MG ਸਿਲੈਕਟ ਨੇ ਸਾਈਬਰਸਟਰ ਦਾ ਨਵਾਂ ਸਿਗਨੇਚਰ ਰੰਗ ਪੇਸ਼ ਕੀਤਾ
Wednesday, Jan 28, 2026 - 03:19 AM (IST)
ਨਵੀਂ ਦਿੱਲੀ - ਜੇ. ਐੱਸ. ਡਬਲਿਊ. ਮੋਟਰ ਇੰਡੀਆ ਦੇ ਲਗਜ਼ਰੀ ਬ੍ਰਾਂਡ ਚੈਨਲ ਐੱਮ. ਜੀ. ਸਿਲੈਕਟ ਨੇ ਦੁਨੀਆ ਦੀ ਸਭ ਤੋਂ ਤੇਜ਼ ਐੱਮ. ਜੀ. ਸਾਈਬਰਸਟਰ ਦਾ ਨਵਾਂ ਸਿਗਨੇਚਰ ਐਕਸਟੀਰੀਅਰ ਰੰਗ, ਆਈਰਿਸਿਸ ਸਿਆਨ ਪੇਸ਼ ਕੀਤਾ ਹੈ। ਬਲਿਊ-ਗ੍ਰੀਨ ਐਕਸਪ੍ਰੈਸ਼ਨ ਇਸ ਦੇ ਐਰੋਡਾਇਨਾਮਿਕ ਫਾਰਮ ਅਤੇ ਪ੍ਰਫਾਰਮੈਂਸ ’ਤੇ ਆਧਾਰਿਤ ਪਛਾਣ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾ ਰਿਹਾ ਹੈ।
ਐੱਮ. ਜੀ. ਸਿਲੈਕਟ, ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਦੇ ਹੈੱਡ ਮਿਲਿੰਦ ਸ਼ਾਹ ਨੇ ਕਿਹਾ, ‘‘ਐੱਮ. ਜੀ. ਸਾਈਬਰਸਟਰ ਦਾ ਆਈਰਿਸਿਸ ਸਿਆਨ ਵੇਰੀਐਂਟ ਸਿਰਫ ਇਕ ਰੰਗ ਨਹੀਂ ਹੈ, ਸਗੋਂ ਇਹ ਆਤਮਵਿਸ਼ਵਾਸ ਅਤੇ ਰਚਨਾਤਮਕਤਾ ਦੀ ਇਕ ਭਾਵਨਾ ਹੈ, ਜੋ ਪ੍ਰਫਾਰਮੈਂਸ ’ਤੇ ਆਧਾਰਿਤ ਡੀ. ਐੱਨ. ਏ. ਦੇ ਨਾਲ ਕਾਰ ਦੇ ਪ੍ਰਗਤੀਸ਼ੀਲ ਕਰੈਕਟਰ ਨੂੰ ਪ੍ਰਦਰਸ਼ਿਤ ਕਰਦੀ ਹੈ।’’
