ATM 'ਚੋਂ ਪੈਸੇ ਨਾ ਨਿਕਲਣ ਤੇ ਖਾਤੇ 'ਚੋਂ ਕੱਟ ਜਾਵੇ ਰਕਮ, ਤਾਂ ਇਨ੍ਹਾਂ ਤਰੀਕਿਆਂ ਦਾ ਕਰੋ ਇਸਤੇਮਾਲ

07/19/2019 6:12:38 PM

ਨਵੀਂ ਦਿੱਲੀ— ਅਕਸਰ ਲੋਕਾਂ ਕੋਲੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਗਏ ਤਾਂ ਪੈਸੇ ਤਾਂ ਨਿਕਲੇ ਨਹੀਂ ਪਰ ਖਾਤੇ ਤੋਂ ਰਕਮ ਜਰੂਰ ਕੱਟੀ ਗਈ। ਅਜਿਹੇ 'ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਤਾਂ ਪੈਸੇ ਖਾਤੇ 'ਚ ਦੋਬਾਰਾ ਤੋਂ 24 ਘੰਟੇ ਦੇ ਅੰਦਰ ਆ ਜਾਂਦੇ ਹਨ ਪਰ ਜ਼ਿਆਦਾਤਰ ਮਾਮਲਿਆਂ 'ਚ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ।
ਆਰ.ਬੀ.ਆਈ. ਦੇ ਨਿਯਮਾਂ ਦਾ ਨਹੀਂ ਹੁੰਦਾ ਹੈ ਪਾਲਣ
ਬੈਂਕ ਗਾਹਕਾਂ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਿਪਟਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਕਈ ਤਰ੍ਹਾਂ ਦੇ ਨਿਯਮ ਬਣਾਏ ਹਨ, ਪਰ ਇਸਦਾ ਪਾਲਣ ਬੈਂਕ ਦੇ ਅਧਿਕਾਰੀ ਹੀ ਨਹੀਂ ਕਰਦੇ ਹਨ। ਬੈਂਕ ਅਧਿਕਾਰੀਆਂ ਨੂੰ ਗਾਹਕਾਂ ਦੀ ਅਜਿਹੀਆਂ ਸ਼ਿਕਾਇਤਾਂ ਨੂੰ ਲੈਣਾ ਇਕ ਤਰ੍ਹਾਂ ਦਾ ਮੁਸ਼ਕਲ ਭਰਿਆ ਕੰਮ ਲੱਗਦਾ ਹੈ।
ਕਈ ਵਾਰ ਉਪਭੋਗਤਾਵਾਂ  ਨੂੰ ਡਰਾਉਣ ਲਈ ਬੈਂਕ ਕਈ ਤਰ੍ਹਾਂ ਦੇ ਦਸਤਾਵੇਜ਼ ਵੀ ਮੰਗਦੇ ਹਨ। ਉਨ੍ਹਾਂ ਤੋਂ ਜਾਂਚ ਦੌਰਾਨ ਵੀਡੀਓ ਕਲਿਕ ਲਈ ਸ਼ੁਲਕ ਵੀ ਲਿਆ ਜਾਂਦਾ ਹੈ। ਸਾਰੀਆਂ ਬੈਂਕਾਂ ਨੂੰ ਏ.ਟੀ.ਐੱਮ. ਪਰੀਸਰ 'ਚ ਸੰਪਰਕ ਅਧਿਕਾਰੀਆਂ ਦੇ ਫੋਨ ਨੰਬਰ, ਨਾਮ, ਹੇਲਪਡੇਸਕ ਨੰਬਰ ਅਤੇ ਬੈਂਕ ਦੇ ਟੋਲ ਫ੍ਰੀ ਨੰਬਰ ਦੀ ਜਾਣਕਾਰੀ ਚਸਪਾ ਕਰਨਾ ਜਰੂਰੀ ਹੈ। ਏ.ਟੀ.ਐੱਮ. 'ਚ ਸ਼ਿਕਾਇਤ ਦਾ ਰਜਿਸਟਰ ਅਤੇ ਬਾਕਸ ਵੀ ਹੋਣਾ ਚਾਹੀਦਾ ਹੈ।
ਗਾਹਕ ਛੱਡ ਦਿੰਦੇ ਹਨ ਪੈਸੇ
ਗਾਹਕ ਇਹਦਾ ਪੈਸੇ ਨੂੰ ਵਾਪਸ ਲੈਣ ਲਈ ਕਲੇਮ ਵੀ ਨਹੀਂ ਕਰਦੇ ਹਨ, ਕਿਉਂਕਿ ਬੈਂਕਾਂ ਦੇ ਚੱਕਰ ਕੱਟਦੇ-ਕੱਟਦੇ ਉਹ ਪਰੇਸ਼ਾਨ ਹੋ ਜਾਂਦੇ ਹ। ਪਿਛਲੇ ਪੰਜ ਸਾਲਾਂ 'ਚ ਦੇਸ਼ ਦੀਆਂ ਵੱਖ-ਵੱਖ ਬੈਂਕਾਂ 'ਚ ਕੁਲ 7457 ਕੇਸ ਆਏ ਹਨ। ਹਾਲਾਕਿ ਸਿਰਫ 544 ਕੇਸ਼ 'ਚ ਹੀ ਗਾਹਕਾਂ ਨੂੰ ਰਕਮ ਵਾਪਸ ਮਿਲੀ ਹੈ।
ਬੈਂਕ ਕਿਉਂ ਨਹੀਂ ਲੈਂਦੇ ਸ਼ਿਕਾਇਤ
ਬੈਂਕ 'ਚ ਜਦੋਂ ਗਾਹਕ ਇਸ ਤਰ੍ਹਾਂ ਦਾ ਕੋਈ ਕੇਸ ਲੈ ਕੇ ਜਾਂਦੇ ਹਨ, ਤਾਂ ਉਸ ਨੂੰ ਲੱਗਦਾ ਹੈ ਕਿ ਬੈਂਕ ਦਾ ਗਾਹਕ ਹੋਣ ਕਾਰਨ ਮੈਨੇਜਰ ਅਤੇ ਕਲਰਕ ਮਦਦ ਕਰਨਗੇ। ਹਾਲਾਂਕਿ ਸ਼ੁਰੂਆਤੀ ਮਦਦ 'ਚ ਅਧਿਕਾਰੀ ਵੀ ਸਿਰਫ ਉਨ੍ਹਾਂ ਦਾ ਖਾਤਾ ਚੈੱਕ ਕਰਨ ਤੋਂ ਬਾਅਦ ਕਹਿ ਦਿੰਦਾ ਹੈ ਕਿ ਇਹ ਸਹੀ ਐਂਟਰੀ ਦਰਜ਼ ਹੋਈ ਹੈ। ਗਾਹਕਾਂ ਦੇ ਵਾਰ-ਵਾਰ ਜ਼ੋਰ ਦੇਣ 'ਤੇ ਵੀ ਸ਼ਿਕਾਇਤ ਕਰਤਾ ਨੂੰ ਟਹਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਜ਼ਿਆਦਾਤਰ ਬੈਂਕਾਂ 'ਚ ਅਧਿਕਾਰੀ ਝੰਝਟ ਤੋਂ ਬਚਣ ਲਈ ਹੇਲਪ ਨਹੀਂ ਕਰਦੇ ਹਨ। ਉਪਭੋਗਤਾ ਦੀ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਨੂੰ ਇੰਤਜਾਰ ਲਈ ਕਹਿ ਦਿੱਤਾ ਜਾਂਦਾ ਹੈ।
ਏ.ਟੀ.ਐੱਮ. ਤੋਂ ਲਵੋਂ ਸਲਿਪ
ਗਾਹਕਾਂ ਨੂੰ ਏ.ਟੀ.ਐੱਮ. 'ਤੇ ਟ੍ਰਾਂਜੈਕਸ਼ਨ ਕਰਨ ਤੋਂ ਬਾਅਦ ਸਲਿਪ ਜਰੂਰ ਲੈਣੀ ਚਾਹੀਦੀ ਹੈ। ਇਹ ਤੁਹਾਡੇ ਕੋਲ ਇਕ ਸਬੂਤ ਹੈ, ਕਿ ਤੁਸੀਂ ਸੰਬੰਧਿਤ ਏ.ਟੀ.ਐੱਮ. ਤੋਂ ਟ੍ਰਾਂਜੈਕਸ਼ਨ ਕੀਤਾ ਹੈ। ਹਾਲਾਂਕਿ ਹੁਣ ਮੋਬਾਇਲ 'ਚ ਵੀ ਮੈਸੇਜ ਆ ਜਾਂਦਾ ਹੈ। ਇਸ ਨੂੰ ਵੀ ਤੁਸੀਂ ਸਬੂਤ ਦੇ ਤੌਰ 'ਤੇ ਪੇਸ਼ ਕਰ ਸਕਦੇ ਹੋ।
ਪੈਸੇ ਕੱਢਦੇ ਸਮੇਂ ਜੇਕਰ ਸਲਿਪ ਨਹੀਂ ਨਿਕਲੀ ਹੈ ਤਾਂ ਬੈਂਕ ਸਟੇਟਮੈਂਟ ਦੀ ਫੋਟੋਕਾਪੀ ਲਗਾਉਣੀ ਹੋਵੇਗੀ। ਤੁਹਾਨੂੰ ਉਸ ਬੈਂਕ ਨਾਲ ਸੰਪਰਕ ਕਰਨਾ ਹੋਵੇਗਾ, ਜਿੱਥੇ ਤੁਹਾਡਾ ਖਾਤਾ ਹੈ। ਬੈਂਕ ਦੇ ਕਸਟਮਰ ਕੇਅਰ ਨੰਬਰ 'ਤੇ ਕਾਲ ਕਰ ਕੇ ਜਾ ਵੈੱਬਸਾਈਟ 'ਤੇ ਲਿਖਿਤ ਸ਼ਿਕਾਇਤ ਕਰ ਸਕਦੇ ਹੋ। ਏ.ਟੀ.ਐੱਮ. ਚੋਂ ਪੈਸੇ ਨਾ ਨਿਕਲਣ 'ਤੇ 30 ਦਿਨ 'ਚ ਸ਼ਿਕਾਇਤ ਕਰਨੀ ਹੋਵੇਗੀ।
ਕਿ ਕਹਿੰਦਾ ਹੈ ਆਰ.ਬੀ.ਆਈ. ਦਾ ਨਿਯਮ
ਜੇਕਰ ਖਾਤੇ 'ਚੋਂ ਪੈਸੇ ਕੱਟ ਗਏ ਹਨ ਅਤੇ ਏ.ਟੀ.ਐੱਮ. ਤੋਂ ਪੈਸੇ ਨਹੀਂ ਨਿਕਲੇ ਹਨ ਤਾਂ ਸਭ ਤੋਂ ਪਹਿਲਾਂ ਕਾਰਡ ਜਾਰੀ ਕਰਨ ਵਾਲੇ ਬੈਂਕ ਦੇ ਕੋਲ ਤੁਰੰਤ ਸ਼ਿਕਾਇਤ ਦਰਜ਼ ਕਰਵਾਉ। ਇਸ ਤੋਂ ਬਾਅਦ ਬੈਂਕ ਦੇ ਗਾਹਕ ਸੇਵਾ ਕੇਂਦਰ ਨੂੰ ਸ਼ਿਕਾਇਤ ਤੁਰੰਤ ਜਰੂਰੀ 'ਚ ਲੈਣੀ ਚਾਹੀਦੀ।

ਬੈਂਕ ਨੂੰ ਦੇਣਾ ਪਵੇਗਾ ਜੁਰਮਾਨਾ
ਬੈਂਕ ਨੂੰ ਪੀੜਤ ਗਾਹਕ ਨੂੰ ਸ਼ਿਕਾਇਤ ਸੰਖਿਆ ਦੱਸਣੀ ਹੋਵੇਗੀ। ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਕਾਰਡ ਜਾਰੀ ਕਰਨ ਵਾਲੇ ਬੈਂਕ ਨੂੰ ਸੱਤ ਦਿਨ ਦੇ ਅੰਦਰ ਖਾਤੇ 'ਚ ਪੈਸੇ ਕ੍ਰੇਡਿਟ ਕਰਨਾ ਜਰੂਰੀ ਹੈ। ਜੇਕਰ ਪੈਸੇ ਨਹੀਂ ਆਉਂਦੇ ਹਨ ਤਾਂ ਬੈਂਕ ਨੂੰ ਜਰਮਾਨਾ ਦੇਣ ਪਵੇਗਾ। ਸਾਲ 2011 ਤੋਂ ਲਾਗੂ ਆਰ.ਬੀ.ਆਈ. ਦੇ ਨਿਯਮਾਂ ਦੇ ਅਨੁਸਾਰ ਦੇਰੀ ਦੀ ਸਥਿਤੀ 'ਚ ਬੈਂਕ ਨੂੰ 100 ਰੁਪਏ ਰੋਜਾਨਾ ਦੇ ਹਿਸਾਬ ਨਾਲ ਜੁਰਮਾਨਾ ਦੇਣਾ ਹੋਵੇਗਾ।
ਬਿਨ੍ਹਾਂ ਕਿਸੇ ਸ਼ਰਤ 'ਤੇ ਵਾਪਸ ਹੋਵੇਗੀ ਰਾਸ਼ੀ
ਜੁਰਮਾਨੇ ਦੀ ਰਕਮ ਨੂੰ ਬੈਂਕ ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਪੀੜਤ ਗਾਹਕ ਦੇ ਖਾਤੇ 'ਚ ਜਮ੍ਹਾ ਕਰਨੀ ਪਵੇਗੀ। ਫਿਰ ਭਾਵੇ ਗਾਹਕ ਨੇ ਕਲੇਮ ਕੀਤਾ ਹੈ ਜਾ ਨਹੀਂ ਕੀਤਾ। ਹਾਲਾਂਕਿ ਗਾਹਕ ਨੂੰ ਇਹ ਰਾਸ਼ੀ ਤਾਂ ਹੀ ਮਿਲੇਗੀ ਜਦੋਂ ਉਸ ਨੇ ਫੇਲ ਹੋਏ ਟ੍ਰਾਂਜੈਕਸ਼ਨ ਦੀ ਸ਼ਿਕਾਇਤ 30 ਦਿਨ ਦੇ ਅੰਦਰ ਕੀਤੀ ਹੋਵੇ। ਇਸ ਤੋਂ ਬਾਅਦ ਵੀ ਜੇਕਰ ਸ਼ਿਕਾਇਤ ਦੀ ਸੁਣਵਾਈ ਨਹੀਂ ਹੁੰਦੀ ਹੈ ਤਾਂ ਗਾਹਕ ਬੈਕਿੰਗ ਲੋਕਪਾਲ ਨੂੰ ਆਪਣੀ ਸ਼ਿਕਾਇਤ ਦਰਜ਼ ਕਰਾ ਸਕਦਾ ਹੈ।


satpal klair

Content Editor

Related News