ਪੰਜਾਬ 'ਚ ਮਰਸੀਡਜ਼, BMW ਦੇ ਸਾਈਕਲ ਪੱਟ ਰਹੇ ਧੂੜਾਂ, ਜਾਣੋ ਕੀਮਤਾਂ

Thursday, Nov 01, 2018 - 01:38 PM (IST)

ਪੰਜਾਬ 'ਚ ਮਰਸੀਡਜ਼, BMW ਦੇ ਸਾਈਕਲ ਪੱਟ ਰਹੇ ਧੂੜਾਂ, ਜਾਣੋ ਕੀਮਤਾਂ

ਚੰਡੀਗੜ੍ਹ— ਮਰਸੀਡਜ਼ ਅਤੇ ਬੀ. ਐੱਮ. ਡਬਲਿਊ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਬਾਜ਼ਾਰ 'ਚ ਆਪਣੇ ਮਹਿੰਗੇ ਲਗਜ਼ਰੀ ਸਾਈਕਲ ਉਤਾਰੇ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ 'ਚ ਮਰਸੀਡਜ਼-ਬੈਂਜ਼ ਹਰ ਮਹੀਨੇ ਇਕ ਸਾਈਕਲ ਵੇਚ ਰਹੀ ਹੈ। ਹਾਲਾਂਕਿ ਇਨ੍ਹਾਂ ਪ੍ਰੀਮੀਅਮ ਬਾਈਕ ਨੂੰ ਸਿਰਫ ਓਹੀ ਗਾਹਕ ਹੱਥ ਪਾ ਰਹੇ ਹਨ, ਜੋ ਮਰਸੀਡਜ਼ ਬਰਾਂਡ ਦੇ ਸ਼ੌਂਕੀਨ ਹਨ। ਚੰਡੀਗੜ੍ਹ ਦੇ ਇਲਾਵਾ ਇਹ ਸਾਈਕਲ ਜਲੰਧਰ ਅਤੇ ਲੁਧਿਆਣਾ 'ਚ ਵੀ ਕੰਪਨੀ ਦੇ ਆਊਟਲੇਟਸ 'ਤੇ ਵੇਚੇ ਜਾ ਰਹੇ ਹਨ।

ਇਨ੍ਹਾਂ ਪ੍ਰੀਮੀਅਮ ਸਾਈਕਲ ਦੀ ਕੀਮਤ 1.48 ਲੱਖ ਰੁਪਏ ਤੋਂ ਲੈ ਕੇ 1.64 ਲੱਖ ਰੁਪਏ ਤਕ ਹੈ। ਸਾਈਕਲ ਦਾ ਫਰੇਮ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਬੀ. ਐੱਮ. ਡਬਿਲਊ ਨੇ ਚੰਡੀਗੜ੍ਹ ਅਤੇ ਲੁਧਿਆਣਾ 'ਚ ਆਪਣੇ ਡੀਲਰਾਂ ਜ਼ਰੀਏ ਇਸ ਸਾਲ ਅਗਸਤ ਤੋਂ ਹੁਣ ਤਕ 5 ਸਾਈਕਲ ਵੇਚੇ ਹਨ। ਬੀ. ਐੱਮ. ਡਬਿਲਊ ਦੇ ਸਾਈਕਲ ਦੀ ਕੀਮਤ 91,000 ਰੁਪਏ ਤੋਂ ਸ਼ੁਰੂ ਹੈ। ਬਿਜ਼ਨੈੱਸਮੈਨ, ਟਾਪ ਕਾਰਪੋਰੇਟ ਅਧਿਕਾਰੀ, ਡਾਕਟਰ ਅਤੇ ਪੇਸ਼ੇਵਰ ਇਨ੍ਹਾਂ ਸਾਈਕਲ ਦੇ ਖਰੀਦਦਾਰ ਬਣ ਰਹੇ ਹਨ। ਸਿਹਤ ਸੰਭਾਲ ਅਤੇ ਵਾਤਾਵਰਣ ਪ੍ਰੇਮੀ ਲੋਕਾਂ ਲਈ ਇਹ ਆਵਾਜਾਈ ਦਾ ਪ੍ਰਮੁੱਖ ਸਾਧਨ ਬਣ ਰਿਹਾ ਹੈ। ਚੰਡੀਗੜ੍ਹ ਅਤੇ ਲੁਧਿਆਣਾ 'ਚ ਇਹ ਰੁਝਾਨ ਵਧ ਰਿਹਾ ਹੈ, ਜਿੱਥੇ ਪ੍ਰੀਮੀਅਮ ਸਾਈਕਲ ਦੀ ਮੰਗ ਵੀ ਬਣ ਰਹੀ ਹੈ। ਲਗਜ਼ਰੀ ਸਾਈਕਲਾਂ 'ਚ ਮਾਊਂਟੇਨ ਬਾਈਕ, ਅਰਬਨ ਕਰੂਜ਼ਰ ਅਤੇ ਹਾਈ ਐਂਡ ਰੋਡ ਬਾਈਕਸ ਹਨ।


Related News