ਕੋਰੋਨਾ ਕਾਰਣ ਗਈਆਂ ਲੱਖਾਂ ਨੌਕਰੀਆਂ ਤੇ ਕਈ ਨਵੇਂ ਖੇਤਰ ਰੁਜ਼ਗਾਰ ਵਜੋਂ ਵੀ ਉਭਰੇ
Thursday, Aug 20, 2020 - 02:59 AM (IST)
ਨਵੀਂ ਦਿੱਲੀ (ਯੂ. ਐੱਨ. ਆਈ.)-ਕੋਰੋਨਾ ਵਾਇਰਸ ਲਾਗ ਦੀ ਬਿਮਾਰੀ ਕਾਰਣ ਬਣੇ ਹਾਲਾਤਾਂ ਕਰਕੇ ਮਨੁੱਖੀ ਸਰੋਤ 'ਚ ਵੱਡੇ ਬਦਲਾਅ ਹੋਏ ਹਨ ਜਿਸ ਨਾਲ ਕਈ ਖੇਤਰਾਂ 'ਚ ਨੌਕਰੀਆਂ 'ਚ ਘਾਟ ਹੋਈ ਹੈ, ਉੱਥੇ ਕਈ ਹੋਰ ਖੇਤਰਾਂ 'ਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ। ਪੀਪੁਲ ਮੈਟਰਸ ਟੈਕ ਐੱਚ. ਆਰ. 2020 ਦੀ 5 ਦਿਨਾਂ ਵਰਚੁਅਲ ਕਾਨਫਰੰਸ 'ਚ ਹਿੱਸਾ ਲੈਣ ਵਾਲੇ ਮਾਹਰਾਂ ਨੇ ਇਹ ਗੱਲ ਕਹੀ ਹੈ।
ਏਸ਼ੀਆ ਦੇ ਇਸ ਸਭ ਤੋਂ ਵੱਡੇ ਐੱਚ. ਆਰ. ਅਤੇ ਵਕਰਟੇਕ ਕਾਨਫਰੰਸ ਨਾਲ 42 ਦੇਸ਼ਾਂ ਦੇ 5,000 ਤੋਂ ਜ਼ਿਆਦਾ ਐੱਚ. ਆਰ. ਅਤੇ ਕਾਰੋਬਾਰ ਮੁਖੀਆਂ ਨੇ ਹਿੱਸਾ ਲਿਆ। ਸੋਸ਼ਲ ਮੀਡੀਆ 'ਤੇ 5.6 ਕਰੋੜ ਲੋਕ ਇਸ ਨਾਲ ਜੁੜੇ। ਇਸ ਵਰਚੁਅਲ ਕਾਨਫਰੰਸ 'ਚ ਮੌਜੂਦਾ ਚੁਣੌਤੀਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਇਸ ਵਿਚ ਸਕਾਲਰਟ੍ਰੇਡਰ ਅਤੇ ਰਿਸਕ ਐਕਸਪਰਟ ਨਸੀਮ ਨਿਕੋਲਸ ਤਾਲੇਬ, ਪਿਰਾਮਲ ਗਰੁੱਪ ਦੇ ਪ੍ਰਧਾਨ ਅਜੇ ਪਿਰਾਮਲ, ਸੈਲਸਫੋਰਸ ਦੀ ਪ੍ਰਧਾਨ ਅਤੇ ਸੀ. ਈ. ਓ. ਅਰੁੰਧਤੀ ਭੱਟਾਚਾਰਿਆ ਅਤੇ ਸਟੈਡਰਡ ਚਾਰਟਰਡ ਬੈਂਕ ਦੇ ਗਰੁੱਪ ਹੈੱਡ ਹਿਊਮਨ ਰਿਸੋਰਸਿਸ ਤਨੁਜ ਕਪਿਲਾਸ਼੍ਰਮੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਇਸ ਵਿਚ ਟਾਟਾ ਸਟੀਲ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਨੇ ਵੀ ਹਿੱਸਾ ਲਿਆ। ਤਾਲੇਬ ਨੇ ਕਿਹਾ ਕਿ ਚੁਣੌਤੀਆਂ ਤੋਂ ਟੁੱਟ ਜਾਣਾ ਜਾਂ ਚੁਣੌਤੀਆਂ ਨੂੰ ਕੁਝ ਨਾ ਸਮਝਣਾ ਹੀ ਵਿਕਲਪ ਨਹੀਂ ਹੈ ਸਗੋਂ ਚੁਣੌਤੀਆਂ ਤੋਂ ਸਿੱਖਣਾ ਜ਼ਰੂਰੀ ਹੈ। ਐੱਚ.ਆਰ. ਮਾਹਰ ਜੋਸ਼ ਬਰਸਿਨ ਨੇ ਕਿਹਾ ਕਿ ਐੱਚ.ਆਰ. ਦਾ ਆਪਰੇਟਿੰਗ ਮਾਡਲ ਬਦਲ ਰਿਹਾ ਹੈ। ਸਾਨੂੰ ਜ਼ਿਆਦਾ ਟਿਕਾਓ ਅਤੇ ਬਿਹਤਰ ਮਾਡਲ ਬਣਾਉਣਾ ਹੋਵੇਗਾ।