ਮੂਡੀਜ਼ ਨੇ 2025 ਲਈ ਭਾਰਤ ਦੇ GDP ਵਾਧਾ ਦਰ ਅੰਦਾਜ਼ੇ ਨੂੰ ਘਟਾ ਕੇ ਕੀਤਾ 6.3 ਫੀਸਦੀ

Tuesday, May 06, 2025 - 06:40 PM (IST)

ਮੂਡੀਜ਼ ਨੇ 2025 ਲਈ ਭਾਰਤ ਦੇ GDP ਵਾਧਾ ਦਰ ਅੰਦਾਜ਼ੇ ਨੂੰ ਘਟਾ ਕੇ ਕੀਤਾ 6.3 ਫੀਸਦੀ

ਨਵੀਂ ਦਿੱਲੀ (ਭਾਸ਼ਾ) - ਮੂਡੀਜ਼ ਰੇਟਿੰਗਸ ਨੇ 2025 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧਾ ਦਰ ਅੰਦਾਜ਼ੇ ਨੂੰ 6.5 ਫੀਸਦੀ ਤੋਂ ਘਟਾ ਕੇ ਮੰਗਲਵਾਰ ਨੂੰ 6.3 ਫੀਸਦੀ ਕਰ ਦਿੱਤਾ। ਰੇਟਿੰਗ ਏਜੰਸੀ ਨੇ ਕਿਹਾ ਕਿ ਅਮਰੀਕਾ ਨੀਤੀ ਬੇਯਕੀਨੀ ਅਤੇ ਵਪਾਰ ਪਾਬੰਦੀਆਂ ਕਾਰਨ ਕੌਮਾਂਤਰੀ ਪੱਧਰ ’ਤੇ ਅਰਥਵਿਵਸਥਾਵਾਂ ’ਤੇ ਦਬਾਅ ਪਵੇਗਾ।

ਇਹ ਵੀ ਪੜ੍ਹੋ :     Gold ਦੀ ਕੀਮਤ 'ਚ ਆ  ਸਕਦੀ ਹੈ ਗਿਰਾਵਟ! ਜਲਦ ਮਿਲ ਸਕਦੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ

ਆਪਣੇ ‘ਗਲੋਬਲ ਮੈਕਰੋ ਆਊਟਪੁੱਟ’ 2025-26 (ਮਈ ਐਡੀਸ਼ਨ) ’ਚ ਮੂਡੀਜ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ’ਚ ਜਾਰੀ ਤਣਾਅ ਵਰਗੇ ਭੂ-ਰਾਜਨੀਤਿਕ ਤਣਾਅ ਨਾਲ ਵੀ ਉਸ ਦੀਆਂ ਮੁੱਢਲੀਆਂ ਵਿਕਾਸ ਭਵਿੱਖਵਾਣੀਆਂ ’ਤੇ ਨਕਾਰਾਤਮਕ ਅਸਰ ਪੈਣ ਦਾ ਖਦਸ਼ਾ ਹੈ। ਮੂਡੀਜ਼ ਨੇ ਕਿਹਾ ਕਿ ਨਿਵੇਸ਼ਕਾਂ ਅਤੇ ਕਾਰੋਬਾਰਾਂ ਦੀ ਲਾਗਤ ਵਧਣ ਦੇ ਆਸਾਰ ਹਨ ਕਿਉਂਕਿ ਇਹ ਨਿਵੇਸ਼, ਵਿਸਤਾਰ ਅਤੇ ਮਾਲ ਦੇ ਸਰੋਤ ਦਾ ਫੈਸਲਾ ਕਰਦੇ ਸਮੇਂ ਨਵੇਂ ਭੂ-ਰਾਜਨੀਤਿਕ ਸੰਰਚਨਾਵਾਂ ਨੂੰ ਧਿਆਨ ’ਚ ਰੱਖਦੇ ਹਨ। ਮੂਡੀਜ਼ ਨੇ ਕੈਲੰਡਰ ਸਾਲ 2025 ਲਈ ਭਾਰਤ ਦੇ ਵਾਧਾ ਦਰ ਅੰਦਾਜ਼ਿਆਂ ਨੂੰ ਘਟਾ ਕੇ 6.3 ਫੀਸਦੀ ਕਰ ਦਿੱਤਾ ਪਰ 2026 ਲਈ ਇਸ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਇਹ 2024 ਦੀ 6.7 ਫੀਸਦੀ ਦੀ ਵਾਧਾ ਦਰ ਤੋਂ ਘਟ ਹੈ। ਮੂਡੀਜ਼ ਨੂੰ ਉਮੀਦ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਾਧੇ ਨੂੰ ਸਮਰਥਨ ਦੇਣ ਲਈ ਨੀਤੀਗਤ ਦਰਾਂ ਨੂੰ ਹੋਰ ਘਟ ਕਰੇਗਾ। ਰੇਟਿੰਗ ਏਜੰਸੀ ਨੇ ਵੀ ਕ੍ਰਮਵਾਰ ਲਈ ਜੀ. ਡੀ. ਪੀ. ਵਾਧੇ ਦੇ ਅੰਦਾਜ਼ੇ ਨੂੰ ਵੀ ਕ੍ਰਮਵਾਰ 2 ਫੀਸਦੀ ਅਤੇ 1.8 ਫੀਸਦੀ ਤੋਂ ਘਟਾ ਕੇ 2025 ਲਈ ਇਕ ਫੀਸਦੀ ਅਤੇ 2026 ਲਈ 1.5 ਫੀਸਦੀ ਕਰ ਦਿੱਤਾ ਹੈ। ਇਹ 2024 ’ਚ 2.8 ਫੀਸਦੀ ਰਹੀ ਸੀ। ਚੀਨ ਦੇ ਮਾਮਲਿਆਂ ’ਚ ਮੂਡੀਜ਼ ਦਾ ਅੰਦਾਜ਼ਾ ਹੈ ਕਿ 2025 ’ਚ ਵਾਧਾ ਦਰ 3.8 ਫੀਸਦੀ ਅਤੇ 2026 ’ਚ 3.9 ਫੀਸਦੀ ਰਹੇਗੀ, ਜੋ 2024 ਦੀ 5 ਫੀਸਦੀ ਦੀ ਵਾਧਾ ਦਰ ਤੋਂ ਘਟ ਹੈ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਇਹ ਵੀ ਪੜ੍ਹੋ :     ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News