ਬੈਂਕਾਂ ਦੀ ਏਸੈੱਟ ਕੁਆਲਿਟੀ ਸਥਿਰ ਪਰ ਕਮਜ਼ੋਰ ਰਹੇਗੀ : ਮੂਡੀਜ਼

12/04/2018 12:45:03 AM

ਨਵੀਂ ਦਿੱਲੀ-ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਦਾ ਕਹਿਣਾ ਹੈ ਕਿ ਫਸੇ ਕਰਜ਼ੇ ਦੀ ਸਮੱਸਿਆ ਦਾ ਨਿਪਟਾਰਾ ਪੂਰਾ ਹੋਣ ਤੇ ਕਾਰਪੋਰੇਟ ਸੈਕਟਰ ਦੀ ਹਾਲਤ ’ਚ ਸੁਧਾਰ ਹੋਣ ਨਾਲ ਭਾਰਤੀ ਬੈਂਕਾਂ ਦੀ ਏਸੈੱਟ ਕੁਆਲਿਟੀ ਸਥਿਰ ਤਾਂ ਹੋਵੇਗੀ ਪਰ ਕਮਜ਼ੋਰ ਰਹੇਗੀ। ਰੇਟਿੰਗ ਏਜੰਸੀ ਨੇ ਕਿਹਾ, ‘‘ਬੈਂਕਾਂ ਨੇ ਭਾਰੀ ਮਾਤਰਾ ’ਚ ਫਸੇ ਕਰਜ਼ੇ ਦੀ ਪਛਾਣ ਕੀਤੀ ਹੈ ਤੇ ਉਹ ਇਸ ਦੀ ਵਸੂਲੀ ਸ਼ੁਰੂ ਕਰਨਗੇ, ਜਿਸ ਨਾਲ ਉਨ੍ਹਾਂ ਦੀ ਏਸੈੱਟ ਕੁਆਲਿਟੀ ਵਧੇਗੀ। ਹਾਲਾਂਕਿ ਏਸੈੱਟ ਕੁਆਲਿਟੀ ’ਚ ਸੁਧਾਰ ਦਾ ਪੱਧਰ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਫਸੇ ਕਰਜ਼ੇ ਦੇ ਵੱਡੇ ਖਾਤਿਆਂ ਦਾ ਨਿਪਟਾਰਾ ਕਿੰਨਾ ਸਫਲ ਹੁੰਦਾ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਨੇ ਸਾਲਾਨਾ ਬੈਂਕਿੰਗ ਸਿਸਟਮ ਆਊਟਲੁਕ ’ਚ ਇਹ ਵੀ ਕਿਹਾ ਕਿ ਸਰਕਾਰੀ ਬੈਂਕਾਂ ’ਚ ਪੂੰਜੀਕਰਨ ਕਮਜ਼ੋਰ ਰਹੇਗਾ ਪਰ ਸਰਕਾਰ ਦੇ ਸਮਰਥਨ ਨਾਲ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲੇਗੀ। ਜਨਤਕ ਖੇਤਰ ਦੇ ਬੈਂਕਾਂ ’ਚ ਘੱਟ ਪੂੰਜੀ ਦੀ ਸਮੱਸਿਆ ਬਰਕਰਾਰ ਰਹੇਗੀ ਤੇ ਘੱਟੋ-ਘੱਟ ਪੂੰਜੀ ਦੀ ਜ਼ਰੂਰਤ ਪੂਰੀ ਕਰਨ ਲਈ ਉਨ੍ਹਾਂ ਨੂੰ ਸਰਕਾਰ ਦੇ ਪੂੰਜੀਕਰਨ ’ਤੇ ਨਿਰਭਰ ਰਹਿਣਾ ਪਵੇਗਾ। 


Related News