱਧ ਦੀ ਕੀਮਤ ਦੋ ਰੁ: ਲਿਟਰ ਵਧਾਈ

Saturday, Jul 10, 2021 - 01:16 PM (IST)

ਮਹਿੰਗਾਈ ਦਾ ਝਟਕਾ, ਇਸ ਕੰਪਨੀ ਨੇ ਦੁੱਧ ਦੀ ਕੀਮਤ ਦੋ ਰੁ: ਲਿਟਰ ਵਧਾਈ

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਦੀ ਵਧਦੀ ਮਹਿੰਗਾਈ ਵਿਚਕਾਰ ਹੁਣ ਦੁੱਧ ਵੀ ਮਹਿੰਗਾ ਹੋ ਗਿਆ ਹੈ। ਮਦਰ ਡੇਅਰੀ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ ਹੋਰ ਸ਼ਹਿਰਾਂ ਵਿਚ ਦੁੱਧ ਦੀ ਕੀਮਤ ਦੋ ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਦਸੰਬਰ 2019 ਵਿਚ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। 


ਇਕ ਜੁਲਾਈ ਤੋਂ ਅਮੂਲ ਦੁੱਧ ਵੀ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਮਦਰ ਡੇਅਰੀ ਨੇ ਕਿਹਾ ਕਿ ਦੁੱਧ ਕੀਮਤਾਂ ਵਿਚ ਵਾਧਾ 11 ਜੁਲਾਈ 2021 ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਮਹਿੰਗੇ ਪੈਟਰੋਲ, ਡੀਜ਼ਲ ਤੋਂ ਛੁਟਕਾਰਾ, ਮਿਲਣ ਜਾ ਰਹੀ ਹੈ ਇਹ ਵੱਡੀ ਰਾਹਤ!

ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ ਮਦਰ ਡੇਅਰੀ ਨੇ ਕੀਮਤਾਂ ਵਧਾਉਣ ਪਿੱਛੇ ਦਾ ਕਾਰਨ ਉੱਚ ਲਾਗਤ ਹੋਣਾ ਦੱਸਿਆ ਹੈ। ਬਿਆਨ ਵਿਚ ਕਿਹਾ ਗਿਆ ਹੈ, ''ਕੰਪਨੀ ਨੂੰ ਸਾਰੇ ਤਰ੍ਹਾਂ ਦੀਆਂ ਇਨਪੁਟ ਲਾਗਤਾਂ 'ਤੇ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਿਛਲੇ ਇਕ ਸਾਲ ਵਿਚ ਕਈ ਗੁਣਾ ਵਧੀਆਂ ਹਨ ਅਤੇ ਜਾਰੀ ਮਹਾਮਾਰੀ ਕਾਰਨ ਦੁੱਧ ਦੇ ਉਤਪਾਦਨ ਵਿਚ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।" ਪ੍ਰੋਸੈਸਿੰਗ, ਪੈਕਜਿੰਗ ਅਤੇ ਸਾਜੋ-ਸਾਮਾਨ ਦੀ ਲਾਗਤ ਵੀ ਵਧੀ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਦੁੱਧ ਦੀ ਖ਼ਰੀਦ ਲਈ ਜ਼ਿਆਦਾ ਕੀਮਤਾਂ ਚੁਕਾਉਣ ਦੇ ਬਾਵਜੂਦ ਗਾਹਕਾਂ ਲਈ ਕੀਮਤ ਨਹੀਂ ਵਧਾਈ ਗਈ ਸੀ। ਗੌਰਤਲਬ ਹੈ ਕਿ ਮਦਰ ਡੇਅਰੀ ਦਿੱਲੀ-ਐੱਨ. ਸੀ. ਆਰ. ਵਿਚ ਰੋਜ਼ਾਨਾ 30 ਲੱਖ ਲਿਟਰ ਤੋਂ ਜ਼ਿਆਦਾ ਦੁੱਧ ਦੀ ਵਿਕਰੀ ਕਰਦੀ ਹੈ।

ਇਹ ਵੀ ਪੜ੍ਹੋ- ਅਨਲਾਕ ਹੋਣ ਲੱਗੀ ਦੁਨੀਆ, ਹੁਣ ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ ਭਾਰਤੀ


author

Sanjeev

Content Editor

Related News