ਮਾਈਕ੍ਰੋਸਾਫਟ ਨੇ 2020 ਦੀ ਤੀਜੀ ਤਿਮਾਹੀ ਵਿਚ 81 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕੀਤਾ ਦਰਜ

04/30/2020 1:55:45 PM

ਨਵੀਂ ਦਿੱਲੀ - ਦਿੱਗਜ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਵਿੱਤੀ ਸਾਲ 2020 ਦੀ ਤੀਜੀ ਤਿਮਾਹੀ ਵਿਚ 35 ਬਿਲਿਅਨ ਡਾਲਰ (ਲਗਭਗ 2.6 ਲੱਖ ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਹ ਸਾਲਾਨਾ ਅਧਾਰ ਤੇ 15 ਫੀਸਦੀ ਵਧੀ ਹੈ। ਕੰਪਨੀ ਮੁਤਾਬਕ ਤੀਜੀ ਤਿਮਾਹੀ ਵਿਚ ਸ਼ੁੱਧ ਮੁਨਾਫਾ 10.8 ਬਿਲਿਅਨ ਡਾਲਰ (ਲਗਭਗ 81,000 ਕਰੋੜ ਰੁਪਏ) ਰਿਹਾ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 22 ਫੀਸਦੀ ਜ਼ਿਆਦਾ ਹੈ। ਕੰਪਨੀ ਨੇ ਕਿਹਾ ਕਿ ਗਾਹਕਾਂ ਦੇ 'ਵਰਕ ਐਂਡ ਲਰਨ ਫਰਾਮ ਹੋਮ' ਕਾਰਨ ਉਸਦੇ ਕਲਾਉਡ ਪਲੇਟਫਾਰਮ ਐਜ਼ੁਅਰ ਦੀ ਗ੍ਰੋਥ ਅਤੇ ਕਮਾਈ ਤੇਜ਼ੀ ਨਾਲ ਵਧੀ ਹੈ। ਕੰਪਨੀ ਨੂੰ ਇਸਦਾ ਫਾਇਦਾ ਹੋਇਆ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਕਿ ਤਿਮਾਹੀ ਦੇ ਆਖਰੀ ਕੁਝ ਹਫਤਿਆਂ ਵਿਚ ਲਿੰਕਡਇਨ ਤੇ ਲਾਇਸੰਸ ਟਰਾਂਜੈਕਸ਼ਨ 'ਤੇ ਵਿਗਿਆਪਨ 'ਚ ਕਮੀ ਦੇਖੀ ਗਈ ਹੈ।

ਦੋ ਮਹੀਨਿਆਂ ਵਿਚ ਵੇਖਿਆ ਦੋ-ਸਾਲ ਦਾ ਸੰਭਾਵਿਤ ਡਿਜੀਟਲ ਬਦਲਾਅ : ਸੱਤਿਆ ਨਡੇਲਾ

ਮਾਈਕ੍ਰੋਸਾੱਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਕਿਹਾ ਕਿ ਅਸੀਂ ਸਿਰਫ ਦੋ ਮਹੀਨਿਆਂ ਵਿਚ ਹੀ ਦੋ ਸਾਲਾਂ ਦਾ ਡਿਜੀਟਲ ਬਦਲਾਅ ਦੇਖ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਦੂਰ ਬੈਠ ਕੇ ਕੰਮ ਕਰ ਰਹੀ ਹੈ। ਅਸੀਂ ਵਿਸ਼ਵ ਭਰ ਵਿਚ ਆਪਣੇ ਗਾਹਕਾਂ ਲਈ ਨਿਰੰਤਰ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਜਾਰੀ ਰੱਖਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਨਡੇਲਾ ਨੇ ਕਿਹਾ ਕਿ ਸਾਡਾ ਟਿਕਾਊ ਵਪਾਰਕ ਮਾਡਲ, ਡਾਇਵਰਸੀਫਾਈਡ ਪੋਰਟਫੋਲੀਓ ਅਤੇ ਸੁਰੱਖਿਅਤ ਟੈਕਨਾਲੌਜੀ ਸਾਡੇ ਲਈ ਅੱਗੇ ਵਧਣ ਲਈ ਬਹੁਤ ਮਦਦਗਾਰ ਹੈ। ਨਡੇਲਾ ਨੇ ਕਿਹਾ ਕਿ ਕੋਵਿਡ -19 ਦਾ ਤੀਜੀ ਤਿਮਾਹੀ ਵਿਚ ਕੰਪਨੀ ਦੇ ਕੁਲ ਮਾਲੀਆ 'ਤੇ ਘੱਟ ਪ੍ਰਭਾਵ ਪਿਆ ਹੈ। ਮਾਈਕਰੋਸੋਫਟ ਦੇ ਸ਼ੇਅਰਾਂ ਨੇ ਤੀਜੀ ਤਿਮਾਹੀ ਦੇ ਵਿੱਤੀ ਨਤੀਜੇ ਆਉਣ ਦੇ ਕੁਝ ਘੰਟਿਆਂ ਬਾਅਦ ਬੁੱਧਵਾਰ ਨੂੰ 2.5 ਪ੍ਰਤੀਸ਼ਤ ਦੀ ਤੇਜ਼ੀ ਨਾਲ ਬੰਦ ਹੋਏ।

 


Harinder Kaur

Content Editor

Related News