ਮੁਦਰਾ ਨੀਤੀ ਕਮੇਟੀ ਦੀ ਸਮੀਖਿਆ ਬੈਠਕ ਸ਼ੁਰੂ, ਰੇਪੋ ਦਰ ਸਥਿਰ ਰਹਿਣ ਦਾ ਅਨੁਮਾਨ
Wednesday, Oct 04, 2023 - 06:36 PM (IST)
ਮੁੰਬਈ (ਭਾਸ਼ਾ) – ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਮਹੀਨਾਵਾਰ ਸਮੀਖਿਆ ਬੈਠਕ ਬੁੱਧਵਾਰ ਤੋਂ ਸ਼ੁਰੂ ਹੋ ਗਈ। ਇਸ ਤਿੰਨ ਦਿਨਾਂ ਬੈਠਕ ’ਚ ਨੀਤੀਗਤ ਰੇਪੋ ਦਰ ਦੀ ਮੌਜੂਦਾ ਆਰਥਿਕ ਹਾਲਾਤਾਂ ਦੇ ਸੰਦਰਭ ’ਚ ਸਮੀਖਿਆ ਕੀਤੀ ਜਾਏਗੀ। ਬੈਠਕ ’ਚ ਕੀਤੇ ਗਏ ਫ਼ੈਸਲਿਆਂ ਦਾ ਐਲਾਨ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਕਰਨਗੇ।
ਇਹ ਵੀ ਪੜ੍ਹੋ : ਅਦਾਕਾਰ ਰਣਬੀਰ ਕਪੂਰ ਨੂੰ ED ਨੇ ਭੇਜਿਆ ਸੰਮਨ, ਲੱਗਾ ਇਹ ਇਲਜ਼ਾਮ
ਮਾਹਰਾਂ ਦਾ ਅਨੁਮਾਨ ਹੈ ਕਿ ਐੱਮ. ਪੀ. ਸੀ. ਦੀ ਬੈਠਕ ’ਚ ਰੇਪੋ ਦਰ ਨੂੰ ਇਕ ਵਾਰ ਮੁੜ ਸਥਿਰ ਰੱਖੇ ਜਾਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਮਹਿੰਗਾਈ ਦੀ ਸਥਿਤੀ ਅਤੇ ਮੌਜੂਦਾ ਗਲੋਬਲ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਮ. ਪੀ. ਸੀ. ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਹੀ ਬਰਕਰਾਰ ਰੱਖ ਸਕਦੀ ਹੈ। ਰਿਜ਼ਰਵ ਬੈਂਕ ਨੇ ਪਿਛਲੇ ਸਾਲ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਬਦਲੇ ਹਾਲਾਤਾਂ 'ਚ ਮਈ 2022 'ਚ ਰੈਪੋ ਰੇਟ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਨੀਤੀਗਤ ਵਿਆਜ ਦਰਾਂ ਨੂੰ ਵਧਾਉਣ ਦਾ ਇਹ ਰੁਝਾਨ ਫਰਵਰੀ 2023 ਤੱਕ ਜਾਰੀ ਰਿਹਾ। ਇਸ ਦੌਰਾਨ ਰੇਪੋ ਦਰ 4 ਫ਼ੀਸਦੀ ਤੋਂ ਵਧ ਕੇ 6.5 ਫ਼ੀਸਦੀ ਹੋ ਗਈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਹਾਲਾਂਕਿ, ਉਦੋਂ ਤੋਂ ਲੈ ਕੇ ਹੁਣ ਤੱਕ ਆਰਬੀਆਈ ਦੀ ਸਰਵਉੱਚ ਮੁਦਰਾ ਨੀਤੀ ਬਣਾਉਣ ਵਾਲੀ ਸੰਸਥਾ MPC ਨੇ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ। ਪਿਛਲੀਆਂ ਤਿੰਨ ਦੋ-ਮਾਸਿਕ ਮੀਟਿੰਗਾਂ ਵਿੱਚ MPC ਨੇ ਰੈਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ। ਰੇਪੋ ਦਰ ਉਹ ਵਿਆਜ ਦਰ ਹੈ, ਜਿਸ 'ਤੇ ਆਰਬੀਆਈ ਵਪਾਰਕ ਬੈਂਕਾਂ ਨੂੰ ਤੁਰੰਤ ਲੋੜਾਂ ਲਈ ਉਧਾਰ ਦਿੰਦਾ ਹੈ। ਇਸ ਦਰ 'ਚ ਬਦਲਾਅ ਕਾਰਨ ਬੈਂਕਾਂ ਨੂੰ ਮਿਲਣ ਵਾਲਾ ਪੈਸਾ ਮਹਿੰਗਾ ਜਾਂ ਸਸਤਾ ਹੋ ਜਾਂਦਾ ਹੈ। ਇਸ ਦਾ ਅਸਰ ਰਿਟੇਲ ਬੈਂਕਿੰਗ ਕਰਜ਼ਿਆਂ 'ਤੇ ਪੈਂਦਾ ਹੈ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ, “ਇਸ ਵਾਰ ਮੁਦਰਾ ਨੀਤੀ ਮੌਜੂਦਾ ਦਰ ਢਾਂਚੇ ਦੇ ਨਾਲ-ਨਾਲ ਨੀਤੀਗਤ ਰੁਖ ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਰੈਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਜਾਵੇਗਾ।'' ਉਨ੍ਹਾਂ ਕਿਹਾ ਕਿ ਪ੍ਰਚੂਨ ਮਹਿੰਗਾਈ ਅਜੇ ਵੀ 6.8 ਫ਼ੀਸਦੀ ਦੇ ਉੱਚ ਪੱਧਰ 'ਤੇ ਹੈ। ਹਾਲਾਂਕਿ ਸਤੰਬਰ ਅਤੇ ਅਕਤੂਬਰ ਵਿੱਚ ਇਸ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ ਪਰ ਸਾਉਣੀ ਦੀਆਂ ਪੈਦਾਵਾਰਾਂ ਨੂੰ ਲੈ ਕੇ ਕੁਝ ਖਦਸ਼ਿਆਂ ਕਾਰਨ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਰੇਟਿੰਗ ਏਜੰਸੀ ਆਈਸੀਆਰਏ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ ਅਤੇ ਗਰੁੱਪ ਹੈੱਡ (ਵਿੱਤੀ ਸੈਕਟਰ ਰੇਟਿੰਗ) ਕਾਰਤਿਕ ਸ੍ਰੀਨਿਵਾਸਨ ਨੇ ਵੀ ਉਮੀਦ ਪ੍ਰਗਟਾਈ ਹੈ ਕਿ ਐਮਪੀਸੀ ਨੀਤੀਗਤ ਦਰ ਨੂੰ ਸਥਿਰ ਰੱਖੇਗੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਰੀਅਲ ਅਸਟੇਟ ਵਪਾਰੀਆਂ ਦੀ ਸੰਸਥਾ NAREDCO (ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ) ਦੇ ਰਾਸ਼ਟਰੀ ਪ੍ਰਧਾਨ ਰਾਜਨ ਬੈਂਡੇਲਕਰ ਨੇ ਕਿਹਾ, “ਆਰਬੀਆਈ ਦਾ ਅਨੁਕੂਲ ਰੁਖ ਜਾਰੀ ਰਹਿਣ ਦੀ ਉਮੀਦ ਹੈ।'' ਉਹਨਾਂ ਨੇ ਕਿਹਾ ਕਿ RBI ਨੇ ਨੀਤੀਗਤ ਦਰਾਂ ਨੂੰ ਲੰਬੇ ਸਮੇਂ ਤੋਂ ਸਥਿਰ ਰੱਖਿਆ ਹੋਇਆ ਹੈ, ਜਿਸ ਦਾ ਫ਼ਾਇਦਾ ਸੈਕਟਰ ਨੂੰ ਹੋਇਆ ਹੈ। ਫਿਰ ਵੀ ਤਿਉਹਾਰਾਂ ਦੇ ਮੱਦੇਨਜ਼ਰ ਰੀਅਲ ਅਸਟੇਟ ਖੇਤਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਸਮੇਂ ਆਰਬੀਆਈ ਦਾ ਇੱਕ ਸਕਾਰਾਤਮਕ ਕਦਮ ਸਾਡੇ ਆਵਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।''
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8