ਇਨ੍ਹਾਂ ਗਰਮੀਆਂ ''ਚ 229 ਗੀਗਾਵਾਟ ਤੱਕ ਨਹੀਂ ਪਹੁੰਚ ਪਾਵੇਗੀ ਜ਼ਿਆਦਾ ਬਿਜਲੀ ਦੀ ਮੰਗ
Sunday, Jun 18, 2023 - 02:41 PM (IST)
ਨਵੀਂ ਦਿੱਲੀ- ਇਸ ਗਰਮੀ 'ਚ ਬਿਜਲੀ ਦੀ ਸਿਖਰ ਮੰਗ 229 ਗੀਗਾਵਾਟ ਤੱਕ ਨਹੀਂ ਪਹੁੰਚ ਸਕਦੀ ਹੈ। ਉਦਯੋਗਿਕ ਮਾਹਰਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਸ਼ ਅਤੇ ਬਿਪਰਜੋਏ ਚੱਕਰਵਾਤ ਦੇ ਬਾਅਦ ਦੇ ਪ੍ਰਭਾਵਾਂ ਕਾਰਨ ਬਿਜਲੀ ਦੀ ਮੰਗ ਇਸ ਪੱਧਰ ਤੱਕ ਪਹੁੰਚਣ ਦੀ ਸੰਭਾਵਨਾ ਨਹੀਂ ਹੈ। ਉਦਯੋਗ ਮਾਹਰਾਂ ਨੇ ਕਿਹਾ ਕਿ ਬੇਮੌਸਮੀ ਬਾਰਸ਼ ਨੇ ਮੰਗ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਰਮੀਆਂ ਦੌਰਾਨ ਤਾਪਮਾਨ 'ਚ ਗਿਰਾਵਟ ਆਈ ਹੈ। ਇਸ ਕਾਰਨ ਏਅਰ ਕੰਡੀਸ਼ਨਰ ਵਰਗੇ ਕੂਲਿੰਗ ਯੰਤਰਾਂ ਦੀ ਵਰਤੋਂ ਘਟ ਗਈ ਹੈ।
ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ (ਸੀ.ਈ.ਏ) ਦਾ ਅਨੁਮਾਨ ਹੈ ਕਿ ਇਸ ਗਰਮੀ 'ਚ ਬਿਜਲੀ ਦੀ ਮੰਗ 229 ਗੀਗਾਵਾਟ ਤੱਕ ਪਹੁੰਚ ਜਾਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਸ਼ ਅਤੇ ਚੱਕਰਵਾਤ ਦੇ ਪ੍ਰਭਾਵ ਕਾਰਨ ਬਿਜਲੀ ਦੀ ਮੰਗ ਇਸ ਪੱਧਰ ਤੱਕ ਪਹੁੰਚਣ ਦੀ ਉਮੀਦ ਨਹੀਂ ਹੈ। ਕੇਂਦਰੀ ਬਿਜਲੀ ਅਥਾਰਟੀ ਨੇ ਅਪ੍ਰੈਲ-ਜੂਨ ਦੌਰਾਨ ਬਿਜਲੀ ਦੀ ਮੰਗ 229 ਗੀਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੁਲਾਈ ਤੱਕ ਦੇਸ਼ ਭਰ 'ਚ ਮਾਨਸੂਨ ਸਰਗਰਮ ਹੋ ਜਾਵੇਗਾ ਅਤੇ ਮੌਸਮੀ ਬਾਰਸ਼ਾਂ ਕਾਰਨ ਬਿਜਲੀ ਦੀ ਮੰਗ ਫਿਰ ਤੋਂ ਘੱਟ ਜਾਵੇਗੀ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਹੁਣ ਤੱਕ ਵੱਧ ਤੋਂ ਵੱਧ ਬਿਜਲੀ ਦੀ ਮੰਗ (ਇੱਕ ਦਿਨ 'ਚ ਸਪਲਾਈ ਕੀਤੀ ਬਿਜਲੀ) 9 ਜੂਨ 2023 ਨੂੰ 223.23 ਗੀਗਾਵਾਟ ਦੇ ਸਰਵ-ਸਮੇਂ ਦੇ ਉੱਚੇ ਪੱਧਰ 'ਤੇ ਪਹੁੰਚੀ ਸੀ। ਇਸ ਤੋਂ ਬਾਅਦ ਇਹ 10 ਜੂਨ ਨੂੰ 219.30 ਗੀਗਾਵਾਟ ਅਤੇ 11 ਜੂਨ ਨੂੰ 206.66 ਗੀਗਾਵਾਟ 'ਤੇ ਆ ਗਿਆ। ਇੱਕ ਦਿਨ 'ਚ ਸਿਖਰ ਦੀ ਸਪਲਾਈ 12 ਜੂਨ ਨੂੰ ਫਿਰ ਵਧ ਕੇ 218.67 ਗੀਗਾਵਾਟ ਹੋ ਗਈ ਪਰ 13 ਜੂਨ ਨੂੰ ਘਟ ਕੇ 215.35 ਗੀਗਾਵਾਟ ਅਤੇ 14 ਜੂਨ ਨੂੰ 214.58 ਗੀਗਾਵਾਟ ਹੋ ਗਈ। 15 ਜੂਨ ਨੂੰ ਬਿਜਲੀ ਦੀ ਸਿਖਰ ਮੰਗ 210.90 ਗੀਗਾਵਾਟ ਸੀ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਹਾਲਾਂਕਿ ਬਿਜਲੀ ਮੰਤਰਾਲਾ ਦੇਸ਼ 'ਚ ਬਿਜਲੀ ਦੀ ਕਮੀ ਤੋਂ ਬਚਣ ਲਈ ਕਦਮ ਚੁੱਕ ਰਿਹਾ ਹੈ। ਮੰਤਰਾਲੇ ਨੇ ਪਹਿਲਾਂ ਦੇਸ਼ 'ਚ ਬਿਜਲੀ ਦੀ ਮੰਗ ਅਤੇ ਖਪਤ 'ਚ ਕਿਸੇ ਵੀ ਕਮੀ ਨੂੰ ਪੂਰਾ ਕਰਨ ਲਈ ਸਾਰੇ ਆਯਾਤ ਕੀਤੇ ਕੋਲਾ ਆਧਾਰਿਤ ਪਾਵਰ ਪਲਾਂਟਾਂ ਨੂੰ 16 ਮਾਰਚ, 2023 ਤੋਂ 15 ਜੂਨ, 2023 ਤੱਕ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਕਿਹਾ ਸੀ। ਹੁਣ ਇਹ ਸਮਾਂ ਸੀਮਾ ਸਾਢੇ ਤਿੰਨ ਮਹੀਨੇ ਵਧਾ ਕੇ 30 ਸਤੰਬਰ 2023 ਤੱਕ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।