Mercedes-Benz ਦੀਆਂ ਕਾਰਾਂ 1 ਜਨਵਰੀ ਤੋਂ ਹੋ ਜਾਣਗੀਆਂ ਮਹਿੰਗੀਆਂ, ਜਾਣੋ ਕਿਹੜੇ ਮਾਡਲਾਂ ਦੀ ਵਧੇਗੀ ਕੀਮਤ
Thursday, Dec 14, 2023 - 02:03 PM (IST)
ਨਵੀਂ ਦਿੱਲੀ - ਕੁਝ ਹੀ ਦਿਨਾਂ 'ਚ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਕਈ ਕਾਰ ਨਿਰਮਾਤਾ ਕੰਪਨੀਆਂ ਨੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ 'ਚ ਜਰਮਨ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਮਰਸਡੀਜ਼-ਬੈਂਜ਼ ਵੀ ਆਪਣੀਆਂ ਕਾਰਾਂ ਮਹਿੰਗੀਆਂ ਕਰ ਰਹੀ ਹੈ। ਲਗਜ਼ਰੀ ਕਾਰ ਨਿਰਮਾਣ ਖੇਤਰ 'ਚ ਔਡੀ ਤੋਂ ਬਾਅਦ ਹੁਣ ਮਰਸਡੀਜ਼ ਨੇ ਵੀ ਆਪਣੇ ਕਈ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਟਾਟਾ ਮੋਟਰਜ਼, ਮਾਰੂਤੀ, ਹੁੰਡਈ ਸਮੇਤ ਕਈ ਵਾਹਨ ਕੰਪਨੀਆਂ ਨੇ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ
ਇਨ੍ਹਾਂ ਕਾਰਨਾਂ ਕਰਕੇ ਵਧ ਰਹੀਆਂ ਹਨ ਕੀਮਤਾਂ
ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੱਚੇ ਮਾਲ, ਵਸਤੂਆਂ ਅਤੇ ਲੌਜਿਸਟਿਕਸ ਦੀਆਂ ਵਧਦੀਆਂ ਕੀਮਤਾਂ ਕਾਰਨ ਲਾਗਤ ਨੂੰ ਅੰਸ਼ਕ ਤੌਰ 'ਤੇ ਘੱਟ ਕਰਨ ਲਈ ਇਸ ਵਾਧੇ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਨਵੇਂ ਸਾਲ ਯਾਨੀ 1 ਜਨਵਰੀ ਤੋਂ ਭਾਰਤ 'ਚ ਚੋਣਵੇਂ ਮਾਡਲਾਂ ਦੀਆਂ ਕੀਮਤਾਂ 'ਚ 2 ਫੀਸਦੀ ਤੱਕ ਦਾ ਵਾਧਾ ਹੋਵੇਗਾ।
ਇਨ੍ਹਾਂ ਮਾਡਲਾਂ 'ਤੇ ਇੰਨੀ ਵਧ ਜਾਵੇਗੀ ਕੀਮਤ
ਸੀ-ਕਲਾਸ ਲਈ ਕੀਮਤ 60,000 ਰੁਪਏ ਤੋਂ ਲੈ ਕੇ GLS SUV ਲਈ 2.6 ਲੱਖ ਰੁਪਏ ਅਤੇ 'ਟੌਪ-ਐਂਡ' ਆਯਾਤ ਮਰਸੀਡੀਜ਼-ਮੇਬਾਚ ਐੱਸ 680 ਲਈ 3.4 ਲੱਖ ਰੁਪਏ ਤੱਕ ਹੋਵੇਗੀ। ਮਰਸੀਡੀਜ਼-ਬੈਂਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਤੋਸ਼ ਅਈਅਰ ਨੇ ਕਿਹਾ ਕਿ ਵਧਦੀਆਂ ਲਾਗਤਾਂ ਨੂੰ ਪੂਰਾ ਕਰਨ ਅਤੇ ਲਾਭਕਾਰੀ ਕਾਰੋਬਾਰੀ ਸੰਚਾਲਨ ਅਤੇ ਮੁੱਲ ਸਥਿਤੀ ਨੂੰ ਬਰਕਰਾਰ ਰੱਖਣ ਲਈ ਚੋਣਵੇਂ ਮਾਡਲਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਉਨ੍ਹਾਂ ਕਿਹਾ ਕਿ ਇਸ ਵਾਧੇ ਦਾ ਜ਼ਿਆਦਾਤਰ ਬੋਝ ਅਸੀਂ ਖੁਦ ਝੱਲਾਂਗੇ ਪਰ ਇਸ ਦਾ ਕੁਝ ਹਿੱਸਾ ਬਾਜ਼ਾਰ ਨੂੰ ਵੀ ਦਿੱਤਾ ਜਾਵੇਗਾ। ਮਰਸਡੀਜ਼-ਬੈਂਜ਼ ਇੰਡੀਆ ਏ-ਕਲਾਸ ਸੇਡਾਨ ਤੋਂ ਲੈ ਕੇ SUV G63 AMG ਤੱਕ ਸਭ ਕੁਝ ਵੇਚਦੀ ਹੈ। ਕੰਪਨੀ ਦੇ ਵੱਖ-ਵੱਖ ਮਾਡਲਾਂ ਦੀ ਕੀਮਤ 46 ਲੱਖ ਰੁਪਏ ਤੋਂ ਲੈ ਕੇ 3.4 ਕਰੋੜ ਰੁਪਏ ਤੱਕ ਹੈ।
ਔਡੀ ਨੇ ਵੀ ਵਧਾ ਦਿੱਤੀਆਂ ਹਨ ਕੀਮਤਾਂ
ਕੰਪਨੀ ਨੇ 1 ਜਨਵਰੀ 2024 ਤੋਂ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਸਾਲ ਤੋਂ ਸਾਰੀਆਂ ਔਡੀ ਕਾਰਾਂ ਦੀਆਂ ਕੀਮਤਾਂ 'ਚ 2 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਇਹ ਨਵੀਂ ਕੀਮਤ 1 ਜਨਵਰੀ 2024 ਤੋਂ ਲਾਗੂ ਹੋਵੇਗੀ। ਕੱਚੇ ਮਾਲ ਦੀ ਵਧਦੀ ਕੀਮਤ ਅਤੇ ਸੰਚਾਲਨ ਲਾਗਤਾਂ ਦਾ ਹਵਾਲਾ ਦਿੰਦੇ ਹੋਏ, ਔਡੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਜਨਵਰੀ ਤੋਂ ਭਾਰਤ ਵਿੱਚ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਦੋ ਫੀਸਦੀ ਵਾਧਾ ਕਰੇਗੀ।
ਇਹ ਵੀ ਪੜ੍ਹੋ : ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8