ਸਮਾਰਟਫੋਨ ਖਰੀਦਣਾ ਜਲਦ ਹੋ ਸਕਦੈ ਮਹਿੰਗਾ, ਇੰਨੀ ਵਧ ਸਕਦੀ ਹੈ ਕੀਮਤ

Tuesday, Nov 09, 2021 - 05:01 PM (IST)

ਸਮਾਰਟਫੋਨ ਖਰੀਦਣਾ ਜਲਦ ਹੋ ਸਕਦੈ ਮਹਿੰਗਾ, ਇੰਨੀ ਵਧ ਸਕਦੀ ਹੈ ਕੀਮਤ

ਗੈਜੇਟ ਡੈਸਕ– ਮੌਜੂਦਾ ਸਮੇਂ ’ਚ ਸਮਾਰਟਫੋਨ ਕੰਪਨੀਆਂ ਚਿਪਸੈੱਟ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਸਨ। ਸਮਾਰਟਫੋਨ ਚਿੱਪ ਨਿਰਮਾਤਾ ਕੰਪਨੀਆਂ ਕੁਆਲਕਾਮ ਅਤੇ ਏ.ਐੱਮ.ਡੀ. ਪਹਿਲਾਂ ਤੋਂ ਹੀ ਚਿਪਸੈੱਟ ਨਿਰਮਾਣ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੀਂ ਹਨ। ਨਾਲ ਹੀ ਐਪਲ ਵਰਗੀਆਂ ਦਿੱਗਜ ਟੈੱਕ ਕੰਪਨੀਆਂ ਨੂੰ ਵੀ ਪ੍ਰੋਸੈਸਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਹੁਣ ਇਸ ਲਿਸਟ ’ਚ ਤਾਇਵਾਨ ਦੀ ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਦਾ ਨਾਂ ਜੁੜ ਗਿਆ ਹੈ। ਮੀਡੀਆਟੈੱਕ ਨੇ ਆਪਣੀ ਚਿਪਸੈੱਟ ਦੀ ਕੀਮਤ ’ਚ 15 ਫੀਸਦੀ ਤਕ ਦਾ ਵਾਧਾ ਕੀਤਾ ਹੈ। ਅਜਿਹੇ ’ਚ ਮੀਡੀਆਟੈੱਕ ਚਿਪਸੈੱਟ ਬੇਸਡ ਸਮਾਰਟਫੋਨ ਦੀ ਕੀਮਤ ਜਲਦ ਵਧ ਸਕਦੀ ਹੈ। ਅਜਿਹੇ ’ਚ ਗਾਹਕਾਂ ਲਈ ਆਉਣ ਵਾਲੇ ਦਿਨਾਂ ’ਚ ਮੀਡੀਆਟੈੱਕ ਚਿਪਸੈੱਟ ਵਾਲੇ ਸਮਾਰਟਫੋਨ ਨੂੰ ਖਰੀਦਣਾ ਮਹਿੰਗਾ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

ਜਲਦ ਲਾਂਚ ਹੋਵੇਗੀ ਕੁਆਲਕਾਮ ਦੀ ਨਵੀਂ ਸਨੈਪਡ੍ਰੈਗਨ 898 ਚਿਪਸੈੱਟ
ਇਹ ਅਜਿਹੇ ਸਮੇਂ ’ਚ ਹੈ ਜਦੋਂ ਕਿ ਕੁਆਲਕਾਮ ਵਲੋਂ ਨੈਕਸਡ ਜਨਰੇਸ਼ਨ ਸਨੈਪਡ੍ਰੈਗਨ ਚਿਪਸੈੱਟ ਨੂੰ ਨਵੰਬਰ ਦੇ ਅਖੀਰ ਤਕ ਲਾਂਚ ਕੀਤਾ ਜਾਣਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਮੀਡੀਆਟੈੱਕ ਬੇਸਡ 4ਜੀ ਚਿਪਸੈੱਟ ਦੀ ਕੀਮਤ ’ਚ 15 ਫੀਸਦੀ ਤਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ। ਜਦਕਿ ਮੀਡੀਆਟੈੱਕ ਬੇਸਡ 5ਜੀ ਚਿਪਸੈੱਟ ਦੇ ਨਿਰਮਾਣ ’ਚ 15 ਫੀਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਸਨੈਪਡ੍ਰੈਗਨ 898 ਚਿਪਸੈੱਟ ’ਚ ਸੈਮਸੰਗ ਦੇ 4nm ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਨਾਲ ਪ੍ਰੋਸੈਸਰ ਘੱਟ ਬੈਟਰੀ ਦੀ ਖਪਤ ਕਰੇਗਾ।

ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

4G LTE ਇਨੇਬਲਡ ਸਮਾਰਟਫੋਨ ਦੀਆਂ ਕੀਮਤਾਂ ’ਤੇ ਦਿਸੇਗਾ ਅਸਰ
ਰਿਪੋਰਟ ਮੁਤਾਬਕ, ਮੀਡੀਆਟੈੱਕ ਚਿਪਸੈੱਟ ਦੀ ਕੀਮਤ ’ਚ ਵਾਧੇ ਦਾ ਸਭ ਤੋਂ ਜ਼ਿਆਦਾ ਅਸਰ 4ਜੀ LTE ਇਨੇਬਲਡ ਚਿਪਸੈੱਟ ’ਤੇ ਦਿਸੇਗਾ। ਕੰਪਨੀ ਆਪਣਾ ਪੂਰਾ ਫੋਕਸ 5ਜੀ ਚਿਪਸੈੱਟ ਦੇ ਨਿਰਮਾਣ ’ਤੇ ਰੱਖਣਾ ਚਾਹੁੰਦੀ ਹੈ। ਦੱਸ ਦੇਈਏ ਕਿ ਭਾਰਤ ਵਰਗੇ ਦੇਸ਼ ’ਚ ਵੱਡੇ ਪੱਧਰ ’ਤੇ 5ਜੀ ਸਮਾਰਟਫੋਨ ਦੇ ਨਿਰਮਾਣ ’ਚ ਮੀਡੀਆਟੈੱਕ ਚਿਪਸੈੱਟ ਦਾ ਇਸੇਤਮਾਲ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ


author

Rakesh

Content Editor

Related News