MG ਮੋਟਰ ਦਾ ਵੱਡਾ ਪਲਾਨ, ਇਲੈਕਟ੍ਰਿਕ SUV ਵੀ ਕਰੇਗੀ ਲਾਂਚ

12/15/2019 2:17:55 PM

ਕੋਲਕਾਤਾ— ਵਾਹਨ ਨਿਰਮਾਤਾ ਕੰਪਨੀ ਮੋਰਿਸ ਗੈਰੇਜ (ਐੱਮ. ਜੀ.) ਭਾਰਤ 'ਚ 3,000 ਕਰੋੜ ਰੁਪਏ ਦਾ ਭਾਰੀ ਭਰਕਮ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਉਸ ਵੱਲੋਂ ਪਹਿਲਾਂ ਕੀਤੇ ਨਿਵੇਸ਼ ਤੋਂ ਇਲਾਵਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਜਲਦ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਐੱਸ. ਯੂ. ਵੀ. ਉਤਾਰੇਗੀ।


ਬ੍ਰਿਟੇਨ ਦੀ ਇਸ ਕੰਪਨੀ ਦੀ ਮਾਲਕੀ ਹੁਣ ਚੀਨ ਦੀ 'ਐੱਸ. ਏ. ਆਈ. ਸੀ. 'ਕੋਲ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਭਾਰਤ 'ਚ 2,000 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ ਤੇ ਕੰਪਨੀ ਦਾ ਗੁਜਰਾਤ 'ਚ ਹਲੋਲ ਪਲਾਂਟ ਵੀ ਚਾਲੂ ਹੋ ਗਿਆ ਹੈ।
ਐੱਮ. ਜੀ. ਮੋਟਰ ਇੰਡੀਆ ਦੇ ਮੁੱਖ ਵਪਾਰਕ ਅਧਿਕਾਰੀ ਗੌਰਵ ਗੁਪਤਾ ਨੇ ਕਿਹਾ, ''ਅਸੀਂ ਭਾਰਤੀ ਬਾਜ਼ਾਰ ਨੂੰ ਲੈ ਕੇ ਵਚਨਬੱਧ ਹਾਂ ਅਤੇ ਇਸ ਸਾਲ ਜਨਵਰੀ 'ਚ ਅਸੀਂ ਆਪਣੀ ਯਾਤਰਾ ਸ਼ੁਰੂ ਕੀਤੀ। ਦੇਸ਼ ਲਈ ਸਾਡੀ ਯੋਜਨਾ ਲੰਮੇ ਸਮੇਂ ਲਈ ਹੈ ਤੇ ਅਸੀਂ 3,000 ਕਰੋੜ ਰੁਪਏ ਦਾ ਨਿਵੇਸ਼ ਹੋਰ ਕਰਾਂਗੇ।'' ਉਨ੍ਹਾਂ ਕਿਹਾ ਕਿ ਕੰਪਨੀ ਹੁਣ ਤਕ ਤਕਰੀਬਨ 13,000 ਐੱਮ. ਜੀ. ਹੈਕਟਰ ਦੀ ਵਿਕਰੀ ਕਰ ਚੁੱਕੀ ਹੈ। ਗੁਪਤਾ ਨੇ ਕਿਹਾ ਕਿ ਕੰਪਨੀ ਇਕ ਇਲੈਕਟ੍ਰਿਕ ਸਪੋਰਟ ਯੂਟਿਲਟੀ ਵ੍ਹੀਕਲ ਪੇਸ਼ ਕਰੇਗੀ ਤੇ ਜੁਲਾਈ 2021 ਤਕ ਉਸ ਕੋਲ ਚਾਰ ਮਾਡਲ ਹੋਣਗੇ। ਸਾਰੇ ਵਾਹਨ ਐੱਸ. ਯੂ. ਵੀ. ਸ਼੍ਰੇਣੀ ਦੇ ਹੋਣਗੇ।


Related News