ਮੂਡੀਜ਼ ਨੇ 2023 ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.7 ਫ਼ੀਸਦੀ ਕੀਤਾ
Friday, Sep 01, 2023 - 05:38 PM (IST)
ਨਵੀਂ ਦਿੱਲੀ (ਭਾਸ਼ਾ)– ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਮਜ਼ਬੂਤ ਆਰਥਿਕ ਰਫ਼ਤਾਰ ਕਾਰਨ 2023 ਵਿੱਤੀ ਸਾਲ ਲਈ ਭਾਰਤ ਦੇ ਵਿਕਾਸ ਦਾ ਅਨੁਮਾਨ ਵਧਾ ਕੇ ਸ਼ੁੱਕਰਵਾਰ ਨੂੰ 6.7 ਫ਼ੀਸਦੀ ਕਰ ਦਿੱਤਾ। ਮੂਡੀਜ਼ ਨੇ ਆਪਣੇ ‘ਗਲੋਬਲ ਮੈਕਰੋ ਆਊਟਲੁੱਕ’ ਵਿਚ ਕਿਹਾ ਕਿ ਮਜ਼ਬੂਤ ਸੇਵਾਵਾਂ ਦੇ ਵਿਸਤਾਰ ਅਤੇ ਪੂੰਜੀਗਤ ਖ਼ਰਚੇ ਨੇ ਭਾਰਤ ਦੀ ਦੂਜੀ (ਅਪ੍ਰੈਲ-ਜੂਨ) ਤਿਮਾਹੀ ਵਿੱਚ ਇਕ ਸਾਲ ਪਹਿਲਾਂ ਦੀ ਤੁਲਨਾ ਵਿੱਚ 7.8 ਫ਼ੀਸਦੀ ਦੇ ਅਸਲ ਵਾਧੇ ਨੂੰ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ
ਇਸ ਲਈ ਅਸੀਂ ਭਾਰਤ ਲਈ ਆਪਣੇ 2023 ਵਿੱਤੀ ਸਾਲ ਦੇ ਵਿਕਾਸ ਦਾ ਅਨੁਮਾਨ 5.5 ਫ਼ੀਸਦੀ ਤੋਂ ਵਧਾ ਕੇ 6.7 ਫ਼ੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਦੂਜੀ ਤਿਮਾਹੀ ਦਾ ਬਿਹਤਰ ਪ੍ਰਦਰਸ਼ਨ 2023 ਵਿੱਚ ਉੱਚ ਆਧਾਰ ਅੰਕ ਮੁਹੱਈਆ ਕਰਦਾ ਹੈ। ਅਸੀਂ ਆਪਣਾ 2024 ਦਾ ਵਿਕਾਸ ਅਨੁਮਾਨ 6.5 ਫ਼ੀਸਦੀ ਤੋਂ ਘਟਾ ਕੇ 6.1 ਫ਼ੀਸਦੀ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8