Micromax ਦਾ Automobile ਦੀ ਦੁਨੀਆ ''ਚ ਧਮਾਕੇਦਾਰ ਕਦਮ, ਬੋਲ ਕੇ ਸਟਾਰਟ ਹੋਵੇਗੀ ਬਾਈਕ
Friday, Apr 05, 2019 - 02:29 PM (IST)

ਨਵੀਂ ਦਿੱਲੀ — ਭਾਰਤ ਦੀ ਘਰੇਲੂ ਮੋਬਾਇਲ ਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਜਲਦੀ ਹੀ ਆਪਣੀ ਪਹਿਲੀ ਇਲਕਟ੍ਰਾਨਿਕ ਬਾਇਕ ਲਾਂਚ ਕਰਨ ਜਾ ਰਹੀ ਹੈ। ਇਹ ਭਾਰਤ ਦੀ ਪਹਿਲੀ ਆਰਟੀਫਿਸ਼ਿਅਲ ਇੰਟੈਲੀਜੈਂਸ(AI) ਇਨੇਬਲਡ ਇਲੈਕਟ੍ਰਿਕ ਬਾਇਕ ਹੋਵੇਗੀ, ਜਿਸ ਨਾਲ ਕਈ ਤਰ੍ਹਾਂ ਦੀਆਂ ਇਲੈਕਟ੍ਰਾਨਿਕ ਡਿਵਾਈਸ ਨੂੰ ਕਨੈਕਟ ਕੀਤਾ ਜਾਵੇਗਾ। ਇਸ ਬਾਇਕ ਵਿਚ ਅਜਿਹੇ ਕਈ ਫੀਚਰਜ਼ ਹੋਣਗੇ ਜਿਹੜੇ ਕਿ ਹੁਣ ਤੱਕ ਸਿਰਫ AI ਇਨੇਬਲਡ ਕਾਰ ਵਿਚ ਮਿਲਦੇ ਸਨ। ਜਿਵੇ ਕਿ- ਇਹ ਬਾਈਕ ਸਿਰਫ ਬੋਲ ਕੇ ਸਟਾਰਟ ਕੀਤੀ ਜਾ ਸਕੇਗੀ। ਇਸ ਵਿਚ ਕਈ ਤਰ੍ਹਾਂ ਦੇ ਸੈਂਸਰ ਹੋ ਸਕਦੇ ਹਨ ਜਿਹੜੇ ਕਾਰ ਦੇ ਸ਼ੀਸ਼ੇ ਬੰਦ ਕਰਨ ਤੋਂ ਲੈ ਕੇ ਸਟੈਂਡ ਉੱਪਰ ਕਰਨ ਦੀ ਇੰਸਟਰੱਕਸ਼ਨ ਦੇਣਗੇ। ਇਸ ਤੋਂ ਬਿਨਾਂ ਬਾਇਕ ਸਟਾਰਟ ਨਹੀਂ ਹੋਵੇਗੀ। ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੀ ਬਾਈਕ ਇਸ ਸਾਲ ਜੂਨ ਤੱਕ ਲਾਂਚ ਕੀਤੀ ਜਾ ਸਕੇਗੀ।
500 ਕਰੋੜ ਦਾ ਨਿਵੇਸ਼
ਸ਼ਰਮਾ ਨੇ Revolt Intellicorp ਪ੍ਰਾਇਵੇਟ ਲਿਮਟਿਡ ਦੇ ਨਾਮ ਨਾਲ ਕੰਪਨੀ ਬਣਾਈ ਹੈ, ਜਿਸ ਦੀ ਮਾਲਕੀ ਰਾਹੁਲ ਸ਼ਰਮਾ ਕੋਲ ਹੈ। ਉਨ੍ਹਾਂ ਨੇ ਕੰਪਨੀ 'ਤੇ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਥੇ ਅਫੋਰਡਏਬਲ ਅਤੇ ਸਸਟੇਨੇਬਲ ਬਾਈਕ ਦਾ ਨਿਰਮਾਣ ਕੀਤਾ ਜਾ ਸਕੇਗਾ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਕੰਪਨੀ ਆਟੋਮੋਬਾਈਲ ਇੰਡਸਟਰੀ ਵਿਚ ਗੇਮਚੇਂਜਰ ਸਾਬਤ ਹੋ ਸਕਦੀ ਹੈ। ਰਾਹੁਲ ਇਸ ਪ੍ਰੋਜੈਕਟ 'ਤੇ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਲਈ ਉਨ੍ਹਾਂ ਦੀ ਰਿਸਰਚ ਐਂਡ ਡਵੈਲਪਮੈਂਟ ਟੀਮ ਵਿਚ ਕਈ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੋਬਾਇਲ ਤੋਂ ਮੋਬਿਲਿਟੀ ਤੱਕ ਦਾ ਸਫਰ
ਰਾਹੁਲ ਅਨੁਸਾਰ ਉਹ ਈਕੋ ਸਿਸਟਮ ਨੂੰ ਡਿਵਾਈਸ ਨਾਲ ਕਨੈਕਟ ਕਰਨਾ ਚਾਹੁੰਦੇ ਹਨ। ਬਾਈਕ ਉਨ੍ਹਾਂ ਵਿਚੋਂ ਇਕ ਹੈ। ਪਰਫਾਰਮੈਂਸ ਦੀ ਗੱਲ ਕਰੀਏ ਤਾਂ ਰਾਹੁਲ ਨੇ ਕਿਹਾ ਕਿ ਲਾਂਚਿੰਗ ਦੇ ਸਮੇਂ ਡਿਟੇਲ ਜਾਰੀ ਕੀਤੀ ਜਾਵੇਗੀ। ਸਮਾਰਟ ਫੋਨ ਦੀ ਦੁਨੀਆ ਨੂੰ ਛੱਡ ਕੇ ਮੋਬਿਲਿਟੀ 'ਚ ਆਉਣ 'ਤੇ ਸ਼ਰਮਾ ਦਾ ਜਵਾਬ ਸੀ ਕਿ ਜਿਸ ਤਰ੍ਹਾਂ ਨਾਲ ਭਾਰਤ 'ਚ ਇਲੈਕਟ੍ਰਿਕ ਟੂ- ੍ਵਹੀਲਰ ਬਣਾਏ ਜਾ ਰਹੇ ਹਨ, ਉਨ੍ਹਾਂ ਤੋਂ ਉਹ ਖੁਸ਼ ਨਹੀਂ ਹਨ। ਅਜਿਹੇ 'ਚ ਉਨ੍ਹਾਂ ਨੇ ਦੋ ਸਾਲ ਪਹਿਲਾਂ ਇਸ ਸੈਕਟਰ ਵਿਚ ਆਉਣ ਬਾਰੇ ਸੋਚਿਆ।
ਹਰਿਆਣੇ ਵਿਚ ਹੈ ਨਿਰਮਾਣ ਕੇਂਦਰ
ਹਰਿਆਣੇ ਦੇ ਮਾਨੇਸਰ 'ਚ Revolt Intellicorp ਦਾ ਉਤਪਾਦਨ ਯੁਨਿਟ ਬਣਾਇਆ ਗਿਆ ਹੈ। ਜਿਹੜਾ ਕਿ 1 ਲੱਖ ਵਰਗ ਫੁੱਟ 'ਚ ਹੈ। ਇਥੇ ਸਾਲਾਨਾ ਕਰੀਬ 1.2 ਲੱਖ ਮੋਟਰਸਾਈਕਲ ਦਾ ਨਿਰਮਾਣ ਕੀਤਾ ਜਾ ਸਕੇਗਾ।