ਨਵਾਂਸ਼ਹਿਰ ''ਚ ਵੱਡੀ ਕਾਰਵਾਈ: ਆਈਲੈਟਸ, ਟਰੈਵਲ ਏਜੰਸੀ ਤੇ ਕੰਸਲਟੈਂਸੀ ਸੈਂਟਰਾਂ ਦੇ ਲਾਇਸੈਂਸ ਰੱਦ

Wednesday, Jun 11, 2025 - 02:43 PM (IST)

ਨਵਾਂਸ਼ਹਿਰ ''ਚ ਵੱਡੀ ਕਾਰਵਾਈ: ਆਈਲੈਟਸ, ਟਰੈਵਲ ਏਜੰਸੀ ਤੇ ਕੰਸਲਟੈਂਸੀ ਸੈਂਟਰਾਂ ਦੇ ਲਾਇਸੈਂਸ ਰੱਦ

ਨਵਾਂਸ਼ਹਿਰ (ਤ੍ਰਿਪਾਠੀ,ਬ੍ਰਹਮਪੁਰੀ)- ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹੇ ਵਿਚ ਵੱਖ-ਵੱਖ 14 ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਆਈਲਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੈਂਸ ਧਾਰਕਾਂ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। 

ਇਹ ਵੀ ਪੜ੍ਹੋ:ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਇਸ ਪਿੰਡ ਦੀ ਨਹਿਰ 'ਚ ਪੈ ਗਿਆ ਪਾੜ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਇਨ੍ਹਾਂ ਫਰਮਾਂ ਜਾਂ ਲਾਇਸੈਂਸ ਧਾਰਕਾਂ ਖ਼ਿਲਾਫ਼ ਕੋਈ ਵਿਚ ਸ਼ਿਕਾਇਤ ਹੁੰਦੀ ਹੈ ਤਾਂ ਫਰਮ ਦਾ ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਦੀ ਜ਼ਿੰਮੇਵਾਰੀ ਵੀ ਉਸ ਦੀ ਖ਼ੁਦ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਲਾਇਸੈਂਸ ਦੀ ਮਿਆਦ ਖ਼ਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਬੰਧਤ ਦਸਤਾਵੇਜ਼ਾਂ ਸਮੇਤ ਅਪਲਾਈ ਕੀਤਾ ਜਾਣਾ ਲਾਜ਼ਮੀ ਹੈ ਪਰ ਲਾਇਸੈਂਸ ਧਾਰਕਾਂ ਵੱਲੋਂ ਕੋਈ ਦਸਤਾਵੇਜ਼ ਨਿਰਧਾਰਤ ਸਮੇਂ ਅੰਦਰ ਪੇਸ਼ ਨਹੀਂ ਕੀਤਾ ਗਿਆ। ਲਾਇਸੈਂਸ ਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਸੰਬੰਧਤ ਅਥਾਰਟੀ ਤੋਂ ਇਨ੍ਹਾਂ ਫ਼ਰਮਾਂ ਬਾਰੇ ਰਿਪੋਰਟ ਪ੍ਰਾਪਤ ਹੋਣ ’ਤੇ ਲਾਇਸੈਂਸ ਰੱਦ ਕਰ ਦਿੱਤੇ ਗਏ।

ਇਹ ਵੀ ਪੜ੍ਹੋ:ਪੰਜਾਬ 'ਚ ਜਾਨਲੇਵਾ ਹੋਈ ਗਰਮੀ, ਇਕ ਹੋਰ ਮੌਤ, ਤਾਪਮਾਨ ਪੁੱਜਾ 47 ਡਿਗਰੀ ਤੋਂ ਪਾਰ

ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟ੍ਰੈਵਲ ਏਜਸੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਉਨ੍ਹਾਂ ਵਿਚ ਮੈਸ. ਗਲੋਬਲ ਡਰੀਮ ਇਮੀਗ੍ਰੇਸ਼ਨ, ਰੇਲਵੇ ਰੋਡ ਨਵਾਂਸ਼ਹਿਰ, ਮੈਸ. ਸਮਾਰਟ ਗਾਈਡੈਂਸ ਐਜੂਕੇਸ਼ਨ ਕੰਸਲਟੈਂਸੀ, ਮੁਕੰਦਪੁਰ ਰੋਡ ਬਡਵਾਲ ਕੰਪਲੈਕਸ, ਮੈਸ. ਸੈਨਿਕ ਅਕੈਡਮੀ, ਥਿੰਦ ਪਲਾਜਾ ਨੇੜੇ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ, ਮੈਸ. ਮੈਤਰੇਵਾ ਇਮੀਗ੍ਰੇਸ਼ਨ, ਨੇੜੇ ਬੱਸ ਅੱਡਾ ਨਵਾਂਸ਼ਹਿਰ, ਮੈਸ. ਫਲਾਈਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਬਰਨਾਲਾ ਰੋਡ ਨਵਾਂਸ਼ਹਿਰ, ਮੈਸ. ਮਿਲੇਨੀਅਮ ਆਈਲੈਟਸ ਸੈਂਟਰ ਬੰਗਾ ਰੋਡ ਨਵਾਂਸ਼ਹਿਰ, ਮੈਸ. ਪੀ. ਸੀ. ਐੱਸ. ਗਲੋਬਲ ਵੀਜ਼ਾ ਸਰਵਿਸ, ਬੰਗਾ ਰੋਡ ਨਵਾਂਸ਼ਹਿਰ, ਮੈਸ. ਏ. ਐਂਡ. ਜੇ ਆਇਲਟਸ ਕੋਚਿੰਗ ਸੈਂਟਰ, ਬੰਗਾ ਰੋਡ ਨਵਾਂਸ਼ਹਿਰ, ਮੈਸ. ਯੂਨਿਕ ਐਜੂਕੇਸ਼ਨ ਅਬਰੋਡ, ਅੰਬੇਡਕਰ ਚੌਕ ਨਵਾਂਸ਼ਹਿਰ, ਮੈਸ. ਵਿਕਟਰੀ ਡਰੀਮ ਕੋਚਿੰਗ ਸੈਂਟਰ, ਕੁਲਾਮ ਰੋਡ ਨਵਾਂਸ਼ਹਿਰ, ਮੈਸ. ਇਜੀਵੇਅ ਮਾਈਗ੍ਰੇਸ਼ਨ ਕੰਸਲਟੈਂਸੀ ਸਾਹਮਣੇ ਪੁਰਾਣਾ ਐੱਸ. ਐੱਸ. ਐੱਸ. ਪੀ. ਦਫ਼ਤਰ ਨਵਾਂਸ਼ਹਿਰ, ਮੈਸ. ਅਚੀਵਰਜ ਸਕੂਲ ਆਫ ਐਜੂਕੇਸ਼ਨ ਰਾਹੋਂ, ਮੈਸ. ਆਈਲੈਟਸ ਵਿਧ ਹਰਪ੍ਰੀਤ, ਬੰਗਾ ਰੋਡ ਨਵਾਂਸ਼ਹਿਰ ਅਤੇ ਮੈਸ. ਫ਼ਾਸਟਟਰੈਕ ਐਜੂਕੇਅਰ ਸਟੂਡੈਂਟ ਸਰਵਿਸਜ਼ ਮੁਕੰਦਪੁਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News