MG ਜਾਰਜ ਮੁਥੂਟ ਲਰਨਿੰਗ ਸੈਂਟਰ ਦਾ ਉਦਘਾਟਨ ਕੀਤਾ

Saturday, Aug 03, 2024 - 06:21 PM (IST)

MG ਜਾਰਜ ਮੁਥੂਟ ਲਰਨਿੰਗ ਸੈਂਟਰ ਦਾ ਉਦਘਾਟਨ ਕੀਤਾ

ਨਵੀਂ ਦਿੱਲੀ- ਦੂਰਦਰਾਡੇ ਦੇ ਆਦਿਵਾਸੀ ਪਿੰਡਾਂ ’ਚ ਸਿੱਖਿਆ ਦੀ ਕਮੀ ਨੂੰ ਦੂਰ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੁਥੂਟ ਸਮੂਹ ਨੇ ਅਰੁਣਾਚਲ ਪ੍ਰਦੇਸ਼ ਦੇ ਜ਼ੀਰੋ ਸਥਿਤ ਮਹਾਤਮਾ ਗਾਂਧੀ ਸੈਂਟਰ ’ਚ ਆਪਣੇ ਪਹਿਲੇ ਐੱਮ. ਜੀ. ਜਾਰਜ ਮੁਥੂਟ ਲਰਨਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ।
ਇਸ ਮੋਹਰੀ ਪਹਿਲ ਦਾ ਮਕਸਦ 9 ਦੂਰਦਰਾਡੇ ਦੇ ਆਦਿਵਾਸੀ ਪਿੰਡਾਂ ਦੇ ਵਾਂਝੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ, ਉਨ੍ਹਾਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਮੁਥੂਟ ਸਮੂਹ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸ਼੍ਰੀ ਅਲੈਕਜ਼ੈਂਡਰ ਜਾਰਜ ਮੁਥੂਟ ਨੇ ਮੁੱਖ ਮਹਿਮਾਨ ਵਜੋਂ ਇਸ ਮੌਕੇ ਸ਼ਿਰਕਤ ਕੀਤੀ ਅਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਸੰਗਠਨ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ’ਚ ਦਿੱਲੀ ਪੁਲਸ ਦੇ ਡਾਇਰੈਕਟਰ ਜਨਰਲ ਰਾਬਿਨ ਹਿਬੂ ਅਤੇ ਐੱਨ. ਜੀ. ਓ. ਹੈਲਪਿੰਗ ਹੈਂਡਸ ਦੇ ਪ੍ਰਤੀਨਿਧੀਆਂ ਸਮੇਤ ਪਤਵੰਤੇ ਸੱਜਣ ਸ਼ਾਮਲ ਹੋਏ। ਅਲੈਕਜ਼ੈਂਡਰ ਜਾਰਜ ਮੁਥੂਟ ਨੇ ਕਿਹਾ, ‘ਉੱਤਰ-ਪੂਰਬ ਖੇਤਰ ’ਚ ਸਾਡੀ ਸੀ. ਐੱਸ. ਆਰ. ਪਹਿਲ ਸਾਡੇ ਪਿਆਰੇ ਸਮੂਹ ਦੇ ਚੇਅਰਮੈਨ ਸਵ. ਸ਼੍ਰੀ ਐੱਮ. ਜੀ. ਜਾਰਜ ਮੁਥੂਟ ਦੀਆਂ ਕਦਰਾਂ-ਕੀਮਤਾਂ ਅਤੇ ਵਿਰਾਸਤ ਨੂੰ ਬਣਾਈ ਰੱਖਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਸੀਂ ਲੋਕਾਂ ਦੇ ਜੀਵਨ ’ਚ ਵਿਸ਼ੇਸ਼ ਤੌਰ ’ਤੇ ਵਾਂਝੇ ਭਾਈਚਾਰਿਆਂ ’ਚ ਸਕਾਰਾਤਮਕ ਬਦਲਾਅ ਲਿਆਉਣ ਲਈ ਵਚਨਬੱਧ ਹਾਂ।


author

Aarti dhillon

Content Editor

Related News