ਹੁਣ ਦਿੱਲੀ ’ਚ ਦੌੜੇਗੀ ਬਿਨਾਂ ਡਰਾਈਵਰ ਦੇ ਮੈਟਰੋ, PM ਮੋਦੀ ਕਰਨਗੇ ਉਦਘਾਟਨ

Friday, Dec 25, 2020 - 04:04 PM (IST)

ਹੁਣ ਦਿੱਲੀ ’ਚ ਦੌੜੇਗੀ ਬਿਨਾਂ ਡਰਾਈਵਰ ਦੇ ਮੈਟਰੋ, PM ਮੋਦੀ ਕਰਨਗੇ ਉਦਘਾਟਨ

ਨਵੀਂ ਦਿੱਲੀ — ਹੁਣ ਤੁਸੀਂ ਜਲਦੀ ਹੀ ਰਾਸ਼ਟਰੀ ਰਾਜਧਾਨੀ ਵਿਚ ਬਿਨਾਂ ਡਰਾਈਵਰ ਵਾਲੀ ਦਿੱਲੀ ਮੈਟਰੋ ਰੇਲ ’ਚ ਯਾਤਰਾ ਕਰ ਸਕੋਗੇ। ਇਹ ਮੈਟਰੋ ਸੇਵਾ ਜਨਕਪੁਰੀ ਵੈਸਟ ਤੋਂ ਬੋਟੈਨੀਕਲ ਗਾਰਡਨ ਤੱਕ 37 ਕਿਲੋਮੀਟਰ ਲੰਮੀ ਮੈਜੈਂਟਾ ਲਾਈਨ ’ਤੇ ਚੱਲੇਗੀ। ਇਹ ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਰੇਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਦਸੰਬਰ ਨੂੰ ਬਿਨਾਂ ਡਰਾਈਵਰ ਵਾਲੀ ਦਿੱਲੀ ਮੈਟਰੋ ਰੇਲ ਨੂੰ ਹਰੀ ਝੰਡੀ ਦਿਖਾਉਣਗੇ । ਇਸ ਤੋਂ ਇਲਾਵਾ ਏਅਰਪੋਰਟ ਐਕਸਪ੍ਰੈਸ ਲਾਈਨ ਲਈ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵੀ ਲਾਂਚ ਕੀਤਾ ਜਾਵੇਗਾ।

ਇਸ ਦੇ ਸਫਲ ਟ੍ਰਾਇਲ ਤੋਂ ਬਾਅਦ ਡੀ.ਐਮ.ਆਰ.ਸੀ. ਇਸ ਨੂੰ ਹੋਰ ਰੂਟਾਂ ਤੱਕ ਵਧਾਉਣਗੇ। ਦਿੱਲੀ ਮੈਟਰੋ ਦੀ ਡਰਾਈਵਰ ਰਹਿਤ ਰੇਲ ਗੱਡੀ ਉੱਚ ਤਕਨੀਕ ਨਾਲ ਲੈਸ ਹੋਵੇਗੀ। ਸੰਚਾਰ ਅਧਾਰਤ ਰੇਲਵੇ ਨਿਯੰਤਰਣ ਦੀ ਸਹਾਇਤਾ ਨਾਲ ਇਹ ਰੇਲਗੱਡੀ ਬਿਨਾਂ ਡਰਾਈਵਰ ਦੇ ਜਲਦੀ ਹੀ ਟਰੈਕ ’ਤੇ ਦੌੜੇਗੀ।

ਡੀ.ਐਮ.ਆਰ.ਸੀ. ਅਧਿਕਾਰੀ ਅਨੁਸਾਰ ਪਿੰਕ ਲਾਈਨ ਅਤੇ ਮਜੈਂਟਾ ਲਾਈਨ ਦੀ ਸ਼ੁਰੂਆਤ ਤੋਂ ਹੀ ਡਰਾਈਵਰ ਲੈਸ ਤਕਨੀਕ ਦੇ ਨਾਲ ਪਟੜੀ ’ਤੇ ਉਤਰੀ ਸੀ। ਸਾਲ 2017 ਵਿਚ ਹੀ ਮੈਜੈਂਟਾ ਲਾਈਨ ਦੀ ਸ਼ੁਰੂਆਤ ਬਿਨਾਂ ਚਾਲਕ ਤਕਨੀਕ ਲਈ ਹੋਈ ਸੀ। ਪਰ ਹੁਣ ਤੱਕ ਇਥੇ ਗੱਡੀਆਂ ਡਰਾਈਵਰਾਂ ਦੀ ਸਹਾਇਤਾ ਨਾਲ ਹੀ ਚਲਾਈਆਂ ਜਾ ਰਹੀਆਂ ਸਨ। ਹੁਣ ਤੱਕ ਟ੍ਰੇਨ ਨੂੰ ਡਰਾਈਵਰਾਂ ਹੀ ਸਟਾਰਟ ਕਰਦੇ ਆ ਰਹੇ ਹਨ, ਜਿਸ ਤੋਂ ਬਾਅਦ ਟ੍ਰੇਨ ਰੇਲਵੇ ਦੀ ਸੀ.ਬੀ. ਟੀ ਸੀ ਤਕਨਾਲੋਜੀ ਨਾਲ ਚਲਦੀ ਰਹੀ।

ਦਿੱਲੀ ਮੈਟਰੋ ਨੇ ਆਪਣਾ ਵਪਾਰਕ ਕੰਮ 25 ਦਸੰਬਰ 2002 ਨੂੰ ਸ਼ੁਰੂ ਕੀਤਾ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸ਼ਾਹਦਰਾ ਤੋਂ ਤੀਸ ਹਜ਼ਾਰੀ ਤੱਕ ਡੀ.ਐਮ.ਆਰ.ਸੀ. ਦੇ 8.2 ਕਿਲੋਮੀਟਰ ਲੰਬੇ ਰੂਟ ਲਈ ਉਦਘਾਟਨ ਕੀਤਾ ਸੀ, ਜਿਸ ਵਿਚ ਸਿਰਫ ਛੇ ਸਟੇਸ਼ਨ ਸਨ। ਡੀ.ਐਮ.ਆਰ.ਸੀ. ਕੋਲ ਹੁਣ 242 ਸਟੇਸ਼ਨਾਂ ਵਾਲੀਆਂ 10 ਲਾਈਨਾਂ ਹਨ ਅਤੇ ਹਰ ਰੋਜ਼ ਔਸਤਨ 26 ਲੱਖ ਤੋਂ ਵੱਧ ਯਾਤਰੀ ਦਿੱਲੀ ਮੈਟਰੋ ਵਿਚ ਯਾਤਰਾ ਕਰਦੇ ਹਨ।


author

Harinder Kaur

Content Editor

Related News