ਸੜਕ ਮੰਤਰਾਲੇ ਨੇ ਬੈਟਰੀ ਸੁਰੱਖਿਆ ਮਿਆਰ ''ਚ ਕੀਤੀ ਸੋਧ, 1 ਅਕਤੂਬਰ ਤੋਂ ਹੋਣਗੇ ਲਾਗੂ

Friday, Sep 02, 2022 - 01:25 PM (IST)

ਨਵੀਂ ਦਿੱਲੀ (ਭਾਸ਼ਾ) - ਸੜਕੀ ਆਵਾਜਾਈ ਮੰਤਰਾਲੇ ਨੇ ਬੈਟਰੀ ਸੁਰੱਖਿਆ ਨਿਯਮਾਂ ਵਿਚ ਵਾਧੂ ਸੁਰੱਖਿਆ ਪ੍ਰਬੰਧ ਸ਼ਾਮਲ ਕੀਤੇ ਹਨ। ਇਹ ਮਾਪਦੰਡ 1 ਅਕਤੂਬਰ ਤੋਂ ਲਾਗੂ ਹੋਣਗੇ।

ਮੰਤਰਾਲਾ ਨੇ ਇਹ ਕਦਮ ਦੋਪਹੀਆ ਵਾਹਨ ਇਲੈਕਟ੍ਰਿਕ ਵਾਹਨਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਚਿੰਤਾ ਦੇ ਵਿਚਕਾਰ ਚੁੱਕਿਆ ਹੈ।

ਅਧਿਕਾਰਤ ਰੀਲੀਜ਼ ਅਨੁਸਾਰ, ਸੋਧਾਂ ਵਿੱਚ ਬੈਟਰੀ, 'ਆਨ-ਬੋਰਡ ਚਾਰਜਰ', 'ਬੈਟਰੀ ਪੈਕ' ਦਾ ਡਿਜ਼ਾਈਨ ਅਤੇ ਅੰਦਰੂਨੀ ਸੈੱਲ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਕਾਰਨ ਥਰਮਲ ਪ੍ਰਸਾਰ ਨਾਲ ਸਬੰਧਤ ਵਾਧੂ ਸੁਰੱਖਿਆ ਲੋੜਾਂ ਸ਼ਾਮਲ ਹਨ।

ਰੀਲੀਜ਼ ਦੇ ਅਨੁਸਾਰ 1 ਅਕਤੂਬਰ 2022 ਤੋਂ ਪ੍ਰਭਾਵੀ ਇਲੈਕਟ੍ਰਿਕ ਵਾਹਨਾਂ ਦੀਆਂ ਸਬੰਧਤ ਸ਼੍ਰੇਣੀਆਂ ਲਈ ਸੋਧੇ ਹੋਏ ਮਾਪਦੰਡਾਂ ਨੂੰ ਲਾਜ਼ਮੀ ਬਣਾਉਣ ਲਈ ਕੰਮ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ 'ਚ ਓਲਾ ਇਲੈਕਟ੍ਰਿਕ, ਓਕੀਨਾਵਾ ਆਟੋਟੈਕ ਅਤੇ ਪਿਊਰ ਵਰਗੀਆਂ ਦੋਪਹੀਆ ਵਾਹਨ ਨਿਰਮਾਤਾ ਕੰਪਨੀਆਂ ਨੇ ਇਲੈਕਟ੍ਰਿਕ ਵਾਹਨਾਂ 'ਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਕਮੇਟੀ ਦਾ ਗਠਨ ਕੀਤਾ ਸੀ।
ਰੀਲੀਜ਼ ਅਨੁਸਾਰ, "ਮਾਹਰ ਕਮੇਟੀ ਦੀ ਰਿਪੋਰਟ ਵਿੱਚ ਕੀਤੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ, ਮੰਤਰਾਲੇ ਨੇ 29 ਅਗਸਤ, 2022 ਨੂੰ ਏਆਈਐਸ (ਵਾਹਨ ਉਦਯੋਗ ਮਿਆਰ) 156 ਵਿੱਚ ਸੋਧਾਂ ਜਾਰੀ ਕੀਤੀਆਂ ਹਨ।"

ਇਹਨਾਂ ਸੋਧਾਂ ਵਿੱਚ ਇਲੈਕਟ੍ਰਿਕ ਪਾਵਰ ਟਰੇਨਾਂ (ਇੰਜਣ) ਵਾਲੇ ਐਲ-ਕਲਾਸ ਮੋਟਰ ਵਾਹਨਾਂ ਲਈ ਖਾਸ ਲੋੜਾਂ ਅਤੇ ਐਮ-ਕਲਾਸ ਅਤੇ ਐਨ-ਕਲਾਸ ਮੋਟਰ ਵਾਹਨਾਂ ਲਈ ਇਲੈਕਟ੍ਰਿਕ ਪਾਵਰ ਟਰੇਨਾਂ ਲਈ ਲੋੜਾਂ ਸ਼ਾਮਲ ਹਨ।

ਐਲ ਸ਼੍ਰੇਣੀ ਦੇ ਮੋਟਰ ਵਾਹਨ ਉਹ ਹੁੰਦੇ ਹਨ ਜਿਨ੍ਹਾਂ ਦੇ ਚਾਰ ਪਹੀਏ ਤੋਂ ਘੱਟ ਹੁੰਦੇ ਹਨ ਜਦੋਂ ਕਿ ਐਮ ਕਲਾਸ ਵਾਹਨ ਉਹ ਹੁੰਦੇ ਹਨ ਜਿਨ੍ਹਾਂ ਦੇ ਘੱਟੋ-ਘੱਟ ਚਾਰ ਪਹੀਏ ਹੁੰਦੇ ਹਨ ਅਤੇ ਯਾਤਰੀਆਂ ਨੂੰ ਲਿਜਾਣ ਲਈ ਵਰਤੇ ਜਾਂਦੇ ਹਨ। ਦੂਜੇ ਪਾਸੇ, ਕਲਾਸ N ਵਾਹਨ ਉਹ ਹੁੰਦੇ ਹਨ ਜਿਨ੍ਹਾਂ ਦੇ ਘੱਟੋ-ਘੱਟ ਚਾਰ ਪਹੀਏ ਹੁੰਦੇ ਹਨ ਅਤੇ ਜਿਨ੍ਹਾਂ ਦੀ ਵਰਤੋਂ ਵਿਅਕਤੀਆਂ ਨੂੰ ਲਿਜਾਣ ਤੋਂ ਇਲਾਵਾ ਸਾਮਾਨ ਲਿਜਾਣ ਲਈ ਕੀਤੀ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News