ਯੌਨ-ਸ਼ੋਸਣ ਅਤੇ ਛੇੜ-ਛੇੜ ਦੀਆਂ ਸ਼ਿਕਾਇਤਾਂ ''ਚ ਘਿਰਿਆ ਮੈਕਡੋਨਾਲਡ

05/22/2019 6:41:58 PM

ਚੀਕਾਗੋ-ਸਭ ਤੋਂ ਵੱਡੀ ਫਾਸਟਫੂਡ ਕਾਰੋਬਾਰੀ ਕੰਪਨੀ ਵਿਰੁੱਧ ਮੈਕਡੋਨਾਲਸ ਦੇ ਵਰਕਰਾਂ ਵਲੋਂ ਦਰਜਨਾਂ ਯੌਨ-ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ, ਪਹਿਲੀਆਂ ਸ਼ਿਕਾਇਤਾਂ ਅਮਰੀਕੀ ਏਜੰਸੀ ਪਾਸ ਆਈਆਂ ਹਨ, ਇਹ ਏਜੰਸੀ 20 ਸ਼ਹਿਰਾਂ ਦੇ ਵਰਕਰਾਂ ਦੀ ਤਰਫੋਂ ਕੰਮ -ਕਾਜ ਥਾਵਾਂ ਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ। ਲਗਾਏ ਗਏ ਦੋਸ਼ਾਂ 'ਚ ਛੇੜ-ਛਾੜ, ਅਸ਼ਲੀਲ ਇਸ਼ਾਰੇ ਹਰਕਤਾਂ ਅਤੇ ਗੈਰ- ਇਖਲਕੀ ਮੰਗਾਂ ਆਦਿ ਬਾਰੇ ਹਨ ਅਤੇ ਸ਼ਿਕਾਇਤ ਕਰਤਾਵਾਂ ਵਿਰੁੱਧ ਬਦਲੇ ਦੀ ਭਾਵਨਾ ਵੀ ਸ਼ਾਮਿਲ ਹੈ। ਦਰਜਨਾਂ ਵਰਕਰਾਂ ਦੇ ਚਿਕਾਗੋ ਵਿਖੇ ਕੰਪਨੀ ਦੇ ਹੈਡ ਕੁਆਰਟਰਜ਼ ਅੱਗੇ ਰੋਸ ਜ਼ਾਹਿਰ ਕਰਦਿਆਂ ਮੁਜ਼ਾਹਰਾ ਕੀਤਾ। ਵਰਕਰਾਂ ਨੇ ਇਹ ਕਦਮ ਸ਼ੇਅਰ ਧਾਰਕਾਂ ਦੀ ਸਾਲਾਨਾ ਨੋਟਿਸ ਤੋਂ ਦੋ ਦਿਨ ਪਹਿਲਾਂ ਚੁੱਕਿਆ ਅਤੇ ਸ਼ਿਕਾਇਤਾਂ ਨੂੰ ''ਮੀ ਟੂ'' ਲਹਿਰ ਦੇ ਨਾਲ ਜੋੜਿਆ ਹੈ। ਫਲੋਰੀਡਾਂ ਤੋਂ ਇਕ ਵਰਕਰ ਜਮੀਲੀਆ ਫੇਅਰਲੀ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਮੈਕਡੋਨਾਲਡਸ 'ਚ ਮੇਰੇ ਨਾਲ ਬਹੁਤ ਧੱਕਾ, ਦੁਰ- ਵਿਹਾਰ, ਕੀਤਾ ਹੈ, ਜਲੀਲ ਅਤੇ ਡਰਾਇਆ ਧਮਕਾਇਆ ਗਿਆ ਹੈ ਅਤੇ ਮੈਨੇਜਰਾਂ ਨੇ ਰੋਕਣ ਵਾਸਤੇ ਕੋਈ ਕਰਵਾਈ ਨਹੀਂ ਕੀਤੀ । ਮੈਕਡੋਨਾਲਡਸ ਦੇ ਸੀ.ਈ.ਓ ਸਟੀਵ ਈਸਟਰਬਰੁਕ ਨੇ ਲਿਖੇ ਇਕ ਪੱਤਰ 'ਚ ਕਿਹਾ ਕਿ ਵੱਖ ਵੱਖ ਖੇਤਰੀ ਅਦਾਰਿਆਂ 'ਚ ਸ਼ਿਕਾਇਤਾਂ ਨੂੰ ਰੋਕਣ ਤੇ ਸੁਣਵਾਈ ਲਈ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ।


Karan Kumar

Content Editor

Related News