ਮੋਦੀ ਸਰਕਾਰ ਕੱਸੇਗੀ ਰੇਲਵੇ ਕਰਮਚਾਰੀਆਂ 'ਤੇ ਨਕੇਲ, ਦੇਣਾ ਹੋਵੇਗਾ ਆਉਣ ਜਾਣ ਦਾ ਹਿਸਾਬ

Sunday, Nov 05, 2017 - 05:58 PM (IST)

ਮੋਦੀ ਸਰਕਾਰ ਕੱਸੇਗੀ ਰੇਲਵੇ ਕਰਮਚਾਰੀਆਂ 'ਤੇ ਨਕੇਲ, ਦੇਣਾ ਹੋਵੇਗਾ ਆਉਣ ਜਾਣ ਦਾ ਹਿਸਾਬ

ਨਵੀਂ ਦਿੱਲੀ—ਰੇਲਵੇ ਬੋਰਡ ਨੇ ਦੇਰ ਨਾਲ ਪੁੱਜਣ ਵਾਲੇ ਅਧਿਕਾਰੀਆਂ 'ਤੇ ਨਕੇਲ ਕੱਸਣ ਲਈ ਇਕ ਸਖ਼ਤ ਯੋਜਨਾ ਬਣਾਈ ਹੈ। ਨਵੀਂ ਯੋਜਨਾ ਦੇ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਰੇਲਵੇ ਕਰਮਚਾਰੀਆਂ ਨੂੰ ਉਦੋਂ ਸੈਲਰੀ ਮਿਲੇਗੀ ਜਦੋਂ ਉਹ ਆਪਣੀ ਹਾਜ਼ਰੀ ਬਾਓਮੈਟ੍ਰਿਕ ਸਿਸਟਮ ਨਾਲ ਲਗਾਉਣਗੇ। ਇਸ ਦੇ ਲਈ ਰੇਲਵੇ ਕਰਮਚਾਰੀਆਂ ਦਾ ਡਾਟਾ ਉਨ੍ਹਾਂ ਦੇ ਆਧਾਰ ਨਾਲ ਮੈਪ ਕੀਤਾ ਜਾਵੇਗਾ, ਜਿਸ ਦੇ ਜ਼ਰੀਏ ਕਰਮਚਾਰੀਆਂ ਦੀ ਹਾਜ਼ਰੀ ਲਈ ਜਾਵੇਗੀ। ਰੇਲਵੇ ਬੋਰਡ ਨੇ 30 ਨਵੰਬਰ ਤੱਕ ਆਦੇਸ਼ ਦਾ ਪਾਲਣ ਕਾਰਨ ਦਾ ਨਿਰਦੇਸ਼ ਦਿੱਤਾ ਹੈ।
ਰੇਲਵੇ ਬੋਰਡ ਨੇ ਸਾਰੇ ਜੋਨਲ ਰੇਲਵੇ ਨੂੰ ਆਦੇਸ਼ ਦਿੱਤਾ ਹੈ ਕਿ ਆਧਾਰ ਕਾਰਡ ਸਿਸਟਮ 'ਤੇ ਆਧਾਰਿਤ ਬਾਓਮੈਟ੍ਰਿਕ ਹਾਜ਼ਰੀ ਸਿਸਟਮ ਲਗਾਏ ਜਾਣਗੇ। ਸਿਸਟਮ ਨੂੰ ਅਜਿਹਾ ਜੋੜਿਆ ਜਾਵੇ ਕਿ ਕਰਮਚਾਰੀਆਂ ਦੀ ਮੌਜੂਦਗੀ ਡਿਵਿਜ਼ਨ ਪੱਧਰ 'ਤੇ ਡੀ.ਆਰ.ਐਮ ਦੇਖ ਸਕਣ। ਸਾਰੇ ਡੀ.ਆਰ.ਐਮ ਦਫਤਰਾਂ ਨੂੰ ਹੈੱਡਕੁਆਰਟਰ ਨਾਲ ਜੋੜਿਆ ਜਾਵੇ ਅਤੇ ਸਾਰੇ ਹੈੱਡਕੁਆਰਟਰ ਨੂੰ ਰੇਲਵੇ ਬੋਰਡ ਨਾਲ ਜੋੜਿਆ ਜਾਵੇ। ਇਸ ਨਾਲ ਰੋਜ਼ ਕਿੰਨੇ ਰੇਲ ਕਰਮਚਾਰੀ ਕੰਮ ਕਰ ਰਹੇ ਹਨ, ਉਸ ਦੀ ਠੀਕ ਸੰਖਿਆ ਬੋਰਡ 'ਚ ਮਾਨੀਟਰ ਕੀਤੀ ਜਾਵੇਗੀ। 

PunjabKesari
ਰੇਲ ਮੰਤਰਾਲੇ ਦੀ ਯੋਜਨਾ ਹੈ ਕਿ ਰੇਲ ਕਰਮਚਾਰੀਆਂ ਦੀ ਦੇਰੀ 'ਤੇ ਰੋਕ ਲੱਗੇਗੀ। ਰੇਲਵੇ ਬੋਰਡ ਨੇ ਦੇਰ ਨਾਲ ਆਉਣ ਵਾਲੇ ਅਤੇ ਕੰਮ 'ਤੇ ਨਾ ਆਉਣ ਵਾਲੇ ਅਧਿਕਾਰੀਆਂ ਦੀ ਜਾਂਚ ਕਰਨ ਦੀ ਯੋਜਨਾ ਬਣਾਈ ਹੈ। 31 ਜਨਵਰੀ 2018 ਤੱਕ ਸਾਰੇ ਰੇਲਵੇ ਦੇ ਜੋਨਲ ਆਫਿਸ ਅਤੇ ਡਿਵੀਜ਼ਨ 'ਚ ਆਧਾਰ ਆਧਾਰਿਤ ਬਾਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਹੋ ਜਾਵੇਗਾ। ਇਸ ਸਿਸਟਮ ਤਹਿਤ ਸਾਰੇ ਕਰਮਚਾਰੀਆਂ ਨੂੰ ਇਕ ਆਈ.ਡੀ ਕਾਰਡ ਦਿੱਤਾ ਜਾਵੇਗਾ, ਜਿਸ 'ਚ ਉਨ੍ਹਾਂ ਦਾ ਪੂਰਾ ਵੇਰਵਾ ਦਰਜ ਹੋਵੇਗਾ।


Related News