ਮਾਈਕਲ ਪਾਤਰਾ RBI ਦੇ ਡਿਪਟੀ ਗਵਰਨਰ ਨਿਯੁਕਤ, ਤਿੰਨ ਸਾਲ ਲਈ ਹੋਵੇਗਾ ਕਾਰਜਕਾਲ

Tuesday, Jan 14, 2020 - 12:28 PM (IST)

ਮਾਈਕਲ ਪਾਤਰਾ RBI ਦੇ ਡਿਪਟੀ ਗਵਰਨਰ ਨਿਯੁਕਤ, ਤਿੰਨ ਸਾਲ ਲਈ ਹੋਵੇਗਾ ਕਾਰਜਕਾਲ

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਅਤੇ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੇ ਮੈਂਬਰ ਮਾਈਕਲ ਪਾਤਰਾ ਨੂੰ ਆਰ.ਬੀ.ਆਈ. ਦਾ ਨਵਾਂ ਡਿਪਟੀ ਗਵਰਨਰ ਨਿਯੁਕਤ ਕਰ ਲਿਆ ਗਿਆ ਹੈ। ਉਹ ਤਿੰਨ ਸਾਲ ਤੱਕ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਹੁਦੇ 'ਤੇ ਰਹਿਣਗੇ। ਦਰਅਸਲ ਵਿਰਲ ਆਚਾਰਿਆ ਦੇ ਅਸਤੀਫਾ ਦੇਣ ਦੇ ਬਾਅਦ ਤੋਂ ਹੀ ਇਹ ਅਹੁਦਾ ਖਾਲੀ ਪਿਆ ਸੀ।
ਡਾ. ਵਿਰਲ ਆਚਾਰਿਆ ਨੇ ਵਿਅਕਤੀਗਤ ਕਾਰਨਾਂ ਨਾਲ 23 ਜੁਲਾਈ ਦੇ ਬਾਅਦ ਸੇਵਾਵਾਂ ਦੇਣ 'ਚ ਅਸਮਰਥਾ ਜਤਾਉਂਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਅਹੁਦਾ ਖਾਲੀ ਪਿਆ ਹੋਇਆ ਸੀ। ਵਿਰਲ ਆਚਾਰਿਆ ਤੋਂ ਪਹਿਲਾਂ ਉਰਜਿਤ ਪਟੇਲ ਇਸ ਅਹੁਦੇ 'ਤੇ ਰਹੇ ਸਨ। ਦੱਸ ਦੇਈਏ ਕਿ ਮਾਈਕਲ ਪਾਤਰਾ ਨੇ ਆਈ.ਆਈ.ਟੀ. ਮੁੰਬਈ ਤੋਂ ਇਕੋਨਾਮਿਕ ਤੋਂ ਪੀ.ਐੱਚ.ਡੀ. ਕੀਤੀ ਸੀ। ਅਕਤੂਬਰ 2005 'ਚ ਮਾਨਿਟਰੀ ਪਾਲਿਸੀ ਡਿਪਾਰਟਮੈਂਟ 'ਚ ਆਉਣ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਇਨ੍ਹਾਂ ਨੇ 1985 'ਚ ਰਿਜ਼ਰਵ ਬੈਂਕ ਜੁਆਇਨ ਕੀਤੀ ਸੀ।
ਵਰਣਨਯੋਗ ਹੈ ਕਿ ਦੇਸ਼ 'ਚ ਮੌਦਰਿਕ ਨੀਤੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੈਅ ਕਰਦਾ ਹੈ। ਉੱਧਰ ਫਿਸਕਲ ਨੀਤੀ ਸਰਕਾਰ ਬਣਾਉਂਦੀ ਹੈ। ਜਿਥੇ ਆਰ.ਬੀ.ਆਈ. ਦਾ ਟੀਚਾ ਹੁੰਦਾ ਹੈ, ਮਹਿੰਗਾਈ ਨੂੰ ਘੱਟ ਤੋਂ ਘੱਟ ਰੱਖਣਾ। ਉੱਧਰ ਸਰਕਾਰ ਵਿਕਾਸ ਦਰ ਨੂੰ ਬਣਾਏ ਰੱਖਣਾ ਚਾਹੁੰਦੀ ਹੈ, ਇਸ ਲਈ ਆਰ.ਬੀ.ਆਈ. ਅਤੇ ਸਰਕਾਰ 'ਚ ਬਹੁਤ ਸਾਰੀ ਥਾਂ 'ਤੇ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ।


author

Aarti dhillon

Content Editor

Related News