ਮੂਡੀਜ਼ ਨੇ ਹਾਂਗਕਾਂਗ ਦੀ ਵੀ ਰੇਟਿੰਗ ਘਟਾਈ ਕਿਹਾ-ਚੀਨ ਦੇ ਨੇੜੇ ਹੋਣ ਨਾਲ ਵਧਿਆ ਖ਼ਤਰਾ

05/26/2017 5:20:17 AM

ਹਾਂਗਕਾਂਗ — ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਚੀਨ ਤੋਂ ਬਾਅਦ ਹਾਂਗਕਾਂਗ ਦੀ ਕ੍ਰੈਡਿਟ ਰੇਟਿੰਗ ਨੂੰ ਵੀ ਘਟਾ ਦਿੱਤਾ ਹੈ। ਏਜੰਸੀ ਨੇ ਕਿਹਾ ਹੈ ਕਿ ਚੀਨ ਦੇ ਕਰੀਬ ਹੋਣ ਦੀ ਵਜ੍ਹਾ ਨਾਲ ਇਸ 'ਤੇ ਵੀ ਲਗਾਤਾਰ ਖ਼ਤਰਾ ਵਧ ਰਿਹਾ ਹੈ। ਮੂਡੀਜ਼ ਨੇ ਹਾਂਗਕਾਂਗ ਦੀ ਰੇਟਿੰਗ ਨੂੰ ਡਬਲ ਏ-1 ਤੋਂ ਡਬਲ ਏ-2 ਕਰ ਦਿੱਤਾ ਹੈ ਪਰ ਕੰਪਨੀ ਨੇ ਇਸਦਾ ਆਊਟਲੁੱਕ ਨੈਗੇਟਿਵ ਤੋਂ ਸਟੇਬਲ ਕਰ ਦਿੱਤਾ ਹੈ। 
ਇਹ ਐਲਾਨ 28 ਸਾਲ ਬਾਅਦ ਚੀਨ ਦੀ ਰੇਟਿੰੰਗ ਘਟਾਉਣ ਤੋਂ ਇਕ ਘੰਟਾ ਬਾਅਦ ਹੀ ਕੀਤਾ ਗਿਆ। ਏਜੰਸੀ ਨੇ ਚੀਨ ਦੀ ਰੇਟਿੰਗ ਡਬਲ 3 ਤੋਂ ਘਟਾ ਕੇ ਏ-1 ਕਰ ਦਿੱਤੀ ਹੈ। 
ਮੂਡੀਜ਼ ਨੇ ਕੀ ਕਿਹਾ
ਚੀਨ ਦੀ ਸਟਾਕ ਮਾਰਕੀਟ ਵੀ ਵੱਖਰੇ ਟਾਈਅਪ ਰਾਹੀਂ ਸ਼ੰਘਾਈ ਅਤੇ ਸ਼ੇਨਜੇਨ ਨਾਲ ਜੁੜੀ ਹੋਈ ਹੈ। ਏਜੰਸੀ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਹਾਂਗਕਾਂਗ 'ਚ ਡਾਊਨਗ੍ਰੇਡ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੀਨ ਦੇ ਕ੍ਰੈਡਿਟ ਟ੍ਰੈਂਡ ਦਾ ਅਸਰ ਹਾਂਗਕਾਂਗ ਦੇ ਕ੍ਰੈਡਿਟ ਪ੍ਰੋਫਾਈਲ 'ਤੇ ਵੀ ਪੈਂਦਾ ਰਹੇਗਾ। ਅਜਿਹਾ ਇਸ ਲਈ ਕਿਉਂਕਿ ਦੋਵਾਂ ਦੀ ਇਕਾਨਮੀ, ਫਾਈਨਾਂਸ਼ੀਅਲ ਅਤੇ ਪੋਲੀਟਿਕਸ ਇਕ-ਦੂਜੇ ਦੇ ਕਾਫ਼ੀ ਨੇੜੇ ਹੈ।
ਚੀਨ ਦਾ ਅਸਰ ਹਾਂਗਕਾਂਗ 'ਤੇ
ਮੂਡੀਜ਼ ਨੇ ਕਿਹਾ ਹੈ ਕਿ ਚੀਨ ਨੇ ਸਾਲਾਂ ਤੋਂ ਸੰਕਟ ਭਰੇ ਕਰਜ਼ੇ ਅਤੇ ਅਨਰੈਗੂਲੇਟਿਡ ਤਰੀਕੇ ਨਾਲ ਇਕਾਨਮੀ ਦੇ ਵਾਧੇ ਨੂੰ ਸੁਸਤ ਕਰ ਦਿੱਤਾ ਹੈ। ਏਜੰਸੀ ਨੇ ਚੀਨ ਦੇ ਕਰਜ਼ੇ 'ਚ ਭਾਰੀ ਵਾਧੇ ਦਰਮਿਆਨ ਇਕਾਨਮਿਕ ਗ੍ਰੋਥ 'ਚ ਸਲੋਅ ਡਾਊਨ ਆਉਣ ਦੀਆਂ ਚਿੰਤਾਵਾਂ ਵਿਚਾਲੇ ਇਹ ਕਦਮ ਚੁੱਕਿਆ ਹੈ। ਚੀਨ ਦੇ ਨਾਲ ਜੁੜੇ ਹੋਣ ਕਾਰਨ ਹਾਂਗਕਾਂਗ ਵੀ ਪ੍ਰਭਾਵਿਤ ਹੋ ਰਿਹਾ ਹੈ। 
ਹਾਂਗਕਾਂਗ ਨੇ ਕੀਤਾ ਸਖਤ ਵਿਰੋਧ
ਹਾਂਗਕਾਂਗ ਦੇ ਵਿੱਤ ਸਕੱਤਰ ਪਾਲ ਚੇਨ ਨੇ ਇਸ ਕਦਮ ਦੀ 'ਸਖਤ ਤੌਰ 'ਤੇ ਅਸਹਿਮਤੀ' ਪ੍ਰਗਟਾਈ ਹੈ।  ਉਨ੍ਹਾਂ ਕਿਹਾ, ''ਸਾਡਾ ਮੰਨਣਾ ਹੈ ਕਿ ਮੂਡੀਜ਼ ਨੇ ਬਿਹਤਰ ਇਕਾਨਮਿਕ ਫੰਡਾਮੈਂਟਲ, ਮਜ਼ਬੂਤ ਫਾਈਨਾਂਸ਼ੀਅਲ ਰੈਗੂਲੇਟਰੀ ਸਿਸਟਮ ਅਤੇ ਫਾਈਨਾਂਸ਼ੀਅਲ ਪੁਜ਼ੀਸ਼ਨ ਨੂੰ ਦਰਕਿਨਾਰ ਕਰ ਦਿੱਤਾ ਹੈ।'' 
ਚੀਨ ਨੇ ਰੇਟਿੰਗ 'ਤੇ ਚੁੱਕੇ ਸਵਾਲ
ਚੀਨ ਨੇ ਰੇਟਿੰਗ ਏਜੰਸੀ ਦੀ ਮੈਥਡੋਲਾਜੀ 'ਤੇ ਸਵਾਲ ਚੁੱਕੇ ਹਨ। ਚੀਨ ਦੀ ਵਿੱਤ ਮੰਤਰੀ ਨੇ ਕਿਹਾ ਕਿ ਮੂਡੀਜ਼ ਦਾ ਰੇਟਿੰਗ ਡਾਊਨਗ੍ਰੇਡ ਕਰਨ ਦਾ ਫੈਸਲਾ ਉਸ ਦੀ ਗਲਤ ਮੈਥਡੋਲਾਜੀ 'ਤੇ ਆਧਾਰਿਤ ਹੈ। ਇਸ 'ਚ ਇਕਾਨਮੀ ਦੀਆਂ ਸਮੱਸਿਆਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਅਤੇ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਘੱਟ ਮਾਪਿਆ ਗਿਆ ਹੈ।


Related News