CFA ਇੰਸਟੀਚਿਊਟ ਦੇ ਜ਼ਿਆਦਾਤਰ ਮੈਂਬਰਾਂ ਨੇ ਕੇ-ਆਕਾਰ ਦੇ ਸੁਧਾਰ ਦਾ ਅਨੁਮਾਨ ਜਤਾਇਆ

Tuesday, Jul 06, 2021 - 06:30 PM (IST)

CFA ਇੰਸਟੀਚਿਊਟ ਦੇ ਜ਼ਿਆਦਾਤਰ ਮੈਂਬਰਾਂ ਨੇ ਕੇ-ਆਕਾਰ ਦੇ ਸੁਧਾਰ ਦਾ ਅਨੁਮਾਨ ਜਤਾਇਆ

ਨਵੀਂ ਦਿੱਲੀ (ਭਾਸ਼ਾ) – ਸੀ. ਐੱਫ. ਏ. ਇੰਸਟੀਚਿਊਟ ਦੇ ਜ਼ਿਆਦਾਤਰ ਮੈਂਬਰਾਂ ਨੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਉੱਭਰ ਰਹੀ ਅਰਥਵਿਵਸਥਾ ’ਚ ਕੇ-ਆਕਾਰ ਦੇ ਸੁਧਾਰ ਦਾ ਅਨੁਮਾਨ ਜਤਾਇਆ ਹੈ, ਜਿੱਥੇ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਦਰਾਂ, ਵੱਖ-ਵੱਖ ਸਮਾਂ ਜਾਂ ਰਫਤਾਰ ਦੇ ਆਧਾਰ ’ਤੇ ਭਰਪਾਈ ਹੋਵੇਗੀ।

ਨਿਵੇਸ਼ ਪੇਸ਼ੇਵਰਾਂ ਦੇ ਕੌਮਾਂਤਰੀ ਸੰਘ ਸੀ. ਐੱਫ. ਏ. ਇੰਸਟੀਚਿਊਟ ਵਲੋਂ 6,040 ਮੈਂਬਰਾਂ ਦਰਮਿਆਨ ਕੀਤੇ ਗਏ ਸਰਵੇਖਣ ’ਚ 44 ਫੀਸਦੀ ਭਾਈਵਾਲਾਂ ਨੇ ਕੇ-ਆਕਾਰ ਦੇ ਸੁਧਾਰ ਦੀ ਭਵਿੱਖਬਾਣੀ ਕੀਤੀ। ਇਸ ਦਾ ਅਰਥ ਹੈ ਕਿ ਸੁਧਾਰ ਨੂੰ ਕਿਸੇ ਇਕ ਰੁਝਾਨ ਦੇ ਆਧਾਰ ’ਤੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਇਹ ਖੇਤਰ, ਦੇਸ਼ਕਾਲ ਅਤੇ ਸਮੇਂ ਮੁਤਾਬਕ ਵੱਖ-ਵੱਖ ਹੋਵੇਗਾ। ਕੇ-ਆਕਾਰ ਦੇ ਸੁਧਾਰ ਦਾ ਇਹ ਅਨੁਮਾਨ ਪਿਛਲੇ ਸਾਲ ਕੀਤੀ ਗਈ ਹਾਕੀ ਸਟਿਕ ਆਕਾਰ ਦੇ ਸੁਧਾਰ ਦੀ ਭਵਿੱਖਬਾਣੀ ਤੋਂ ਬਿਲਕੁੱਲ ਵੱਖ ਹੈ, ਜਿਸ ਦਾ ਅਰਥ ਹੈ ਕਿ ਸੁਧਾਰ ਧੀਮੀ ਰਫਤਾਰ ਨਾਲ ਹੋਵੇਗਾ।

ਸੀ. ਐੱਫ. ਏ. ਇੰਸਟੀਚਿਊਟ ਦੇ ਭਾਰਤ ’ਚ ਕੰਟਰੀ ਪ੍ਰਮੁੱਖ ਵਿਧੁ ਸ਼ੇਖਰ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਕਾਫੀ ਅਸਥਿਰ ਹੈ। ਮੇਰਾ ਮੰਨਣਾ ਹੈ ਕਿ ਸਭ ਤੋਂ ਵੱਧ ਸੰਭਾਵਨਾ ਕੇ-ਆਕਾਰ ਦੇ ਸੁਧਾਰ ਦੀ ਹੈ, ਜਿੱਥੇ ਅਰਥਵਿਵਸਥਾ ਦੇ ਵੱਖ-ਵੱਖ ਹਿੱਸਿਆਂ ’ਚ ਵੱਖ-ਵੱਖ ਦਰ ਨਾਲ ਸੁਧਾਰ ਹੋਵਗਾ। ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਕੋਵਿਡ-19 ਮਹਾਮਾਰੀ ਭਾਰਤੀ ਜੀਵਨ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ, ਜਿਸ ’ਚ ਸਰਕਾਰੀ ਨੀਤੀਆਂ, ਟੈਕਸ ਨਿਯਮ ਅਤੇ ਪੂਰਾ ਵਿੱਤੀ ਦ੍ਰਿਸ਼ ਸ਼ਾਮਲ ਹੈ।


author

Harinder Kaur

Content Editor

Related News