ਮਾਰੂਤੀ ਨੇ ਮਾਤਰ ਛੇ ਮਹੀਨੇ ''ਚ ਅਨੁਕੂਲ 2 ਲੱਖ ਵਾਹਨ ਵੇਚੇ
Friday, Oct 04, 2019 - 03:11 PM (IST)

ਨਵੀਂ ਦਿੱਲੀ—ਦੇਸ਼ ਦੀ ਯਾਤਰੀ ਕਾਰ ਵਰਗ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਸ਼ੁੱਕਰਵਾਰ ਮਾਤਰ ਛੇ ਮਹੀਨੇ ਦੇ ਅੰਦਰ ਦੋ ਲੱਖ ਬੀ.ਐੱਸ-6 ਅਨੁਕੂਲ ਵਾਹਨ ਵੇਚ ਕੇ ਇਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਕੰਪਨੀ ਨੇ ਬੀ.ਐੱਸ-6 ਦੇ ਲਈ ਸਰਕਾਰ ਵਲੋਂ ਨਿਰਧਾਰਿਤ ਸੀਮਾ ਅਪ੍ਰੈਲ 2020 ਤੋਂ ਠੀਕ ਇਕ ਸਾਲ ਪਹਿਲਾਂ ਇਸ ਮਾਨਕ ਦੇ ਅਨੁਰੁਪ ਅਪ੍ਰੈਲ 2019 'ਚ ਆਲਟੋ 800 ਅਤੇ ਬਲੈਨੋ ਨੂੰ ਉਤਾਰਿਆ ਹੈ। ਕੰਪਨੀ ਦੇ ਬੀ.ਐੱਸ-6 ਦੇ ਅਨੁਰੂਪ ਪੈਟਰੋਲ ਮਾਡਲ ਦੇ ਆਲਟੋ 800, ਬਲੈਨੋ, ਵੈਗਨ ਆਰ (1.2 ਲੀਟਰ), ਸਵਿਫਟ ਡਿਜ਼ਾਇਰ, ਆਰਟਿਗਾ ਅਤੇ ਹਾਲ ਹੀ 'ਚ ਉਤਾਰੇ ਗਏ ਮਾਡਲ ਐਕਸ.ਐੱਲ6 ਅਤੇ ਐੱਸ ਪ੍ਰੇਸੋ ਹੈ ਜਿਨ੍ਹਾਂ ਦੀ ਚੰਗੀ ਮੰਗ ਹੈ।
ਮਾਰੂਤੀ ਸੁਜ਼ੂਕੀ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਯੁਕੋਵਾ ਨੇ ਕੰਪਨੀ ਦੀ ਇਸ ਸਫਲਤਾ 'ਤੇ ਉਪਭੋਗਤਾਵਾਂ ਦਾ ਆਭਾਰ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਗਾਹਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੰਪਨੀ ਦੇ ਬੀ.ਐੱਸ-6 ਲੜੀ ਦੇ ਵਾਹਨਾਂ ਨੂੰ ਪਸੰਦ ਕੀਤਾ। ਕੰਪਨੀ ਨੇ ਬੀ.ਐੱਸ-6 ਦੇ ਅੱਠ ਪੈਟਰੋਲ ਅਡੀਸ਼ਨ ਪੇਸ਼ ਕਰਕੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਮਾਰੂਤੀ ਨਵੀਂ ਤਕਨਾਲੋਜੀ ਨੂੰ ਸਫਲਤਾਪੂਰਵਕ ਅਪਣਾਉਣ 'ਚ ਸੁਵਿਧਾਜਨਕ ਹੈ। ਸਰਕਾਰ ਦੀ ਨਿਰਧਾਰਿਤ ਸੀਮਾ ਤੋਂ ਇਕ ਸਾਲ ਪਹਿਲਾਂ ਇਕ ਤਕਨਾਲੋਜੀ ਨੂੰ ਅਪਣਾਉਣ ਨਾਲ ਮਾਰੂਤੀ ਨੂੰ ਵੱਡਾ ਉਪਭੋਗਕਾ ਆਧਾਰ ਬਣਾਉਣ 'ਚ ਮਦਦ ਮਿਲੇਗੀ।
ਬੀ.ਐੱਸ-6 ਦੇ ਅਨੁਕੂਲ ਪੈਟਰੋਲ ਵਾਹਨਾਂ ਤੋਂ ਨਾਈਟ੍ਰੋਜਨ ਆਕਸਾਈਡ ਉਤਸਰਜਨ ਨੂੰ ਕਰੀਬ 25 ਫੀਸਦੀ ਘੱਟ ਕਰਨ 'ਚ ਮਦਦ ਮਿਲੇਗੀ। ਬੀ.ਐੱਸ-6 ਵਾਹਨਾਂ ਨੂੰ ਬੀ.ਐੱਸ-4 ਈਂਧਣ 'ਤੇ ਵਿਆਪਕ ਪੱਧਰ 'ਤੇ ਪ੍ਰੀਖਣ ਕੀਤਾ ਗਿਆ ਹੈ ਅਤੇ ਇਸ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੈ।