ਟਾਟਾ ਪਾਵਰ ਨੂੰ ਰੂਸ ''ਤੋ ਮਿਲਿਆ ਮਾਇਨਿੰਗ ਲਾਇਸੈਂਸ

Sunday, Dec 24, 2017 - 12:14 PM (IST)

ਟਾਟਾ ਪਾਵਰ ਨੂੰ ਰੂਸ ''ਤੋ ਮਿਲਿਆ ਮਾਇਨਿੰਗ ਲਾਇਸੈਂਸ

ਮੁੰਬਈ—ਟਾਟਾ ਪਾਵਰ ਨੇ ਕਿਹਾ ਕਿ ਉਸਨੇ ਰੂਸ ਦੇ ਪੂਰਵੀ ਇਲਾਕੇ 'ਚ ਮਾਇਨਿੰਗ ਲਾਇਸੈਂਸ ਹਾਸਲ ਕੀਤਾ ਹੈ ਅਤੇ ਇਸਦਾ ਇਰਾਦਾ ਉੱਥੇ ਕੱਢੇ ਜਾਣ ਵਾਲੋ ਕੋਲੇ ਦਾ ਇਸਤੇਮਾਲ ਮੁਦਰਾ, ਟ੍ਰੋਮਬੇ ਪਾਵਰ ਪਲਾਂਟ 'ਚ ਕਰਨ ਦਾ ਹੈ। ਇਕ ਰਿਲੀਜ਼ 'ਚ ਕੰਪਨੀਆਂ ਨੇ ਕਿਹਾ ਕਿ ਇਹ ਪੂਰਵੀ ਏਸ਼ਿਆਈ ਬਾਜ਼ਾਰਾਂ 'ਚ ਇਸਦੇ ਨਿਰਮਾਣ 'ਤੇ ਵੀ ਵਿਚਾਰ ਕਰੇਗੀ। ਬੀ.ਐੱਸ.ਈ. ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਇਸਦੀ ਸਹਾਇਕ ਫਾਰ ਈਸਟ ਨੈਚੁਰਲ ਸੰਸਾਧਨ ਐੱਲ.ਐੱਲ.ਸੀ. ਨੂੰ ਕਮਚਤਕਾ ਪ੍ਰਾਂਤ 'ਚ ਕੋਲੇ ਦੇ ਖਨਨ ਦਾ ਲਾਇਸੈਂਸ ਇਕ ਨੀਲਾਮੀ ਪ੍ਰਕਿਰਿਆ 'ਚ 47 ਲੱਖ ਡਾਲਰ 'ਚ ਮਿਲਿਆ। 
ਕੰਪਨੀ ਨੇ ਬਿਆਨ 'ਚ ਕਿਹਾ ਕਿ ਕੋਲਾ ਖਦਾਨ 'ਚ ਉੱਚ ਗੁਣਵਤਾ ਵਾਲੇ ਥਰਮਲ ਕੋਲੇ ਦਾ 30 ਕਰੋੜ ਟਨ ਤੋਂ ਜ਼ਿਆਦਾ ਦਾ ਭੰਡਾਰ ਹੈ ਅਤੇ ਕੰਪਨੀ ਦਾ ਇਰਾਦਾ ਇਸਦਾ ਇਸਦੀ ਵਰਤੋਂ ਮੁਦਰਾ ਅਤੇ ਟ੍ਰੋਮਬੇ 'ਚ ਕਰਨ ਦਾ ਹੈ। ਨਾਲ ਹੀ ਕੰਪਨੀ ਪੂਰਵੀ ਈਸ਼ਾਆਈ ਬਾਜ਼ਾਰਾਂ 'ਚ ਇਸਨੂੰ ਵੇਚ ਵੀ ਸਕਦੀ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਪਰਿਯੋਜਨਾ ਦੇ ਚਰਣਬੱਧ ਤਰੀਕੇ ਨਾਲ ਐਗਜ਼ੀਕਿਊਸ਼ਨ ਲਈ ਪੂੰਜੀਗਤ ਖਰਚ ਦੀ ਯੋਜਨਾ ਤਿਆਰ ਕਰੇਗੀ।


Related News