ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ, ਖਾਣ ਵਾਲਾ ਤੇਲ 10 ਰੁਪਏ ਹੋਇਆ ਸਸਤਾ

Friday, Jun 09, 2023 - 09:17 AM (IST)

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ, ਖਾਣ ਵਾਲਾ ਤੇਲ 10 ਰੁਪਏ ਹੋਇਆ ਸਸਤਾ

ਨਵੀਂ ਦਿੱਲੀ (ਭਾਸ਼ਾ)– ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਖਾਣ ਵਾਲੇ ਤੇਲ ਬ੍ਰਾਂਡ ‘ਧਾਰਾ’ ਦੀ ਵਿਕਰੀ ਕਰਨ ਵਾਲੀ ਮਦਰ ਡੇਅਰੀ ਨੇ ਇਸ ਤੇਲ ਦੀਆਂ ਕੀਮਤਾਂ ’ਚ ਪ੍ਰਤੀ ਲਿਟਰ 10 ਰੁਪਏ ਤੱਕ ਦੀ ਕਟੌਤੀ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ ਹਫਤੇ ਤੋਂ ਨਵੀਆਂ ਕੀਮਤਾਂ ਵਾਲੀ ਪੈਕਿੰਗ ਮੁਹੱਈਆ ਹੋ ਜਾਏਗੀ। ਦਿੱਲੀ ਅਤੇ ਐੱਨ. ਸੀ. ਆਰ. ਖੇਤਰ ’ਚ ਦੁੱਧ ਉਤਪਾਦਾਂ ਦੀ ਪ੍ਰਮੁੱਖ ਸਪਲਾਈਕਰਤਾ ਮਦਰ ਡੇਅਰੀ ਧਾਰਾ ਬ੍ਰਾਂਡ ਦੇ ਤਹਿਤ ਖਾਣ ਵਾਲੇ ਤੇਲ ਦੀ ਵੀ ਵਿਕਰੀ ਕਰਦੀ ਹੈ। ਉਸ ਨੇ ਕਿਹਾ ਕਿ ਧਾਰਾ ਬ੍ਰਾਂਡ ਦੇ ਤੇਲ ਦੀਆਂ ਕੀਮਤਾਂ ’ਚ ਕਟੌਤੀ ਗਲੋਬਲ ਬਾਜ਼ਾਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਨੂੰ ਦੇਖਦੇ ਹੋਏ ਕੀਤੀ ਗਈ ਹੈ। ਮਦਰ ਡੇਅਰੀ ਦੇ ਬੁਲਾਰੇ ਨੇ ਕਿਹਾ ਕਿ ਧਾਰਾ ਖਾਣ ਵਾਲੇ ਤੇਲ ਦੇ ਸਾਰੇ ਵਰਜ਼ਨਸ ਦੇ ਐੱਮ. ਆਰ. ਪੀ. ਵਿਚ 10 ਰੁਪਏ ਪ੍ਰਤੀ ਲਿਟਰ ਤੱਕ ਦੀ ਕਟੌਤੀ ਕੀਤੀ ਜਾ ਰਹੀ ਹੈ। ਇਹ ਕਦਮ ਕੌਮਾਂਤਰੀ ਪੱਧਰ ’ਤੇ ਖਾਣ ਵਾਲੇ ਤੇਲਾਂ ਦੇ ਰੇਟ ਡਿਗਣ ਅਤੇ ਘਰੇਲੂ ਪੱਧਰ ’ਤੇ ਸਰ੍ਹੋਂ ਵਰਗੀਆਂ ਤਿਲਹਨ ਫਸਲਾਂ ਦੀ ਉਪਲਬਧਤਾ ’ਚ ਸੁਧਾਰ ਨੂੰ ਦੇਖਦੇ ਹੋਏ ਉਠਾਇਆ ਗਿਆ ਹੈ।

ਇਹ ਵੀ ਪੜ੍ਹੋ: ਵਿਵਾਦਾਂ ’ਚ ਘਿਰੀ ਸੰਨੀ ਦਿਓਲ ਦੀ ਫਿਲਮ ‘ਗਦਰ-2’, ਗੁਰਦੁਆਰੇ ’ਚ ਫਿਲਮਾਏ ਇਤਰਾਜ਼ਯੋਗ ਸੀਨ ਕੱਟਣ ਦੀ ਉੱਠੀ ਮੰਗ

ਹੁਣ ਇਹ ਹਨ ਕੀਮਤਾਂ

ਰੇਟ ’ਚ ਕਟੌਤੀ ਤੋਂ ਬਾਅਦ ਧਾਰਾ ਦਾ ਰਿਫਾਈਂਡ ਵੈਜ਼ੀਟੇਬਲ ਆਇਲ ਹੁਣ 200 ਰੁਪਏ ਪ੍ਰਤੀ ਲਿਟਰ ਦੇ ਭਾਅ ’ਤੇ ਆ ਗਿਆ ਹੈ। ਇਸ ਤਰ੍ਹਾਂ ਧਾਰਾ ਕੱਚੀ ਘਾਣੀ ਸਰ੍ਹੋਂ ਤੇਲ ਦੀ ਐੱਮ. ਆਰ. ਪੀ. 160 ਰੁਪਏ ਪ੍ਰਤੀ ਲਿਟਰ ਅਤੇ ਧਾਰਾ ਸਰ੍ਹੋਂ ਤੇਲ ਦੀ ਐੱਮ. ਆਰ. ਪੀ. 158 ਰੁਪਏ ਪ੍ਰਤੀ ਲਿਟਰ ਹੋਵੇਗੀ। ਇਸ ਦੇ ਨਾਲ ਧਾਰਾ ਦਾ ਰਿਫਾਈਂਡ ਸੂਰਜਮੁਖੀ ਤੇਲ ਹੁਣ 150 ਰੁਪਏ ਪ੍ਰਤੀ ਲਿਟਰ ਅਤੇ ਨਾਰੀਅਲ ਤੇਲ 230 ਰੁਪਏ ਪ੍ਰਤੀ ਲਿਟਰ ਦੇ ਭਾਅ ’ਤੇ ਵੇਚਿਆ ਜਾਏਗਾ।

ਇਹ ਵੀ ਪੜ੍ਹੋ: ਕੈਨੇਡਾ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ, 13 ਦੇਸ਼ਾਂ ਨੂੰ ਮਿਲੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News