IPO ਬਾਜ਼ਾਰ 'ਚ ਦਮਦਾਰ ਦਸਤਕ ਦੀ ਤਿਆਰੀ ਵਿਚ ਸਿੰਘ ਦਾ Mobikwik
Tuesday, Jul 13, 2021 - 01:50 PM (IST)
ਨਵੀਂ ਦਿੱਲੀ- ਇਸ ਸਾਲ ਬਾਜ਼ਾਰ ਵਿਚ ਆਈ. ਪੀ. ਓ. ਦੀ ਚੰਗੀ ਰੌਣਕ ਲੱਗ ਰਹੀ ਹੈ। ਦਿੱਗਜ ਕੰਪਨੀਆਂ ਸਟਾਕ ਮਾਰਕੀਟ ਵਿਚ ਉਤਰ ਰਹੀਆਂ ਹਨ। ਹੁਣ ਜਲਦ ਹੀ ਮੋਬੀਕਵਿਕ ਵੀ 1,900 ਕਰੋੜ ਰੁਪਏ ਦੇ ਆਈ. ਪੀ. ਓ. ਨਾਲ ਪ੍ਰਾਇਮਰੀ ਬਾਜ਼ਾਰ ਵਿਚ ਦਸਤਕ ਦੇਣ ਵਾਲੀ ਹੈ। ਮੋਬੀਕਵਿਕ ਦੀ ਸਥਾਪਨਾ 2009 ਵਿਚ ਬਿਪਿਨ ਪ੍ਰੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਟਾਕੂ ਨੇ ਕੀਤੀ ਸੀ।
ਡਿਜੀਟਲ ਭੁਗਤਾਨ ਕੰਪਨੀ ਮੋਬੀਕਵਿਕ ਸਿਸਟਮਸ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਸੇਬੀ ਕੋਲ ਦਸਤਾਵੇਜ਼ ਜਮ੍ਹਾ ਕਰਾ ਦਿੱਤੇ ਹਨ।
ਮੋਬੀਕਵਿਕ ਵੱਲੋਂ ਆਈ. ਪੀ. ਓ. ਤਹਿਤ 1,500 ਕਰੋੜ ਰੁਪਏ ਦੇ ਨਵੇਂ ਇਕੁਇਟੀ ਸ਼ੇਅਰ ਜਾਰੀ ਕੀਤੇ ਜਾਣਗੇ, ਜਦੋਂ ਕਿ 400 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਓ. ਐੱਫ. ਐੱਸ. ਤਹਿਤ ਪੇਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਹੋਵੇਗਾ ਸਸਤਾ, ਗੱਡੀ ਦੀ ਟੈਂਕੀ ਫੁਲ ਕਰਾਉਣ ਲਈ ਰਹੋ ਤਿਆਰ!
ਮੋਬੀਕਵਿਕ ਸਿਸਟਮਸ ਪ੍ਰਮੁੱਖ ਮੋਬਾਇਲ ਵਾਲਟ ਕੰਪਨੀ ਹੈ। ਕੰਪਨੀ ਦੇ ਸ਼ੇਅਰ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਵਿਚ ਲਿਸਟਡ ਹੋਣਗੇ। ਪੇਟੀਐੱਮ ਵੀ ਇਸ ਤੋਂ ਪਹਿਲਾਂ ਆਈ. ਪੀ. ਓ. ਲਾਂਚ ਕਰਨ ਵਾਲੀ ਹੈ। ਇਸ ਸਮੇਂ ਮੋਬੀਕਵਿਕ ਦੇ ਯੂਜ਼ਰਜ਼ ਦੀ ਗਿਣਤੀ 1.07 ਕਰੋੜ ਤੋਂ ਜ਼ਿਆਦਾ ਹੈ। ਮੋਬੀਕਵਿਕ ਵਿਚ ਸਿਕੋਈਯਾ ਕੈਪੀਟਲ ਤੇ ਬਜਾਜ ਫਾਇਨੈਂਸ ਲਿਮਟਿਡ ਦਾ ਵੱਡਾ ਨਿਵੇਸ਼ ਹੈ। ਇਸ ਕੰਪਨੀ ਦਾ ਸਿੱਧਾ ਮੁਕਾਬਲਾ ਪੇਟੀਐੱਮ, ਵਟਸਐਪ ਪੇਅ, ਗੂਗਲ ਪੇਅ, ਫੋਨ ਪੇਅ ਵਰਗੇ ਪੇਮੈਂਟਸ ਐਪ ਨਾਲ ਹੈ। ਪੀ. ਡਬਲਯੂ. ਸੀ. ਦੀ ਇਕ ਰਿਪੋਰਟ ਅਨੁਸਾਰ, ਭਾਰਤ ਦਾ ਡਿਜੀਟਲ ਭੁਗਤਾਨ ਬਾਜ਼ਾਰ 2022-2030 ਤੱਕ 2.3 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਅਜਿਹੇ ਵਿਚ ਮੋਬੀਕਵਿਕ ਵਰਗੀਆਂ ਡਿਜੀਟਲ ਭੁਗਤਾਨ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਲਈ ਇਕ ਵੱਡਾ ਸਕੋਪ ਹੈ।
ਇਹ ਵੀ ਪੜ੍ਹੋ- LIC ਦੇ IPO ਤੋਂ ਮੋਟੀ ਕਮਾਈ ਲਈ ਰਹੋ ਤਿਆਰ, ਜਾਣੋ ਕਦੋਂ ਹੋ ਰਿਹੈ ਲਾਂਚ