ਮਰਸੀਡੀਜ਼ ਬੈਂਜ ਇੰਡੀਆ ਨੂੰ ਸੈਕਿੰਡ ਹੈਂਡ ਕਾਰਾਂ ਦੀ ਵਿਕਰੀ ਵਧਣ ਦੀ ਉਮੀਦ

06/22/2020 12:25:06 AM

ਨਵੀਂ ਦਿੱਲੀ-ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸੀਡੀਜ਼ ਬੈਂਜ ਦਾ ਮੰਨਣਾ ਹੈ ਕਿ ਭਾਰਤ 'ਚ ਸੈਕਿੰਡ ਹੈਂਡ ਜਾਂ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਮਜ਼ਬੂਤ ਬਣਿਆ ਰਹੇਗਾ। ਹਾਲਾਂਕਿ 'ਕੋਵਿਡ-19' ਮਹਾਮਾਰੀ ਨਾਲ ਵਾਹਨ ਬਾਜ਼ਾਰ ਪ੍ਰਭਾਵਿਤ ਹੋਵੇਗਾ। ਮਰਸੀਡੀਜ਼ ਬੈਂਜ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਾਰਟਿਨ ਸ਼ਵੇਂਕ ਨੇ ਕਿਹਾ ਕਿ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ ਨਵੀਆਂ ਕਾਰਾਂ ਦੀ ਵਿਕਰੀ ਦੀ ਕੀਮਤ 'ਤੇ ਨਹੀਂ ਵਧੇਗਾ। ਉਨ੍ਹਾਂ ਕਿਹਾ ਕਿ ਨਵੀਆਂ ਕਾਰਾਂ ਦੇ ਬਾਜ਼ਾਰ 'ਚ ਅਗਲੇ ਤਿਉਹਾਰੀ ਸੀਜ਼ਨ 'ਚ ਸੁਧਾਰ ਆਉਣ ਦੀ ਉਮੀਦ ਹੈ।

ਸ਼ਵੇਂਕ ਨੇ ਕਿਹਾ ਕਿ ਨੌਜਵਾਨ ਅਤੇ ਪਹਿਲੀ ਵਾਰ ਕਾਰ ਖਰੀਦਣ ਵਾਲੇ ਲੋਕ ਨਵੀਂ ਕਾਰ ਖਰੀਦਣ ਤੋਂ ਪਹਿਲਾਂ ਪ੍ਰਮਾਣਿਤ ਪੁਰਾਣੀ ਕਾਰ ਖਰੀਦ ਕੇ ਅਨੁਭਵ ਪ੍ਰਾਪਤ ਕਰਨਾ ਚਾਹੁੰਦੇ ਹਨ। ਹਾਲਾਂਕਿ ਸਾਡਾ ਮੰਨਣਾ ਹੈ ਕਿ ਪੁਰਾਣੀਆਂ ਕਾਰਾਂ ਦੀ ਵਿਕਰੀ ਵਧੇਗੀ ਪਰ ਇਹ ਨਵੀਆਂ ਕਾਰਾਂ ਦੀ ਕੀਮਤ 'ਤੇ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਕੰਪਨੀ ਦੇ ਵਾਧੇ ਦਾ ਮਹੱਤਵਪੂਰਣ ਖੇਤਰ ਹੈ। ਕੰਪਨੀ ਨੇ ਇਸ ਬਾਜ਼ਾਰ 'ਚ 9 ਸਾਲ ਪੂਰੇ ਕਰ ਲਏ ਹਨ। ਸ਼ਵੇਂਕ ਨੇ ਕਿਹਾ ਕਿ ਸੈਕਿੰਡ ਹੈਂਡ ਕਾਰਾਂ ਦੇ ਬਾਜ਼ਾਰ 'ਚ ਉਤਪਾਦ, ਸੇਵਾ, ਵਿੱਤੀ ਪੇਸ਼ਕਸ਼ ਅਤੇ ਬ੍ਰਾਂਡ ਅਨੁਭਵ ਨਵੀਆਂ ਕਾਰ ਦੀ ਤਰ੍ਹਾਂ ਹੀ ਹੁੰਦਾ ਹੈ। ਇਸ ਵਜ੍ਹਾ ਨਾਲ ਇਹ ਖੇਤਰ ਲਗਾਤਾਰ ਲੋਕਪ੍ਰਿਅਤਾ ਹਾਸਲ ਕਰ ਰਿਹਾ ਹੈ।

ਆਨਲਾਈਨ ਵਿਕਰੀ ਮੰਚ 'ਤੇ ਵੀ ਪੁਰਾਣੀਆਂ ਕਾਰਾਂ ਦੀ ਮੰਗ ਵਧੀ
ਉਨ੍ਹਾਂ ਕਿਹਾ ਕਿ ਕੰਪਨੀ ਦੇ ਆਨਲਾਈਨ ਵਿਕਰੀ ਮੰਚ 'ਤੇ ਵੀ ਪੁਰਾਣੀਆਂ ਕਾਰਾਂ ਦੀ ਮੰਗ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਮਰਸੀਡੀਜ਼ ਬੈਂਜ ਸਰਟੀਫਾਈਡ ਨੇ ਪਿਛਲੇ 5 ਸਾਲਾਂ 'ਚ 20,500 ਪੁਰਾਣੀਆਂ ਕਾਰਾਂ ਵੇਚੀਆਂ ਹਨ। ਕੰਪਨੀ ਦਾ ਇਹ ਕਾਰੋਬਾਰ ਸਾਲਾਨਾ 20 ਫੀਸਦੀ ਦੀ ਦਰ ਨਾਲ ਵੱਧ ਰਿਹਾ ਹੈ। ਕੁਲ ਬਾਜ਼ਾਰ ਸਥਿਤੀ 'ਤੇ ਉਨ੍ਹਾਂ ਕਿਹਾ ਕਿ 2020 ਦਾ ਸਾਲ ਪਹਿਲਾਂ ਹੀ ਕੰਪਨੀ ਲਈ ਕਾਫੀ ਚੁਣੌਤੀ ਭਰਪੂਰ ਰਿਹਾ ਹੈ। ਸ਼ਵੇਂਕ ਨੇ ਕਿਹਾ ਕਿ ਮੌਜੂਦਾ ਵੱਡੀਆਂ ਆਰਥਿਕ ਦਿੱਕਤਾਂ ਅਤੇ 'ਕੋਵਿਡ-19' ਨਾਲ ਸਬੰਧਤ ਚੁਣੌਤੀਆਂ ਅਤੇ ਜ਼ਿਆਦਾ ਵਿਕਰੀ ਵਾਲੇ ਮਾਡਲ ਉਪਲੱਬਧ ਨਾ ਹੋਣ ਦੀ ਵਜ੍ਹਾ ਨਾਲ ਪਹਿਲੀ ਅਤੇ ਦੂਜੀ ਤਿਮਾਹੀ 'ਚ ਕੰਪਨੀ ਦੀ ਵਿਕਰੀ ਪ੍ਰਭਾਵਿਤ ਹੋਈ ਹੈ।


Karan Kumar

Content Editor

Related News