ਪੈਸੇ ਦੀ ਬਾਰਿਸ਼ : ਭਾਰਤੀ ਕੰਪਨੀਆਂ ਨੇ ਬਾਜ਼ਾਰਾਂ ਤੋਂ ਜੁਟਾਏ 8.5 ਲੱਖ ਕਰੋੜ ਰੁਪਏ

Sunday, Dec 24, 2017 - 11:24 PM (IST)

ਪੈਸੇ ਦੀ ਬਾਰਿਸ਼ : ਭਾਰਤੀ ਕੰਪਨੀਆਂ ਨੇ ਬਾਜ਼ਾਰਾਂ ਤੋਂ ਜੁਟਾਏ 8.5 ਲੱਖ ਕਰੋੜ ਰੁਪਏ

ਨਵੀਂ ਦਿੱਲੀ-ਪੂੰਜੀ ਜੁਟਾਉਣ ਸਬੰਧੀ ਗਤੀਵਿਧੀਆਂ 'ਚ ਇਸ ਸਾਲ ਤੇਜ਼ੀ ਦੇਖਣ ਨੂੰ ਮਿਲੀ ਅਤੇ ਖ਼ਤਮ ਹੋ ਰਹੇ ਸਾਲ 2017 ਦੌਰਾਨ ਭਾਰਤੀ ਕੰਪਨੀਆਂ ਨੇ ਪੂੰਜੀ ਬਾਜ਼ਾਰ ਤੋਂ ਅੰਦਾਜ਼ਨ 8.5 ਲੱਖ ਕਰੋੜ ਰੁਪਏ ਦੀ ਵਿਸ਼ਾਲ ਪੂੰਜੀ ਜੁਟਾਈ। ਕੰਪਨੀਆਂ ਨੇ ਬਾਜ਼ਾਰ ਤੋਂ ਪੈਸਾ ਜੁਟਾਉਣ ਲਈ ਕਰਜ਼ਾ ਪੱਤਰ ਜਾਰੀ ਕਰਨ ਦੇ ਤਰੀਕਿਆਂ ਨੂੰ ਪ੍ਰਮੁੱਖਤਾ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀਆਂ ਨੂੰ ਸਾਲ 2018 'ਚ ਕਰਜ਼ੇ ਦੇ ਰੂਪ 'ਚ ਪੂੰਜੀ ਦੀ ਉਪਲੱਬਧਤਾ ਅਤੇ ਉਸ ਦੀ ਲਾਗਤ ਨੂੰ ਲੈ ਕੇ ਔਖਿਆਈ ਮਹਿਸੂਸ ਹੋ ਸਕਦੀ ਹੈ ਅਤੇ ਉਹ ਬਦਲ ਦੇ ਤੌਰ 'ਤੇ ਵਿਦੇਸ਼ੀ ਬਾਜ਼ਾਰ ਤੋਂ ਕਰਜ਼ਾ ਲੈਣ ਜਾਂ ਸ਼ੇਅਰ ਵੇਚ ਕੇ ਪੈਸਾ ਜੁਟਾਉਣ ਦਾ ਰਸਤਾ ਅਪਣਾ ਸਕਦੀਆਂ ਹਨ।  
ਬਾਜ਼ਾਰਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਪ੍ਰਾਈਮ ਡਾਟਾਬੇਸ ਵੱਲੋਂ ਸੰਕਲਿਤ ਅੰਕੜਿਆਂ ਮੁਤਾਬਕ ਪੂੰਜੀ ਬਾਜ਼ਾਰ ਤੋਂ ਜੁਟਾਏ ਗਏ ਕੁੱਲ 8.5 ਲੱਖ ਕਰੋੜ ਰੁਪਏ 'ਚ ਬਹੁਤ ਵੱਡਾ ਹਿੱਸਾ (ਯਾਨੀ 7 ਲੱਖ ਕਰੋੜ ਤੋਂ ਜ਼ਿਆਦਾ) ਕਰਜ਼ਾ ਬਾਜ਼ਾਰ ਤੋਂ ਜੁਟਾਇਆ ਗਿਆ। 2017 'ਚ ਕੰਪਨੀਆਂ ਨੇ ਸ਼ੇਅਰ ਬਾਜ਼ਾਰ ਤੋਂ 1.45 ਲੱਖ ਕਰੋੜ ਰੁਪਏ ਜੁਟਾਏ।


Related News