11 ਲੱਖ ਤੋਂ ਵਧ ਸੀਨੀਅਰ ਨਾਗਰਿਕਾਂ ਨੇ ਛੱਡੀ ਰੇਲਵੇ ਦੀ ਸਬਸਿਡੀ: ਰੇਲ ਮੰਤਰੀ

01/04/2018 3:36:03 PM

ਨਵੀਂ ਦਿੱਲੀ—ਰੇਲ ਮੰਤਰਾਲੇ ਨੇ ਦੇਸ਼ ਦੇ ਸੀਨੀਅਰ ਨਾਗਰਿਕਾਂ ਤੋਂ ਰੇਲਵੇ ਦੀ ਸਬਸਿਡੀ ਛੱਡਣ ਦੀ ਜੋ ਅਪੀਲ ਕੀਤੀ ਸੀ ਉਸ ਦਾ ਬਹੁਤ ਅਸਰ ਹੋਇਆ ਹੈ। 22 ਜੁਲਾਈ ਤੋਂ ਲੈ ਕੇ ਨਵੰਬਰ ਅੰਤ ਤੱਕ 11 ਲੱਖ ਤੋਂ ਜ਼ਿਆਦਾ ਸੀਨੀਅਰ ਨਾਗਰਿਕ ਰੇਲਵੇ ਯਾਤਰੀਆਂ ਨੇ ਸਬਸਿਡੀ ਨੂੰ ਪੂਰਾ ਜਾਂ ਅੱਧਾ ਛੱਡਿਆ ਹੈ। ਬੁੱਧਵਾਰ ਨੂੰ ਰੇਲ ਸੂਬਾ ਮੰਤਰੀ ਰਾਜੇਨ ਗੋਹੇਨ ਨੇ ਸੰਸਦ 'ਚ ਇਹ ਜਾਣਕਾਰੀ ਦਿੱਤੀ। 
ਰੇਲਵੇ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ 2016-17 ਦੌਰਾਨ ਆਨਲਾਈਨ ਅਤੇ ਆਫਲਾਈਨ ਟਿਕਟ ਬੁਕਿੰਗ ਨਾਲ ਰਾਜਸਵ 'ਚ ਵਾਧਾ ਹੋਇਆ ਹੈ। 2016-17 ਦੌਰਾਨ ਆਨਲਾਈਨ ਟਿਕਟ ਬੁਕਿੰਗ ਦੇ ਰਾਹੀਂ 19,209.28 ਕਰੋੜ ਰੁਪਏ ਦੀ ਪ੍ਰਾਪਤੀ ਹੋਈ ਹੈ ਜਦਕਿ 17,204.06 ਕਰੋੜ ਬੁਕਿੰਗ ਦੇ ਰਾਹੀਂ 28,468.81 ਕਰੋੜ ਰੁਪਏ ਮਿਲੇ ਸਨ। ਵਿੱਤੀ ਸਾਲ 2015-16 ਦੌਰਾਨ ਆਨਲਾਈਨ ਬੁਕਿੰਗ ਨਾਲ 17,204.06 ਕਰੋੜ ਰੁਪਏ ਅਤੇ ਆਫਲਾਈਨ ਬੁਕਿੰਗ ਨਾਲ 28,116.87 ਕਰੋੜ ਰੁਪਏ ਮਿਲੇ ਸਨ।
ਰੇਲ ਸੂਬਾ ਮੰਤਰੀ ਨੇ ਦੱਸਿਆ ਕਿ ਟਿਕਟ ਬੁਕਿੰਗ ਦੌਰਾਨ ਸਬਸਿਡੀ ਨੂੰ ਪੂਰੀ ਤਰ੍ਹਾਂ ਨਾਲ ਛੱਡਣ ਦਾ ਬਦਲ ਪਹਿਲਾਂ ਤੋਂ ਮੌਜੂਦਾ ਸੀ ਪਰ 50 ਫੀਸਦੀ ਸਬਸਿਡੀ ਛੱਡਣ ਦਾ ਬਦਲ 22 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਹੈ। 22 ਜੁਲਾਈ 2017 ਤੋਂ ਲੈ ਕੇ ਨਵੰਬਰ ਅੰਤ 5.67 ਲੱਖ ਸੀਨੀਅਰ ਨਾਗਰਿਕ ਰੇਲ ਯਾਤਰੀਆਂ ਨੇ ਸਬਸਿਡੀ ਨੂੰ ਪੂਰੀ ਤਰ੍ਹਾਂ ਨਾਲ ਛੱਡਿਆ ਹੈ ਅਤੇ 5.81 ਲੱਖ ਨੇ 50 ਫੀਸਦੀ ਸਬਸਿਡੀ ਨੂੰ ਤਿਆਗਿਆ ਹੈ।


Related News