ਮਰਸਡੀਜ਼-ਬੈਂਜ਼ ਦੀ ਵਿਕਰੀ ਤੀਜੀ ਤਿਮਾਹੀ ''ਚ 38.64 ਫੀਸਦੀ ਘਟੀ

10/14/2020 4:30:42 PM

ਨਵੀਂ ਦਿੱਲੀ— ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ਼ ਦੀ ਤੀਜੀ ਤਿਮਾਹੀ 'ਚ ਭਾਰਤ 'ਚ ਵਿਕਰੀ 38.64 ਫੀਸਦੀ ਘੱਟ ਕੇ 2,058 ਇਕਾਈ ਰਹਿ ਗਈ।

ਹਾਲਾਂਕਿ, ਇਸ ਦੇ ਬਾਵਜੂਦ ਕੰਪਨੀ ਦੀ ਵਿਕਰੀ ਕੋਵਿਡ-19 ਦੇ ਪਹਿਲੇ ਪੱਧਰ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਜੁਲਾਈ-ਸਤੰਬਰ ਦੀ ਤਿਮਾਹੀ 'ਚ ਕੰਪਨੀ ਨੇ 3,354 ਵਾਹਨ ਵੇਚੇ ਸਨ।

ਮਰਸੀਡਜ਼-ਬੈਂਜ਼ ਇੰਡੀਆ ਨੇ ਕਿਹਾ ਕਿ ਤੀਜੀ ਤਿਮਾਹੀ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਉਹ 'ਵੀ' ਆਕਾਰ ਦਾ ਸੁਧਾਰ ਦਰਜ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਤਿਉਹਾਰੀ ਮੌਸਮ ਚੰਗਾ ਰਹਿਣ ਦਾ ਸੰਕੇਤ ਹੈ। ਕੰਪਨੀ ਨੇ ਕਿਹਾ ਕਿ ਤੀਜੀ ਤਿਮਾਹੀ 'ਚ ਵਿਕਰੀ ਦਾ ਅੰਕੜਾ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਕੋਵਿਡ-19 ਤੋਂ ਪਹਿਲੇ ਦੇ ਪੱਧਰ 'ਤੇ ਪਹੁੰਚਿਆ ਹੈ।

2020 ਦੀ ਪਹਿਲੀ ਤਿਮਾਹੀ 'ਚ ਕੰਪਨੀ ਦੇ ਵਾਹਨਾਂ ਦੀ ਵਿਕਰੀ 38.58 ਫੀਸਦੀ ਘੱਟ ਕੇ 2,386 ਇਕਾਈ ਰਹੀ ਸੀ। ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੇ 3,885 ਵਾਹਨ ਵੇਚੇ ਸਨ। ਮਰਸਡੀਜ਼ ਬੈਂਜ਼ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਾਰਟਿਨ ਸ਼ਵੈਂਕ ਨੇ ਕਿਹਾ, ''ਪਿਛਲੀ ਤਿਮਾਹੀ ਦੌਰਾਨ ਅਸੀਂ ਚੰਗਾ ਸੁਧਾਰ ਦਰਜ ਕੀਤਾ। ਤੀਜੀ ਤਿਮਾਹੀ 'ਚ ਮਹੀਨੇ-ਦਰ-ਮਹੀਨੇ ਆਧਾਰ 'ਤੇ ਵਿਕਰੀ ਚੰਗੀ ਦਰਜ ਹੋਈ।''


Sanjeev

Content Editor

Related News