ਵਿੱਤੀ ਸਾਲ 2021 ''ਚ ਦੁੱਧ ਦੀਆਂ ਕੀਮਤਾਂ ''ਚ ਸਥਿਰਤਾ ਆਵੇਗੀ:ਰਿਪੋਰਟ

02/14/2020 10:33:56 AM

ਮੁੰਬਈ—ਪਿਛਲੇ ਨੌ ਮਹੀਨਿਆਂ 'ਚ ਜੋ ਦੁੱਧ ਦੀਆਂ ਕੀਮਤਾਂ 4-5 ਰੁਪਏ ਪ੍ਰਤੀ ਲੀਟਰ ਵਧੀਆਂ ਹਨ, ਉਸ ਦੇ ਸਾਲ 2020-21 'ਚ ਸਥਿਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਾਣੀ ਦੀ ਕਾਫੀ ਉਪਲੱਬਧਤਾ ਅਤੇ ਅਨੁਮਾਨਿਤ ਆਮ ਮਾਨਸੂਨ ਨੂੰ ਦੇਖਦੇ ਹੋਏ ਦੁੱਧ ਉਤਪਾਦਨ ਵਧਣ ਦੀ ਉਮੀਦ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਖ ਨਿਰਧਾਰਕ ਏਜੰਸੀ ਕ੍ਰਿਸਿਲ ਨੇ ਇਕ ਰਿਪੋਰਟ 'ਚ ਕਿਹਾ ਕਿ ਪਿਛਲੇ ਸਾਲ ਤੇਜ਼ ਗਰਮੀ ਅਤੇ ਪਾਣੀ ਦੀ ਕਮੀ ਨਾਲ ਪਿਛਲੇ ਸਾਲ ਅਪ੍ਰੈਲ ਤੋਂ ਦੁੱਧ ਦਾ ਉਤਪਾਦਨ ਘੱਟ ਰਿਹਾ ਸੀ। ਇਸ ਦੇ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੜ੍ਹ ਆ ਗਏ, ਜਿਸ ਨਾਲ ਪਸ਼ੂਆਂ ਦੀ ਸਿਹਤ ਪ੍ਰਭਾਵਿਤ ਹੋਈ। ਚਾਰਾਗਾਹਾਂ 'ਚ ਪਾਣੀ ਇਕੱਠਾ ਹੋਣ ਨਾਲ ਪਸ਼ੂਆਂ ਨੂੰ ਚਾਰਾ ਖਾਣ 'ਚ ਮੁਸ਼ਕਲ ਹੋਈ। ਮੱਕਾ ਅਤੇ ਗੰਨੇ ਵਰਗੀਆਂ ਫਸਲਾਂ ਨੂੰ ਸਾਲ 'ਚ ਹਾਨੀ ਪਹੁੰਚਾਉਣ ਨਾਲ ਚਾਰੇ ਦੇ ਉਪਲੱਬਧਤਾ ਘੱਟ ਹੋਈ। ਚਾਲੂ ਵਿੱਤੀ ਸਾਲ 'ਚ ਦੁੱਧ ਦਾ ਉਤਪਾਦਨ ਸਾਲਾਨਾ ਆਧਾਰ 'ਤੇ 5.6 ਫੀਸਦੀ ਘੱਟ ਹੋ ਕੇ 17.6 ਕਰੋੜ ਟਨ ਰਹਿਣ ਦੀ ਉਮੀਦ ਹੈ। ਆਮ ਤੌਰ 'ਤੇ ਨਵੰਬਰ-ਦਸੰਬਰ ਤੋਂ ਦੁੱਧ ਦੇਣ ਵਾਲੇ ਪਸ਼ੂਆਂ 'ਚ ਦੁੱਧ ਵਧ ਜਾਂਦਾ ਹੈ। ਮਾਨਸੂਨ 'ਦੇ ਦੇਰੀ ਨਾਵ ਆਉਣ ਕਾਰਨ ਦੁੱਧ ਵਧਣ ਦਾ ਮੌਸਮ 1-2 ਮਹੀਨੇ ਅੱਗੇ ਖਿਸਕਣ ਦਾ ਅਨੁਮਾਨ ਹੈ। ਹਾਲਾਂਕਿ ਕ੍ਰਿਸਿਲ ਨੇ ਕਿਹਾ ਕਿ ਸਾਲ 2020-21 'ਚ ਦੁੱਧ ਦਾ ਉਤਪਾਦਨ ਵਧਣ ਦੀ ਉਮੀਦ ਹੈ।


Aarti dhillon

Content Editor

Related News