ਰਿਲਾਇੰਸ ਕੈਪੀਟਲ 'ਚ ਫਸਿਆ ਹੈ ਪੈਸਾ ਤਾਂ ਜਲਦੀ ਕਰੋ ਕਲੇਮ, ਜਾਣੋ ਆਖ਼ਰੀ ਤਾਰੀਖ਼
Thursday, Dec 09, 2021 - 02:31 PM (IST)
ਨਵੀਂ ਦਿੱਲੀ - ਜੇਕਰ ਤੁਹਾਡਾ ਪੈਸਾ ਵੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ 'ਚ ਫਸਿਆ ਹੈ ਤਾਂ ਜਲਦੀ ਕਲੇਮ ਕਰੋ। ਦੀਵਾਲੀਆਪਨ ਦੀ ਕਾਰਵਾਈ ਦਾ ਸਾਹਮਣਾ ਕਰ ਰਹੀ ਕੰਪਨੀ ਨੇ ਆਪਣੇ ਰਿਣਦਾਤਿਆਂ ਨੂੰ 20 ਦਸੰਬਰ ਤੱਕ ਦਾਅਵੇ ਦਾਇਰ ਕਰਨ ਲਈ ਕਿਹਾ ਹੈ। ਵਿੱਤੀ ਰਿਣਦਾਤਾਵਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਦਾਅਵੇ ਜਮ੍ਹਾ ਕਰਨ ਲਈ ਕਿਹਾ ਗਿਆ ਹੈ ਜਦੋਂ ਕਿ ਹੋਰ ਰਿਣਦਾਤਾ ਵੀ ਆਪਣੇ ਦਾਅਵੇ ਡਾਕ ਰਾਹੀਂ ਭੇਜ ਸਕਦੇ ਹਨ।
ਇਹ ਵੀ ਪੜ੍ਹੋ : Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ
ਸਟਾਕ ਮਾਰਕੀਟ ਜਾਣਕਾਰੀ
ਰਿਲਾਇੰਸ ਕੈਪੀਟਲ ਨੇ ਬੁੱਧਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੇ ਨੋਟਿਸ ਵਿੱਚ ਆਪਣੇ ਰਿਣਦਾਤਿਆਂ ਨੂੰ 20 ਦਸੰਬਰ ਤੱਕ ਸਬੂਤਾਂ ਦੇ ਨਾਲ ਆਪਣੇ ਦਾਅਵੇ ਪੇਸ਼ ਕਰਨ ਲਈ ਕਿਹਾ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਦੀ ਮੁੰਬਈ ਬੈਂਚ ਨੇ 6 ਦਸੰਬਰ ਨੂੰ ਦਿੱਤੇ ਇੱਕ ਹੁਕਮ ਵਿੱਚ ਰਿਲਾਇੰਸ ਕੈਪੀਟਲ ਵਿਰੁੱਧ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਦੀਵਾਲੀਆ ਕਾਰਵਾਈਆਂ ਦਾ ਸਾਹਮਣਾ ਕਰਨ ਵਾਲੀ ਇਹ ਤੀਜੀ ਗੈਰ-ਬੈਂਕਿੰਗ ਵਿੱਤ ਕੰਪਨੀ ਹੈ।
ਇਹ ਵੀ ਪੜ੍ਹੋ : ਸਸਤੇ ਭਾਅ ਸੁੱਕੇ ਮੇਵੇ ਖ਼ਰੀਦ ਰਹੇ ਥੋਕ ਵਪਾਰੀ, ਗਾਹਕਾਂ ਨੂੰ ਨਹੀਂ ਮਿਲ ਰਿਹਾ ਘੱਟ ਕੀਮਤਾਂ ਦਾ ਲਾਭ
ਬੋਰਡ ਨੂੰ ਕਰ ਦਿੱਤਾ ਗਿਆ ਹੈ ਬਰਖ਼ਾਸਤ
ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ ਕਰਜ਼ੇ ਦੀ ਅਦਾਇਗੀ ਵਿੱਚ ਡਿਫਾਲਟ ਦੇ ਆਧਾਰ 'ਤੇ ਇਸ ਕੰਪਨੀ ਦੇ ਬੋਰਡ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਆਰਬੀਆਈ ਨੇ ਰਿਲਾਇੰਸ ਕੈਪੀਟਲ ਦੇ ਖਿਲਾਫ ਦੀਵਾਲੀਆਪਨ ਦੀ ਸੁਣਵਾਈ ਸ਼ੁਰੂ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ। RBI ਨੇ ਰਿਲਾਇੰਸ ਕੈਪੀਟਲ ਦੇ ਪ੍ਰਸ਼ਾਸਕ ਨੂੰ ਸਲਾਹ ਦੇਣ ਲਈ ਇੱਕ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਹੈ। ਕਮੇਟੀ ਵਿੱਚ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਸਾਬਕਾ ਡੀਐਮਡੀ ਸੰਜੀਵ ਨੌਟਿਆਲ, ਐਕਸਿਸ ਬੈਂਕ ਦੇ ਸਾਬਕਾ ਡੀਐਮਡੀ ਸ੍ਰੀਨਿਵਾਸਨ ਵਦਰੰਜਨ ਅਤੇ ਟਾਟਾ ਕੈਪੀਟਲ ਲਿਮਟਿਡ ਦੇ ਸਾਬਕਾ ਐਮਡੀ ਅਤੇ ਸੀਈਓ ਪ੍ਰਵੀਨ ਪੀ ਕਾਡਲੇ ਸ਼ਾਮਲ ਹਨ।
ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ 1 ਜਨਵਰੀ ਤੋਂ ਬਾਅਦ ਲੱਗੇਗਾ ਜੁਰਮਾਨਾ
ਰਿਲਾਇੰਸ ਕੈਪੀਟਲ ਨੇ 27 ਨਵੰਬਰ 2020 ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਸੀ ਕਿ ਰਿਲਾਇੰਸ ਕੈਪੀਟਲ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (HDFC) ਅਤੇ ਐਕਸਿਸ ਬੈਂਕ ਤੋਂ ਲਏ ਗਏ 624 ਕਰੋੜ ਰੁਪਏ ਦੇ ਕਰਜ਼ਿਆਂ 'ਤੇ ਵਿਆਜ ਦਾ ਭੁਗਤਾਨ ਕਰਨ ਵਿੱਚ ਡਿਫਾਲਟ ਕੀਤਾ ਸੀ। ਕੰਪਨੀ ਨੇ HDFC 'ਚ 4.77 ਕਰੋੜ ਰੁਪਏ ਅਤੇ ਐਕਸਿਸ ਬੈਂਕ 'ਚ 0.71 ਕਰੋੜ ਰੁਪਏ ਦਾ ਡਿਫਾਲਟ ਕੀਤਾ ਸੀ। ਰਿਲਾਇੰਸ ਕੈਪੀਟਲ ਨੇ ਛੇ ਮਹੀਨਿਆਂ ਤੋਂ ਸੱਤ ਸਾਲਾਂ ਦੇ ਕਾਰਜਕਾਲ ਲਈ HDFC ਤੋਂ 10.6 ਪ੍ਰਤੀਸ਼ਤ ਤੋਂ 13 ਪ੍ਰਤੀਸ਼ਤ ਦੀ ਦਰ ਨਾਲ ਮਿਆਦੀ ਕਰਜ਼ਾ ਲਿਆ ਸੀ। ਕੰਪਨੀ ਨੇ ਤਿੰਨ ਤੋਂ ਸੱਤ ਸਾਲਾਂ ਦੀ ਮਿਆਦ ਲਈ ਐਕਸਿਸ ਬੈਂਕ ਤੋਂ 8.25 ਫੀਸਦੀ ਦੀ ਦਰ ਨਾਲ ਕਰਜ਼ਾ ਲਿਆ ਸੀ।
ਇਹ ਵੀ ਪੜ੍ਹੋ : LIC ਦਾ IPO ਆਉਣ ਤੋਂ ਪਹਿਲਾਂ ਸੁਧਰੀ ਸਿਹਤ, ਸਿਰਫ਼ 0.05 ਫ਼ੀਸਦੀ ਰਹਿ ਗਿਆ ਨੈੱਟ NPA
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।