ਸੁੱਕਾ ਦੁੱਧ 20 ਫ਼ੀਸਦੀ ਹੋਇਆ ਮਹਿੰਗਾ, 300 ਰੁ: ਕਿਲੋ ਤੱਕ ਪੁੱਜੇਗਾ ਮੁੱਲ

Wednesday, Dec 09, 2020 - 03:40 PM (IST)

ਸੁੱਕਾ ਦੁੱਧ 20 ਫ਼ੀਸਦੀ ਹੋਇਆ ਮਹਿੰਗਾ, 300 ਰੁ: ਕਿਲੋ ਤੱਕ ਪੁੱਜੇਗਾ ਮੁੱਲ

ਨਵੀਂ ਦਿੱਲੀ— ਪਿਛਲੇ ਦੋ ਮਹੀਨਿਆਂ 'ਚ ਸੁੱਕਾ ਦੁੱਧ 20 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ ਅਤੇ ਅਗਲੇ ਚਾਰ ਹਫ਼ਤਿਆਂ 'ਚ ਇਸ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੁੱਕੇ ਦੁੱਧ ਦੀ ਮੰਗ ਫਿਰ ਤੋਂ ਵੱਧ ਗਈ ਹੈ, ਜਦੋਂ ਕਿ ਕਿਸਾਨਾਂ ਵੱਲੋਂ ਸਪਲਾਈ ਘੱਟ ਹੈ।

ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, (ਅਮੂਲ) ਦੇ ਪ੍ਰਬੰਧ ਨਿਰਦੇਸ਼ਕ ਰੁਪਿੰਦਰ ਸਿੰਘ ਸੋਢੀ ਨੇ ਕਿਹਾ ਕਿ ਸੁੱਕੇ ਦੁੱਧ ਦੀ ਔਸਤ ਕੀਮਤ ਵੱਧ ਕੇ 210 ਰੁਪਏ ਕਿਲੋ ਹੋ ਗਈ ਹੈ, ਜੋ ਅਕਤੂਬਰ ਨਾਲੋਂ 20 ਫ਼ੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਇਕ ਮਹੀਨੇ 'ਚ ਇਸ ਦੀ ਕੀਮਤ ਵੱਧ ਕੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 300 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ। ਡੇਅਰੀਆਂ, ਬੇਕਰੀ ਅਤੇ ਆਈਸਕ੍ਰੀਮ ਨਿਰਮਾਤਾਵਾਂ ਵੱਲੋਂ ਚੰਗੀ ਮੰਗ ਆ ਰਹੀ ਹੈ।

ਇਹ ਵੀ ਪੜ੍ਹੋ- ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ PF ਖਾਤੇ 'ਤੇ ਵਿਆਜ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

ਕਿਹਾ ਜਾ ਰਿਹਾ ਹੈ ਕਿ ਦੁੱਧ ਦੀ ਸਪਲਾਈ ਘੱਟ ਹੋਣ ਵਿਚਕਾਰ ਹੋਟਲ, ਰੈਸਟੋਰੈਂਟ ਅਤੇ ਕੈਟਰਿੰਗ ਸੈਕਟਰ 'ਚ ਸੁੱਕੇ ਦੁੱਧ ਦੀ ਮੰਗ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ 90 ਫ਼ੀਸਦੀ 'ਤੇ ਪਹੁੰਚ ਗਈ ਹੈ। ਯੂ. ਪੀ. ਸਰਕਾਰ ਵੀ ਵੱਖ-ਵੱਖ ਸਮਾਜਿਕ ਯੋਜਨਾਵਾਂ ਲਈ ਇਸ ਦੀ ਖ਼ਰੀਦ ਕਰ ਰਹੀ ਹੈ। ਬਿਹਾਰ ਰਾਜ ਮਿਲਕ ਕੋਆਪਰੇਟਿਵ ਫੈਡਰੇਸ਼ਨ ਵੱਲੋਂ ਇਸ ਦੀ ਵੱਡੀ ਮੰਗ ਆ ਰਹੀ ਹੈ। ਮੰਗ ਅਤੇ ਸਪਲਾਈ ਨੂੰ ਦੇਖਦੇ ਹੋਏ ਕਰਨਾਟਕ ਮਿਲਕ ਫੈਡਰੇਸ਼ਨ 'ਚ ਮਾਰਕੀਟਿੰਗ ਨਿਰਦੇਸ਼ਕ ਮ੍ਰਿਤੂੰਜੇ ਕੁਲਕਰਨੀ ਨੇ ਕਿਹਾ ਕਿ ਉੱਤਰੀ ਭਾਰਤ 'ਚ ਜਿਸ ਮੌਸਮ 'ਚ ਉਤਪਾਦਨ ਵਧਦਾ ਹੈ ਉਸ ਮੌਸਮ 'ਚ ਇਸ 'ਚ ਗਿਰਾਵਟ ਸੁਣਨ ਨੂੰ ਮਿਲ ਰਹੀ ਹੈ ਅਗਲੇ 15 ਦਿਨ ਮਹੱਤਵਪੂਰਨ ਹੋਣਗੇ ਅਤੇ ਇਹ ਸੰਕੇਤ ਦੇਣਗੇ ਕਿ ਕੀਮਤਾਂ ਕਿੱਥੋਂ ਤੱਕ ਜਾਣਗੀਆਂ।

ਉੱਤਰੀ ਭਾਰਤ 'ਚ ਦੁੱਧ ਦਾ ਉਤਪਾਦਨ ਕੁਦਰਤੀ ਤੌਰ 'ਤੇ ਹਰੇ ਚਾਰੇ ਦੀ ਬਹੁਤਾਤ ਨਾਲ ਵਧਦਾ ਹੈ, ਜੋ ਨਵੰਬਰ 'ਚ ਸ਼ੁਰੂ ਹੁੰਦਾ ਹੈ ਅਤੇ ਮਾਰਚ 'ਚ ਖਤਮ ਹੁੰਦਾ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ 

ਮਹਾਰਾਸ਼ਟਰ 'ਚ ਤਿਰੂਮਲਾ ਮਿਲਕ ਪ੍ਰਾਡਕਟਸ, ਐਨਿਕ ਇੰਡਸਟਰੀਜ਼ ਅਤੇ ਪ੍ਰਭਾਤ ਡੇਅਰੀ ਦੀ ਮਾਲਕੀ ਵਾਲੀ ਫ੍ਰੈਂਚ ਕੰਪਨੀ ਲੈਕਟਾਲੀਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਕੁਮਾਰ ਨੇ ਕਿਹਾ, ''ਮੰਗ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਪਰਤ ਰਹੀ ਹੈ। ਹੋਟਲ, ਰੈਸਟੋਰੈਂਟ ਅਤੇ ਕੈਟਰਿੰਗ ਸੈਕਟਰ 'ਚ ਇਹ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ 90 ਫ਼ੀਸਦੀ 'ਤੇ ਪਹੁੰਚ ਗਈ ਹੈ।''


author

Sanjeev

Content Editor

Related News