Microsoft ਆਪਣੇ ਮੁਲਾਜ਼ਮਾਂ ਨੂੰ ਦੇਵੇਗੀ ਮੋਟਾ ਬੋਨਸ, ਜਾਣੋ ਕਿਹੜੇ ਲੋਕਾਂ ਨੂੰ  ਮਿਲੇਗਾ ਲਾਭ

Saturday, Jul 10, 2021 - 05:40 PM (IST)

Microsoft ਆਪਣੇ ਮੁਲਾਜ਼ਮਾਂ ਨੂੰ ਦੇਵੇਗੀ ਮੋਟਾ ਬੋਨਸ, ਜਾਣੋ ਕਿਹੜੇ ਲੋਕਾਂ ਨੂੰ  ਮਿਲੇਗਾ ਲਾਭ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਅਰਥਚਾਰੇ 'ਤੇ ਇਸ ਦਾ ਬਹੁਤ ਹੀ ਬੁਰਾ ਪ੍ਰਭਾਵ ਪਿਆ ਹੈ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਬਹੁਤ ਸਾਰੇ ਕਾਰੋਬਾਰ ਵੀ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਮਾੜੇ ਸਮੇਂ ਵਿਚਕਾਰ ਕੁਝ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਆਪਣੀ ਸਮਰੱਥਾ ਮੁਤਾਬਕ ਸਹਾਇਤਾ ਪ੍ਰਦਾਨ ਕੀਤੀ ਹੈ। 

ਮਾਈਕ੍ਰੋਸਾੱਫਟ ਕੰਪਨੀ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਮਹਾਂਮਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਮਾਈਕਰੋਸੌਫਟ ਤੋਂ ਪਹਿਲਾਂ ਜਨਵਰੀ ਵਿੱਚ ਬੈਂਕ ਆਫ ਅਮਰੀਕਾ ਨੇ ਵੀ ਦੁਨੀਆ ਭਰ ਵਿੱਚ ਆਪਣੇ 1.7 ਲੱਖ ਤੋਂ ਵੱਧ ਮੁਲਾਜ਼ਮਾਂ ਦੀ ਸਹਾਇਤਾ ਕੀਤੀ ਸੀ। ਭਾਰਤ ਵਿੱਚ 24,000 ਤੋਂ ਵੱਧ ਮੁਲਾਜ਼ਮਾਂ ਨੂੰ 750 ਡਾਲਰ ਦਾ ਨਕਦ ਇਨਾਮ ਦਿੱਤਾ ਗਿਆ ਸੀ।

ਇਹ  ਵੀ ਪੜ੍ਹੋ : FD 'ਤੇ ਮਿਲਣ ਵਾਲੇ ਵਿਆਜ ਨੂੰ ਲੈ ਕੇ ਖ਼ਾਤਾਧਾਰਕਾਂ ਨੂੰ ਲੱਗ ਸਕਦੈ ਵੱਡਾ ਝਟਕਾ, RBI ਨੇ ਬਦਲੇ ਨਿਯਮ

ਮਿਲੇਗਾ ਮੋਟਾ ਬੋਨਸ

ਬੋਨਸ ਦੀ ਰਕਮ 1,500 ਡਾਲਰ ਹੋਵੇਗੀ ਅਤੇ ਇਹ 31 ਮਾਰਚ 2021 ਨੂੰ ਕਾਰਪੋਰੇਟ ਉਪ-ਪ੍ਰਧਾਨ ਪੱਧਰ ਤੋਂ ਹੇਠਾਂ ਦੇ ਸਾਰੇ ਕਰਮਚਾਰੀਆਂ ਨੂੰ ਮਿਲੇਗਾ। ਬੋਨਸ ਉਨ੍ਹਾਂ ਕਰਮਚਾਰੀਆਂ ਨੂੰ ਵੀ ਦਿੱਤਾ ਜਾਵੇਗਾ ਜਿਹੜੇ ਪਾਰਟ ਟਾਈਮ ਕਰਮਚਾਰੀ ਹਨ ਅਤੇ ਜੋ ਮਾਈਕ੍ਰੋਸਾਫਟ ਨਾਲ ਪ੍ਰਤੀ ਘੰਟਾ ਦੀ ਦਰ ਨਾਲ ਕੰਮ ਕਰਦੇ ਹਨ। ਵਰਥਮਾਨ ਸਮੇਂ ਵਿਚ ਕੰਪਨੀ ਦੇ 21 ਦੇਸ਼ਾਂ ਦਰਫ਼ਰ ਹਨ ਅਤੇ ਇਹ ਫਰਮਾਂ ਗਲੋਬਲ ਮੁਲਾਜ਼ਮ ਆਬਾਦੀ ਦਾ ਲਗਭਗ 20 ਫ਼ੀਸਦੀ ਦੀ ਅਗਵਾਈ ਕਰਦਾ ਹੈ। 

ਇਹ  ਵੀ ਪੜ੍ਹੋ : ਅਮਰੀਕੀ ਸ਼ੇਅਰ ਬਾਜ਼ਾਰ ’ਚ ਚੀਨ ਨੂੰ ਦੂਜਾ ਝਟਕਾ , ਸਸਪੈਂਡ ਕੀਤਾ ‘ਦੀਦੀ’ ਦਾ ਐਪ

ਸਹਾਇਕ ਕੰਪਨੀਆਂ ਬੋਨਸ ਲਈ ਯੋਗ ਨਹੀਂ 

ਰਿਪੋਰਟ 'ਚ ਕਿਹਾ ਗਿਆ ਹੈ, “ਮਾਈਕ੍ਰੋਸਾੱਫਟ ਦੀ ਚੀਫ ਪਬਲਿਕ ਅਫਸਰ ਕੈਥਲੀਨ ਹੋਗਨ ਨੇ ਅੱਜ ਕਰਮਚਾਰੀਆਂ ਨੂੰ ਤੋਹਫੇ ਦੀ ਘੋਸ਼ਣਾ ਕੀਤੀ ਹੈ ਅਤੇ ਇਹ ਅਮਰੀਕਾ ਅਤੇ ਅੰਤਰਰਾਸ਼ਟਰੀ ਪੱਧਰ‘ਤੇ ਸਾਰੇ ਯੋਗ ਕਰਮਚਾਰੀਆਂ ‘ਤੇ ਲਾਗੂ ਹੋਏਗੀ।” ਰਿਪੋਰਟ  ਵਿਚ ਦੱਸਿਆ ਗਿਆ ਹੈ  ਕਿ ਮਾਈਕ੍ਰੋਸਾਫਟ ਵਰਤਮਾਨ ਸਮੇਂ ਵਿਚ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਪਰ ਲਿੰਕਡਇਨ, ਗਿੱਟਹਬ ਅਤੇ ਜ਼ੇਨੀਮੈਕਸ ਵਰਗੀਆਂ ਸਹਾਇਕ ਕੰਪਨੀਆਂ ਇਸ ਬੋਨਸ ਲਈ ਯੋਗ ਨਹੀਂ ਹੋਣਗੀਆਂ। 

ਇਹ  ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਹੈ ਕੋਈ ਸਮੱਸਿਆ ਤਾਂ ਇਥੇ ਕਰੋ ਫ਼ੋਨ, ਤਾਂ ਇਸ ਢੰਗ ਨਾਲ ਹੋ ਸਕੇਗਾ ਹੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News