ਦੁਨੀਆਭਰ ''ਚ 90 ਦਿਨਾਂ ਅੰਦਰ ਵਿਕੇ 30 ਕਰੋੜ ਤੋਂ ਜ਼ਿਆਦਾ ਮੋਬਾਇਲ ਫੋਨਸ
Thursday, Aug 24, 2017 - 02:25 AM (IST)
ਜਲੰਧਰ— ਸਾਲ 2017 ਦੀ ਦੂਜੀ ਤਿਮਾਹੀ 'ਚ ਗਲੋਬਲੀ 'ਤੌਰ 'ਤੇ ਸਮਾਰਟਫੋਨਸ ਦੀ ਸੇਲ 366.2 ਮਿਲਿਅਨ ਯਾਨੀ ਕਰੀਬ 36 ਕਰੋੜ ਪਹੁੰਚ ਗਈ ਹੈ। ਸਾਲ 2016 ਦੀ ਦੂਜੀ ਤਿਮਾਹੀ ਦੀ ਤੁਲਨਾ 'ਚ ਵਿਕਰੀ 'ਚ 6.7 ਫੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜਾ ਮਾਰਕੀਟ ਰਿਸਰਚ ਫਰਮ ਗਾਰਟਨਰ ਨੇ ਜਾਰੀ ਕੀਤਾ ਹੈ। ਐਂਡ੍ਰਾਇਡ ਆਧਾਰਿਤ ਸਮਾਟਰਫੋਨਸ ਨੇ ਆਈ.ਓ.ਐੱਸ ਨੂੰ ਪਿੱਛੇ ਛੱਡਦੇ ਹੋਏ 87.7 ਫੀਸਦੀ ਮਾਰਕੀਟ ਸ਼ੇਅਰ 'ਤੇ ਕਬਜਾ ਕੀਤਾ ਹੈ। ਗਾਰਟਰਨ ਦੇ ਰਿਸਰਚ ਡਾਇਰੈਕਟਰ ਅੰਸ਼ੂਲ ਗੁੱਪਤਾ ਨੇ ਦੱਸਿਆ ਕਿ ਬਾਜ਼ਾਰ 'ਚ ਜ਼ਿਆਦਾ ਸਟੋਰੇਜ, ਬਿਹਤਰ ਪ੍ਰੋਸੈਸਰ ਅਤੇ ਐਡਵਾਂਸ ਕੈਮਰੇ ਨਾਲ ਲੈਸ 4ਜੀ ਸਮਾਰਟਫੋਨਸ ਦੀ ਮੰਗ 'ਚ ਵਾਧਾ ਹੋ ਰਿਹਾ ਹੈ।
2016 ਤਿਮਾਹੀ ਦੀ ਤੁਲਨਾ 'ਚ ਸਾਲ 2017 ਦੀ ਦੂਜੀ ਤਿਮਾਹੀ 'ਚ ਹਰ ਤਰ੍ਹਾਂ ਦੇ ਸਮਾਰਟਫੋਨਸ ਦੀ ਵਿਕਰੀ 'ਚ ਵਾਧਾ ਹੋਇਆ ਹੈ। ਜੇਕਰ ਸੈਮਸੰਗ ਦੀ ਗੱਲ ਕਰੀਏ ਤਾਂ ਗਲੈਕਸੀ ਨੋਟ 7 'ਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਬਾਅਦ ਲਗਾਤਾਰ ਤੀਨ ਤਿਮਾਹੀਆਂ ਤਕ ਵਿਕਰੀ ਦੇ ਮਾਮਲੇ 'ਚ ਕੰਪਨੀ ਨੂੰ ਨੁਕਸਾਨ ਝੇਲਣਾ ਪਿਆ। ਉਸ ਤੋਂ ਬਾਅਦ ਸਾਲਾਨਾ ਆਧਾਰ 'ਤੇ ਸੈਮਸੰਗ ਸਮਾਰਟਫੋਨ ਦੀ ਸੇਲ 'ਚ 7.5 ਫੀਸਦੀ ਵਾਧਾ ਦੇਖਣ ਨੂੰ ਮਿਲਿਆ। ਅੰਸ਼ੂਲ ਗੁੱਪਤਾ ਨੇ ਕਿਹਾ ਕਿ ਚਾਈਨੀਜ਼ ਕੰਪਨੀਆਂ (ਹੁਵਾਵੇ, ਓੱਪੋ ਅਤੇ ਵੀਵੋ) ਦੇ ਵਾਧੇ ਮੁਕਾਬਲੇ 'ਚ ਅਸੀਂ ਸਾਲ 2017 'ਚ ਸੈਮਸੰਗ ਦੀ ਵਿਕਰੀ 'ਚ ਵਾਧਾ ਹੋਣ ਦੀ ਉਮੀਦ ਕਰ ਰਹੇ ਹਾਂ। 2017 ਦੀ ਦੂਜੀ ਤਿਮਾਹੀ 'ਚ ਆਈਫੋਨ ਦੇ 3.3 ਮਿਲਿਅਨ ਯੂਨੀਟਸ ਦੇ ਸਟਾਕ ਨੂੰ ਖਤਮ ਕਰਨ ਦੇ ਬਾਵਜੂਦ ਵੀ ਐਪਲ ਦੀ ਸੇਲ ਸਾਲਾਨਾ ਤੌਰ 'ਤੇ 0.2 ਫੀਸਦੀ 'ਤੇ ਫਲੈਟ ਰਹੀ। ਵੀਵੋ ਅਤੇ ਓੱਪੋ ਵਰਗੇ ਚਾਈਨੀਜ਼ ਸਮਾਰਟਫੋਨ ਬ੍ਰੈਂਡਸ ਨੇ 2017 ਦੀ ਦੂਜੀ ਤਿਮਾਹੀ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿਕਰੀ ਦੇ ਮਾਮਲੇ 'ਚ ਵੀਵੋ ਨੇ 70.8 ਫੀਸਦੀ ਅਤੇ ਓੱਪੋ ਨੇ 44.1 ਫੀਸਦੀ ਦਾ ਵਾਧਾ ਕੀਤਾ ਹੈ।
