ਰੂਸ 'ਚ ਮੈਕਡੋਨਲਡ ਦੇ ਬਰਗਰ ਦੀ ਕੀਮਤ 25000 ਰੁਪਏ ਤੱਕ ਪਹੁੰਚੀ, ਲੋਕਾਂ ਨੇ ਭਰੇ ਫਰਿੱਜ

Monday, Mar 14, 2022 - 05:52 PM (IST)

ਰੂਸ 'ਚ ਮੈਕਡੋਨਲਡ ਦੇ ਬਰਗਰ ਦੀ ਕੀਮਤ 25000 ਰੁਪਏ ਤੱਕ ਪਹੁੰਚੀ, ਲੋਕਾਂ ਨੇ ਭਰੇ ਫਰਿੱਜ

ਨਵੀਂ ਦਿੱਲੀ :  ਯੂਕਰੇਨ 'ਤੇ ਰੂਸ ਦੇ ਹਮਲੇ ਅਤੇ ਪਾਬੰਦੀਆਂ ਦੇ ਜਵਾਬ 'ਚ ਦਰਜਨਾਂ ਅਮਰੀਕੀ, ਯੂਰਪੀ ਅਤੇ ਜਾਪਾਨੀ ਕੰਪਨੀਆਂ ਜਾਂ ਤਾਂ ਰੂਸ ਛੱਡ ਚੁੱਕੀਆਂ ਹਨ ਜਾਂ ਛੱਡਣ ਦੀ ਤਿਆਰੀ ਕਰ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਰੂਸ ਛੱਡਣ ਵਾਲੀਆਂ ਕੰਪਨੀਆਂ ਦੀ ਗਿਣਤੀ 60 ਦੇ ਕਰੀਬ ਹੈ ਅਤੇ ਇਸ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਕੰਪਨੀਆਂ 'ਚ ਅਮਰੀਕੀ ਕੰਪਨੀ ਮੈਕਡੋਨਲਡ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਇਹ ਵੀ ਪੜ੍ਹੋ : Digitalize ਹੋਵੇਗੀ ਵਾਹਨਾਂ ਦੀ ਸਕ੍ਰੈਪਿੰਗ ਸਹੂਲਤ, ਰਜਿਸਟ੍ਰੇਸ਼ਨ ਲਈ ਜਾਰੀ ਹੋਈ ਨੋਟੀਫਿਕੇਸ਼ਨ

ਮੈਕਡੋਨਲਡਜ਼ ਨੇ ਘੋਸ਼ਣਾ ਕੀਤੀ ਹੈ ਕਿ ਉਹ ਰੂਸ ਵਿੱਚ ਆਪਣੇ ਸਾਰੇ 847 ਆਉਟਲੈਟਸ ਨੂੰ ਬੰਦ ਕਰਨ ਜਾ ਰਹੀ ਹੈ। ਇਸ ਘੋਸ਼ਣਾ ਤੋਂ ਬਾਅਦ, ਰੂਸ ਵਿਚ ਮੈਕਡੀ ਆਊਟਲੇਟਸ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਹੈ। ਇੰਨਾ ਹੀ ਨਹੀਂ ਮੈਕਡੀ ਬਰਗਰਜ਼ ਨੇ ਰੂਸ 'ਚ 25000 ਰੁਪਏ 'ਚ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ।

 

ਆਫ਼ਤ ਵਿੱਚ ਮਿਲੇ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼

ਲੋਕਾਂ ਨੇ ਮੈਕਡੀ ਦੀਆਂ ਵਸਤੂਆਂ ਆਪਣੇ ਫਰਿੱਜਾਂ ਵਿੱਚ ਸਟਾਕ ਕਰ ਲਈਆਂ ਹਨ। ਕਈਆਂ ਨੇ ਆਪਣੇ ਭੋਜਨ ਲਈ ਅਜਿਹਾ ਕੀਤਾ ਹੈ, ਜਦੋਂ ਕਿ ਕੁਝ ਨੇ ਮੌਕੇ ਦਾ ਫਾਇਦਾ ਉਠਾਉਣ ਲਈ ਅਜਿਹਾ ਕੀਤਾ ਹੈ। ਉਹ ਇਸਨੂੰ ਬਾਅਦ ਵਿੱਚ ਮੋਟੀ ਕੀਮਤ 'ਤੇ ਵੇਚਣ ਦੇ ਯੋਗ ਹੋਣਗੇ। ਰੂਸ ਦੇ ਲੋਕਾਂ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰੂਸੀ ਸਾਈਟ ਅਵੀਟੋ 'ਤੇ ਮੈਕਡੀ ਬਰਗਰ ਅਤੇ ਹੋਰ ਚੀਜ਼ਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਰੂਸ ਵਿੱਚ ਮੈਕਡੀ ਦੇ ਸਭ ਤੋਂ ਵੱਧ ਵਿਕਣ ਵਾਲੇ ਬਰਗਰ ਅਤੇ ਬ੍ਰੇਕਫਾਸਟ ਕੰਬੋ ਨੂੰ ਅਵੀਟੋ 'ਤੇ ਬਹੁਤ ਮਹਿੰਗੀ ਕੀਮਤ ਵਿੱਚ ਵਿਕਰੀ ਲਈ ਰੱਖਿਆ ਗਿਆ ਹੈ। ਇਕ ਬਿਗ ਮੈਕ ਬਰਗਰ ਦੀ ਵਿਕਰੀ 4,000 ਰੂਬਲਸ(ਲਗਭਗ 2,300 ਰੁਪਏ) ਦੇ ਲਗਭਗ ਹੋ ਰਹੀ ਹੈ। ਦ ਇੰਡੀਪੈਂਡੈਂਟ ਦੀ ਇਕ ਰਿਪੋਰਟ ਮੁਤਾਬਕ ਇਕ ਬਿਗ ਮੈਕ ਮੀਲ ਨੂੰ ਲਗਭਗ 24942 ਰੁਪਏ ਵਿਚ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : BMW ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ, ਅੱਗ ਲੱਗਣ ਦਾ ਸੀ ਖ਼ਤਰਾ

PunjabKesari

ਘਰ ਦੇ ਕਿਰਾਏ ਦੀ ਰਕਮ ਦੇ ਬਰਾਬਰ ਮਿਲਿਆ ਬਰਗਰ 

ਰੂਸ ਤੋਂ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਲੋਕ ਮੈਕਡੋਨਲਡ ਬਰਗਰ ਖਾਣ ਲਈ ਲਾਈਨ 'ਚ ਖੜ੍ਹੇ ਸਨ। ਇਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ 'ਚ 3-4 ਬਰਗਰਾਂ ਦੀ ਕੀਮਤ 23-26 ਹਜ਼ਾਰ ਰੁਪਏ ਤੱਕ ਦੱਸੀ ਗਈ ਹੈ। ਬਰਗਰ ਤੋਂ ਇਲਾਵਾ ਕੋਕਾ-ਕੋਲਾ ਦੀ ਕੀਮਤ ਵੀ ਹਜ਼ਾਰ ਰੁਪਏ ਤੱਕ ਦੇਖੀ ਜਾ ਸਕਦੀ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਹ ਵੀ ਲਿਖਿਆ ਕਿ ਇਸ ਸਮੇਂ ਨਸ਼ੇ ਛੱਡ ਕੇ ਰੂਸ 'ਚ ਮੈਕਡੋਨਲਡ ਦੇ ਬਰਗਰ ਦੀ ਤਸਕਰੀ ਸ਼ੁਰੂ ਕਰ ਦੇਣਾ ਫਾਇਦੇਮੰਦ ਹੈ।

PunjabKesari

ਮੈਕਡੀ ਕਦੋਂ ਰੂਸ ਵਾਪਸ ਆਵੇਗਾ, ਕੁਝ ਪਤਾ ਨਹੀਂ ਹੈ

ਮੈਕਡੀਜ਼ ਨੇ ਕਿਹਾ ਹੈ ਕਿ ਇਸ ਬਾਰੇ ਕੋਈ ਸ਼ਬਦ ਨਹੀਂ ਹੈ ਕਿ ਇਹ ਰੂਸ ਵਿੱਚ ਆਪਣੇ ਆਉਟਲੈਟਸ ਨੂੰ ਦੁਬਾਰਾ ਕਦੋਂ ਖੋਲ੍ਹੇਗਾ। ਰੂਸ ਵਿੱਚ McD ਆਊਟਲੇਟਾਂ ਵਿੱਚ ਲਗਭਗ 62000 ਲੋਕ ਕੰਮ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣਾ ਕੰਮਕਾਜ ਬੰਦ ਕਰਨ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਤਨਖਾਹਾਂ ਦੇਣਾ ਜਾਰੀ ਰੱਖੇਗੀ।

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ SBI ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਫਿਕਸਡ ਡਿਪਾਜ਼ਿਟ 'ਤੇ ਵਧੀਆ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News