ਮਿਤਸੁਬਿਸ਼ੀ ਇਲੈਕਟ੍ਰਿਕ ਮਹਾਰਾਸ਼ਟਰ ਵਿੱਚ 220 ਕਰੋੜ ਰੁਪਏ ਦਾ ਕਰੇਗੀ ਨਿਵੇਸ਼

Tuesday, Jun 07, 2022 - 03:44 PM (IST)

ਮਿਤਸੁਬਿਸ਼ੀ ਇਲੈਕਟ੍ਰਿਕ ਮਹਾਰਾਸ਼ਟਰ ਵਿੱਚ 220 ਕਰੋੜ ਰੁਪਏ ਦਾ ਕਰੇਗੀ ਨਿਵੇਸ਼

ਨਵੀਂ ਦਿੱਲੀ : ਮਿਤਸੁਬਿਸ਼ੀ ਇਲੈਕਟ੍ਰਿਕ ਕਾਰਪੋਰੇਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਨਵੀਂ ਫੈਕਟਰੀ ਸਥਾਪਤ ਕਰਨ ਲਈ ਆਪਣੀ ਭਾਰਤੀ ਸਹਾਇਕ ਕੰਪਨੀ ਰਾਹੀਂ 220 ਕਰੋੜ ਰੁਪਏ (3.1 ਅਰਬ ਯੇਨ) ਦਾ ਨਿਵੇਸ਼ ਕਰੇਗੀ। ਨਵੀਂ ਫੈਕਟਰੀ ਮਹਾਰਾਸ਼ਟਰ ਦੇ ਪੁਣੇ ਨੇੜੇ ਸਥਾਪਿਤ ਕੀਤੀ ਜਾਵੇਗੀ।

ਮਿਤਸੁਬਿਸ਼ੀ ਦੀ ਸਹਾਇਕ ਕੰਪਨੀ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਇਨਵਰਟਰ ਅਤੇ ਹੋਰ ਫੈਕਟਰੀ ਆਟੋਮੇਸ਼ਨ (FA) ਕੰਟਰੋਲ ਸਿਸਟਮ ਉਤਪਾਦਾਂ ਦਾ ਨਿਰਮਾਣ ਕਰੇਗੀ। ਕੰਪਨੀ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸਦੀ ਨਵੀਂ ਫੈਕਟਰੀ ਦੇ ਦਸੰਬਰ 2023 ਤੱਕ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਨਵੀਂ ਦੋ ਮੰਜ਼ਿਲਾ ਫੈਕਟਰੀ ਪੁਣੇ ਨੇੜੇ 40,000 ਵਰਗ ਮੀਟਰ ਜ਼ਮੀਨ 'ਤੇ ਬਣਾਈ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News