ਮੈਕਡੋਨਾਲਡਸ ਮਾਮਲਾ : ਐੱਨ. ਸੀ. ਐੱਲ. ਏ. ਟੀ. ਨੇ ਸੁਣਵਾਈ 16 ਨਵੰਬਰ ਤੱਕ ਕੀਤੀ ਮੁਲਤਵੀ
Thursday, Oct 26, 2017 - 12:51 AM (IST)

ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਕੰਪਨੀ ਕਾਨੂੰਨੀ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਮੈਕਡੋਨਾਲਡਸ ਦੇ ਸਾਬਕਾ ਹਿੱਸੇਦਾਰ ਬਿਕਰਮ ਬਖਸ਼ੀ ਦੀ ਅਪੀਲ ਦੀ ਸੁਣਵਾਈ ਅੱਜ ਮੁਲਤਵੀ ਕਰ ਦਿੱਤੀ। ਬਖਸ਼ੀ ਨੇ ਸਾਂਝੇ ਅਦਾਰੇ ਕਨਾਟ ਪਲਾਜ਼ਾ ਰੈਸਟੋਰੈਂਟਸ ਲਿਮਟਿਡ (ਸੀ. ਪੀ. ਆਰ. ਐੱਲ.) 'ਚ ਆਪਣੀ ਹਿੱਸੇਦਾਰੀ ਦੇ ਉਚਿਤ ਮੁਲਾਂਕਣ ਨੂੰ ਲੈ ਕੇ ਅਪੀਲ ਦਾਇਰ ਕੀਤੀ ਹੈ।
ਮੈਕਡੋਨਾਲਡਸ ਨੇ ਐੱਨ. ਸੀ. ਐੱਲ. ਟੀ. ਵੱਲੋਂ ਬਖਸ਼ੀ ਨੂੰ ਸੀ. ਪੀ. ਆਰ. ਐੱਲ. ਦਾ ਪ੍ਰਬੰਧ ਨਿਰਦੇਸ਼ਕ ਦੁਬਾਰਾ ਨਿਯੁਕਤ ਕੀਤੇ ਜਾਣ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ। ਜੱਜ ਏ. ਆਈ. ਐੱਸ. ਚੀਮਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦੇ ਹੋਏ ਅਗਲੀ ਮਿਤੀ 16 ਨਵੰਬਰ ਤੈਅ ਕਰ ਦਿੱਤੀ।