ਸੜਕ ਆਵਾਜਾਈ ਮੰਤਰਾਲਾ ਵਲੋਂ ਚਾਰ-ਪਹੀਆ ਵਾਹਨਾਂ ਲਈ ਇਕਸਾਰ ਸਾਈਬਰ ਸੁਰੱਖਿਆ ਪ੍ਰਣਾਲੀ ਦਾ ਪ੍ਰਸਤਾਵ

Tuesday, Nov 14, 2023 - 11:14 AM (IST)

ਸੜਕ ਆਵਾਜਾਈ ਮੰਤਰਾਲਾ ਵਲੋਂ ਚਾਰ-ਪਹੀਆ ਵਾਹਨਾਂ ਲਈ ਇਕਸਾਰ ਸਾਈਬਰ ਸੁਰੱਖਿਆ ਪ੍ਰਣਾਲੀ ਦਾ ਪ੍ਰਸਤਾਵ

ਨਵੀਂ ਦਿੱਲੀ (ਭਾਸ਼ਾ) – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ (ਐੱਮ. ਓ. ਆਰ. ਟੀ. ਐੱਚ.) ਨੇ ਆਪਣੇ ਕੰਮਕਾਜ ਨੂੰ ਸਾਈਬਰ ਖਤਰਿਆਂ ਤੋਂ ਬਚਾਉਣ ਲਈ ਚਾਰ ਪਹੀਆ ਵਾਹਨਾਂ, ਯਾਤਰੀ ਅਤੇ ਕਮਰਸ਼ੀਅਲ ਵਾਹਨਾਂ ਦੀਆਂ ਕੁੱਝ ਸ਼੍ਰੇਣੀਆਂ ਲਈ ਇਕਸਾਰ ਸਾਈਬਰ ਸੁਰੱਖਿਆ ਅਤੇ ਪ੍ਰਬੰਧਨ ਪ੍ਰਣਾਲੀ (ਸੀ. ਐੱਸ. ਐੱਮ. ਐੱਸ.) ਵਿਵਸਥਾਵਾਂ ਦਾ ਪ੍ਰਸਤਾਵ ਕੀਤਾ ਹੈ।

ਇਹ ਵੀ ਪੜ੍ਹੋ :  ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ

ਮੰਤਰਾਲਾ ਨੇ ‘ਸਾਈਬਰ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਪ੍ਰਬੰਧਨ ਪ੍ਰਣਾਲੀ ਦੇ ਸਬੰਧ ਵਿਚ ਵਾਹਨਾਂ ਨੂੰ ਮਨਜ਼ੂਰੀ’ ਸਿਰਲੇਖ ਵਾਲੇ ਇਕ ਖਰੜੇ ’ਚ ਕਿਹਾ ਕਿ ਸਾਈਬਰ ਸੁਰੱਖਿਆ ਦੇ ਸਬੰਧ ’ਚ ਵਾਹਨ ਦੀ ਕਿਸਮ ਦੀ ਪ੍ਰਵਾਨਗੀ ਲਈ ਬਿਨੈ-ਪੱਤਰ ਵਾਹਨ ਨਿਰਮਾਤਾ ਜਾਂ ਉਨ੍ਹਾਂ ਦੇ ਮਾਨਤਾ ਪ੍ਰਾਪਤ ਪ੍ਰਤੀਨਿਧੀ ਵਲੋਂ ਪੇਸ਼ ਕੀਤਾ ਜਾਏਗਾ।

ਰਿਪੋਰਟ ਦੇ ਖਰੜੇ ’ਚ ਕਿਹਾ ਗਿਆ ਕਿ ਇਸੇ ਸਾਲ 14 ਜੁਲਾਈ ਨੂੰ ਆਯੋਜਿਤ ਵਾਹਨ ਉਦਯੋਗ ਮਾਪਦੰਡ ਕਮੇਟੀ (ਏ. ਆਈ. ਐੱਸ.ਸੀ.) ਦੀ 66ਵੀਂ ਬੈਠਕ ’ਚ ਚਰਚਾ ਦੇ ਆਧਾਰ ’ਤੇ ਸਾਈਬਰ ਸੁਰੱਖਿਆ ਅਤੇ ਪ੍ਰਬੰਧਨ ਪ੍ਰਣਾਲੀ (ਸੀ. ਐੱਸ. ਐੱਮ. ਐੱਸ.) ਨਾਲ ਲੈਸ ਵਾਹਨਾਂ ਦੀ ਪ੍ਰਵਾਨਗੀ ਲਈ ਇਕ ਆਟੋਮੋਟਿਵ ਉਦਯੋਗ ਮਾਪਦੰਡ (ਏ. ਆਈ. ਐੱਸ.) ਤਿਆਰ ਕਰਨ ’ਤੇ ਸਹਿਮਤੀ ਬਣੀ ਹੈ।

ਇਹ ਵੀ ਪੜ੍ਹੋ :   ਜੈਸ਼ੰਕਰ ਨੇ ਲੰਡਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ

ਇਸ ’ਚ ਕਿਹਾ ਗਿਆ ਕਿ ਇਸ ਮਾਪਦੰਡ ਦਾ ਟੀਚਾ ਐੱਮ ਅਤੇ ਐੱਨ ਸ਼੍ਰੇਣੀ ਦੇ ਮੋਟਰ ਵਾਹਨਾਂ ’ਚ ਲੱਗੇ ਸੀ. ਐੱਸ. ਐੱਮ. ਐੱਸ. ਲਈ ਇਕਸਾਰ ਵਿਵਸਥਾ ਸਥਾਪਿਤ ਕਰਨਾ ਹੈ। ਸਾਈਬਰ ਸੁਰੱਖਿਆ ਦਾ ਅਰਥ ਉਹ ਸਥਿਤੀ ਹੈ, ਜਿਸ ’ਚ ਸੜਕ ਅਤੇ ਵਾਹਨਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਸਾਈਬਰ ਖਤਰਿਆਂ ਤੋਂ ਲੈ ਕੇ ਬਿਜਲੀ ਜਾਂ ਇਲੈਕਟ੍ਰਾਨਿਕ ਕੰਪੋਨੈਂਟਸ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ। ਸੀ. ਐੱਸ. ਐੱਮ. ਐੱਸ. ਦਾ ਮਤਲਬ ਇਕ ਨਿੱਜੀ ਜੋਖਮ ਆਧਾਰਿਤ ਦ੍ਰਿਸ਼ਟੀਕੋਣ ਹੈ ਜੋ ਵਾਹਨਾਂ ਦੇ ਸਾਈਬਰ ਖਤਰਿਆਂ ਨਾਲ ਜੁੜੇ ਜੋਖਮ ਦਾ ਹੱਲ ਕਰਨ ਅਤੇ ਉਨ੍ਹਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਸੰਗਠਨਾਤਮਕ ਪ੍ਰਕਿਰਿਆਵਾਂ, ਜ਼ਿੰਮੇਵਾਰੀਆਂ ਅਤੇ ਸ਼ਾਸਨ ਨੂੰ ਪਰਿਭਾਸ਼ਿਤ ਕਰਦਾ ਹੈ। ਇਸ ਖਰੜੇ ਨੂੰ ਜਨਤਕ ਚਰਚਾ ਤੋਂ ਬਾਅਦ ਨੋਟੀਫਾਈਡ ਕੀਤਾ ਜਾਏਗਾ।

ਇਹ ਵੀ ਪੜ੍ਹੋ :    ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News