10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ''ਚ 1 ਲੱਖ ਕਰੋੜ ਤੋਂ ਜ਼ਿਆਦਾ ਗਿਰਾਵਟ
Sunday, Feb 11, 2018 - 03:30 PM (IST)
ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਸੂਚੀਬੱਧ 10 ਉੱਚ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਪਿਛਲੇ ਹਫਤੇ 1,11,986.87 ਕਰੋੜ ਰੁਪਏ ਘਟ ਗਿਆ। ਪਿਛਲੇ ਹਫਤੇ ਬੀ.ਐੱਸ.ਈ. ਸੈਂਸੈਕਸ 'ਤੇ 1,060.99 ਅੰਕ ਯਾਨੀ 3.02% ਦੀ ਗਿਰਵਾਟ ਦਰਜ ਕੀਤੀ ਗਈ ਜਿਸਦੇ ਚਲਦੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਤੇਜ਼ੀ ਨਾਲ ਘਟਿਆ। ਇਸ ਗਿਰਾਵਟ ਦੀ ਪ੍ਰਮੁੱਖ ਵਜ੍ਹਾਂ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ 'ਤੇ ਲੰਬੇ ਸਮੇਂ ਤੋਂ ਪੂੰਜੀਗਤ ਲਾਭ 'ਤੇ ਪ੍ਰਸਤਾਵਿਤ ਕਰ ਅਤੇ ਵੈਧਿਕ ਬਾਜ਼ਾਰਾਂ ਦੀ ਉਥਲ-ਪੁਥਲ ਨੂੰ ਮੰਨਿਆ ਜਾ ਰਿਹਾ ਹੈ।
ਦੇਸ਼ ਦੀ ਸਭ ਤੋਂ ਜ਼ਿਆਦਾ ਬਾਜ਼ਾਰ ਪੂੰਜੀਕਰਣ (ਐੱਮਕੈਪ) ਵਾਲੀ ਕੰਪਨੀ ਟਾਟਾ ਕਸੰਲਟੇਂਸੀ ਸਰਵਸਿਸ ( ਟੀ.ਸੀ.ਐੱਸ.) ਦਾ ਐੱਮਕੈਪ ਪਿਛਲੇ ਹਫਤੇ 33,854.18 ਕਰੋੜ ਰੁਪਏ ਘਟਾ ਕੇ 5,68,983.70 ਕਰੋੜ ਰੁਪਏ ਰਹਿ ਗਿਆ। ਇਸ ਪ੍ਰਕਾਰ ਐੱਚ.ਡੀ.ਐੱਫ.ਸੀ.ਬੈਂਕ ਦੇ ਬਾਜ਼ਾਰ ਪੂੰਜੀਕਰਣ 'ਚ 24,935.67 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 4,80,206 ਕਰੋੜ ਰੁਪਏ ਦਰਜ ਕੀਤਾ ਗਿਆ। ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਣ ਵੀ 20,733.18 ਕਰੋੜ ਘਟਾ ਕੇ 2,83,336.41 ਕਰੋੜ ਰਿਹਾ ਹੈ। ਹਿੰਦੂਸਤਾਨ ਯੂਨੀਲੀਵਰ ਦਾ ਐੱਮਕੈਪ 8,073.5 ਕਰੋੜ ਰੁਪਏ ਘਟਾ ਕੇ 2,89,044.47 ਕਰੋੜ ਰੁਪਏ, ਇੰਫੋਸਿਸ ਦਾ 6,514.19 ਕਰੋੜ ਘਟਾ ਕੇ 2,42,827.36 ਕਰੋੜ ਰੁਪਏ ਅਤੇ ਓ.ਐੱਨ.ਜੀ.ਸੀ. ਦਾ 6,031.62 ਕਰੋੜ ਘਟਾ ਕੇ 2,40,943.99 ਕਰੋੜ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਦਾ ਐੱਮਕੈਪ 4,908.95 ਕਰੋੜ ਗਿਰ ਕੇ 5,68,773.21 ਕਰੋੜ ਹੋ ਗਿਆ। ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਣ 4,877.27 ਕਰੋੜ ਘਟਾ ਕੇ 3,30,800.77 ਕਰੋੜ ਰੁਪਏ ਰਿਹਾ ਹੈ। ਇਸੇ ਪ੍ਰਕਾਰ ਮਾਰੂਤੀ ਸੁਜੂਕੀ ਦਾ ਐੱਮ ਕੈਪ 1,626.7 ਕਰੋੜ ਗਿਰ ਕੇ 2,70,254.42 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ 431.61 ਕਰੋੜ ਰੁਪਏ ਘਟਾ ਕੇ 2,55,854.07 ਕਰੋੜ ਰਿਹਾ। ਬਾਜ਼ਾਰ ਪੂੰਜੀਕਰਣ ਦੇ ਹਿਸਾਬ ਨਾਲ ਰੈਂਕਿੰਗ 'ਚ ਟੀ.ਸੀ.ਐੱਸ. ਉੱਪਰ ਰਹੀ ਅਤੇ ਉਸਦੇ ਬਾਅਦ ਕਰਮਵਾਰ , ਰਿਲਾਇੰਸ ਇੰਡਸਟਰੀਜ਼. ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ. ਹਿੰਦੂਸਤਾਨ ਯੂਨੀਲੀਵਰ, ਐੱਚ.ਡੀ. ਐੱਫ.ਸੀ, ਮਾਰੂਤੀ, ਭਾਰਤੀ ਅਸਟੇਟ ਬੈਂਕ, ਇੰਫੋਸਿਸ ਅਤੇ ਓ.ਐੱਨ.ਜੀ.ਸੀ. ਦਾ ਸਥਾਨ ਰਿਹਾ।
