ਇਸ ਤਰ੍ਹਾਂ ਭਾਰਤ ਨੂੰ ਟਾਪ-50 ''ਚ ਲਿਆਏਗੀ ਮੋਦੀ ਸਰਕਾਰ

Wednesday, Nov 01, 2017 - 05:34 PM (IST)

ਮੁੰਬਈ— ਕਾਰੋਬਾਰ ਕਰਨ ਦੇ ਲਿਹਾਜ਼ ਨਾਲ ਆਸਾਨ ਦੇਸ਼ਾਂ ਦੀ ਸੂਚੀ 'ਚ ਭਾਰਤ ਦੇ 30ਵੇਂ ਪਦ ਤੋਂ ਛਲਾਂਗ ਲਗਾਉਣ ਦੇ ਬਾਅਦ ਮੋਦੀ ਸਰਕਾਰ ਹੁਣ ਟਾਪ 50 ਦੀਆਂ ਤਿਆਰੀਆਂ 'ਚ ਜੁਟ ਗਈ ਹੈ। ਮੰਗਲਵਾਰ ਨੂੰ ਵਿਸ਼ਵ ਬੈਂਕ ਵਲੋਂ ਜਾਰੀ ਇਜ਼ ਆਫ ਡੂਇੰਗ ਬਿਜਨੈੱਸ ਦੀ ਰੈਂਕਿੰਗ 'ਚ ਭਾਰਤ ਨੂੰ 100 ਵੇਂ ਸਥਾਨ ਮਿਲਿਆ ਹੈ, ਪਿਛਲੇ ਸਾਲ ਭਾਰਤ 130 ਵੇਂ ਨੰਬਰ 'ਤੇ ਸੀ। ਡਿਪਾਰਟਮੇਂਟ ਆਫ ਇੰਡਸਟਰੀਅਲ ਪਾਲਿਸੀ ਐਂਡ ਪ੍ਰੋਮੋਸ਼ਨ ( ਡੀ.ਆਈ.ਪੀ.ਪੀ) ਦੇ ਸਕੱਤਰ ਰਮਸ਼ ਅਭਿਸ਼ੇਕ ਨੇ ਕਿਹਾ ਕਿ ਸਰਕਾਰ ਨੇ 200 ਅਜਿਹੇ ਸੁਧਾਰ ਕੀਤੇ ਹਨ, ਜਿਨ੍ਹਾਂ ਦੇ ਜਰੀਏ ਭਾਰਤ ਵਿਸ਼ਵ ਬੈਂਕ ਦੀ ਟਾਪ 50 ਦੀ ਲਿਸਟ 'ਚ ਸ਼ਾਮਿਲ ਹੋ ਸਕਦਾ ਹੈ।
ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦੇ ਇਕ ਪ੍ਰੋਗਰਾਮ ਤੋਂ ਇਲਾਵਾ ਅਭਿਸ਼ੇਕ ਨੇ ਪੱਤਰਕਾਰਾਂ ਨੂੰ ਕਿਹਾ,' ਅਸੀਂ ਇਸ ਸਾਲ ਪਹਿਲਾਂ ਹੀ 122 ਸੁਧਾਰਾਂ ਨੂੰ ਲਾਗੂ ਕਰ ਦਿੱਤਾ ਹੈ। ਇਨ੍ਹਾਂ ਨੂੰ ਪਛਾਣ ਦਿਲਾਉਣ ਦੇ ਲਈ ਅਸੀਂ ਵਿਸ਼ਵ ਬੈਂਕ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਸਾਲ ਇਜ਼ ਆਫ ਡੂਇੰਗ ਬਿਜਨੈੱਸ ਦੇ ਰੂਪ ਨਾਲ ਅਸੀਂ ਕਰੀਬ 90 ਸੁਧਾਰਾਂ ਦੇ ਤੌਰ 'ਤੇ ਲਾਗੂ ਕਰਾਂਗੇ। ਦੱਸ ਦਈਏ ਕਿ ਦੀਵਾਲੀਆਪਨ ਕਾਨੂੰਨ, ਲਾਇਸੈਂਸਾਂ, ਟੈਕਸੇਸ਼ਨ 'ਚ ਸੁਧਾਰ ਅਤੇ ਨਿਵੇਸ਼ਕਾਂ ਨੂੰ ਸੁਰੱਖਿਆ ਵਰਗੇ ਕਦਮ ਉਠਾਉਣ ਦੇ ਚੱਲਦੇ ਭਾਰਤ ਦੀ ਰੈਂਕਿੰਗ 'ਚ 30ਵੇਂ ਪਦ ਦਾ ਜ਼ੋਰਦਾਰ ਉਛਾਲ ਹੋਇਆ ਹੈ। ਭਾਰਤ ਬਿਹਤਰ ਕਰਨ ਵਾਲੇ ਟਾਪ 10 ਦੇਸ਼ਾਂ 'ਚ ਸ਼ਾਮਿਲ ਹੈ।
ਰਮੇਸ਼ ਅਭਿਸ਼ੇਕ ਨੇ ਕਿਹਾ,' ਵਿਸ਼ਵ ਬੈਂਕ ਦੀ ਰੈਂਕਿੰਗ 'ਚ 30ਵੇਂ ਪਦ ਦਾ ਉਛਾਲ ਬਹੁਤ ਸ਼ਾਨਦਾਰ ਹੈ। ਹੁਣ ਸਾਡਾ ਟੀਚਾ ਟਾਪ-50 ਦੇਸ਼ਾਂ 'ਚ ਸ਼ਾਮਿਲ ਹੋਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਭਾਗ ਨੇ ਸੰਬੰਧਿਤ ਪੱਖਾਂ ਦੇ ਨਾਲ ਮੀਟਿੰਗਸ ਚਾਲੂ ਕਰ ਦਿੱਤੀਆਂ ਹਨ ਅਤੇ ਸਬੰਧਿਤ ਪੱਖਾਂ ਨਾਲ ਸਲਾਹ ਕੀਤੀ ਜਾ ਰਹੀ ਹੈ। ਤਾਂਕਿ ਨਿਵੇਸ਼ ਦੇ ਮਾਹੌਲ ਨੂੰ ਸੁਧਾਰਨ ਦੇ ਲਈ ਉਠਾਏ ਜਾ ਸਕੇ। ਅਭਿਸ਼ੇਕ ਨੇ ਕਿਹਾ, ' ਇਨ੍ਹਾਂ ਯਤਨਾਂ ਦੇ ਚੱਲਦੇ ਸਾਨੂੰ ਚੰਗੀ ਮਦਦ ਮਿਲੀ ਹੈ। ਹੁਣ ਅਸੀਂ ਸਬੰਧਿਤ ਪੱਖਾਂ ਨਾਲ ਉਠਾਏ ਗਏ ਕਦਮਾਂ ਨੂੰ ਲੈ ਕੇ ਫੀਡਬੈਕ ਲੈਣ ਦਾ ਕੰਮ ਕਰ ਰਹੇ ਹਾਂ। ਸਾਰੇ ਨੋਡਲ ਮੰਤਰਾਲੇ ਨਾਲ ਉਨ੍ਹਾਂ ਦੀ ਸਲਾਹ ਲਈ ਜਾਵੇਗੀ।
ਡੀ.ਆਈ.ਪੀ.ਪੀ ਜੇ ਸਚਿਵ ਨੇ ਕਿਹਾ ਕਿ ਵਿਸ਼ਵ ਬੈਂਕ ਨੇ ਜੀ.ਐੱਸ.ਟੀ. ਨੂੰ ਵੀ ਪ੍ਰਭਾਵਸ਼ਾਲੀ ਸੁਧਾਰਾਂ 'ਚ ਸ਼ਾਮਿਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਰੈਂਕਿੰਗ 'ਚ ਜੀ.ਐੱਸ.ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ।
 


Related News