Meta ਨੇ ਮਾਰਕ ਜ਼ੁਕਰਬਰਗ ਦੀ ਸੁਰੱਖਿਆ ਲਈ ਖ਼ਰਚ ਕੀਤੇ 204 ਕਰੋੜ ਰੁਪਏ ਖਰਚੇ, ਜੇਫ ਬੇਜੋਸ ਨਾਲੋਂ 17 ਗੁਣਾ ਜ਼ਿਆਦਾ

Friday, Apr 15, 2022 - 04:28 PM (IST)

Meta ਨੇ ਮਾਰਕ ਜ਼ੁਕਰਬਰਗ ਦੀ ਸੁਰੱਖਿਆ ਲਈ ਖ਼ਰਚ ਕੀਤੇ 204 ਕਰੋੜ ਰੁਪਏ ਖਰਚੇ, ਜੇਫ ਬੇਜੋਸ ਨਾਲੋਂ 17 ਗੁਣਾ ਜ਼ਿਆਦਾ

ਨਵੀਂ ਦਿੱਲੀ - ਮੇਟਾ ਨੇ ਆਪਣੇ ਸੀਈਓ ਮਾਰਕ ਜ਼ੁਕਰਬਰਗ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ 'ਤੇ ਪਿਛਲੇ ਸਾਲ ਕੁੱਲ 27.8 ਮਿਲੀਅਨ ਡਾਲਰ ਭਾਵ 204 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ। ਬਲੂਮਬਰਗ ਦੀ ਇਕ ਰਿਪੋਰਟ ਦੇ ਮੁਤਾਬਕ, ਮੇਟਾ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਲਗਭਗ 55 ਲੱਖ ਰੁਪਏ ਖਰਚ ਕਰ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲ ਹੀ 'ਚ ਇਕ ਰੈਗੂਲੇਟਰੀ ਫਾਈਲਿੰਗ 'ਚ ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਚ ਖਰਚ ਕੀਤੀ ਗਈ ਇਸ ਰਕਮ ਬਾਰੇ ਪਤਾ ਲੱਗਾ ਹੈ। ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਦੀ ਕੰਪਨੀ 2013 ਤੋਂ ਉਨ੍ਹਾਂ ਦੀ ਸੁਰੱਖਿਆ ਲਈ ਸਾਰੇ ਇੰਤਜ਼ਾਮ ਕਰ ਰਹੀ ਹੈ। ਸਾਲ 2013 'ਚ ਜ਼ੁਕਰਬਰਗ ਦੀ ਸੁਰੱਖਿਆ 'ਤੇ ਕਰੀਬ 25 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋ ਪਿਛਲੇ ਸਾਲ ਦੇ ਮੁਕਾਬਲੇ 8 ਗੁਣਾ ਵੱਧ ਕੇ 204 ਕਰੋੜ ਰੁਪਏ ਹੋ ਗਏ ਹਨ।

ਇਹ ਵੀ ਪੜ੍ਹੋ : ਸਰਕਾਰੀ ਤੇਲ ਕੰਪਨੀ OIL 'ਤੇ ਹੋਇਆ ਸਾਈਬਰ ਹਮਲਾ, 57 ਕਰੋੜ ਰੁਪਏ ਦੀ ਮੰਗੀ ਫਿਰੌਤੀ

ਜ਼ੁਕਰਬਰਗ ਦੀ ਨਿੱਜੀ ਸੁਰੱਖਿਆ 'ਤੇ 116 ਕਰੋੜ ਰੁਪਏ  ਕੀਤੇ ਗਏ ਖਰਚ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਪਿਛਲੇ ਸਾਲ ਜ਼ੁਕਰਬਰਗ ਦੇ ਘਰ ਵਿਚ ਰਹਿਣ ਅਤੇ ਨਿੱਜੀ ਯਾਤਰਾ ਦੌਰਾਨ ਸੁਰੱਖਿਆ ਲਈ 116 ਕਰੋੜ ਰੁਪਏ ਖਰਚ ਕੀਤੇ ਸਨ। ਇਸ ਤੋਂ ਇਲਾਵਾ ਜ਼ੁਕਰਬਰਗ ਦੇ ਪਰਿਵਾਰ ਦੀ ਸੁਰੱਖਿਆ ਲਈ 76 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਯਾਤਰਾ ਲਈ ਵਰਤੇ ਗਏ ਨਿੱਜੀ ਜਹਾਜ਼ ਦੀ ਕੀਮਤ 12.2 ਕਰੋੜ ਰੁਪਏ ਸੀ। ਜੋ ਕੁੱਲ ਮਿਲਾ ਕੇ 204 ਕਰੋੜ ਰੁਪਏ ਤੋਂ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿੱਚ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੇ ਪਰਿਵਾਰ ਲਈ 204 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋ ਸਾਲ 2020 ਵਿੱਚ ਖਰਚ ਕੀਤੀ ਗਈ ਰਕਮ ਤੋਂ 6 ਫੀਸਦੀ ਜ਼ਿਆਦਾ ਹਨ।

ਇਹ ਵੀ ਪੜ੍ਹੋ : ਟਾਟਾ ਦੇ ਸੁਪਰ ਐਪ ’ਤੇ ਹੋਰ ਕੰਪਨੀਆਂ ਦੇ ਵੀ ਬ੍ਰਾਂਡ ਮੁਹੱਈਆ ਹੋਣਗੇ : ਚੰਦਰਸ਼ੇਖਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News