ਦਸੰਬਰ 'ਚ ਹੀ ਖ਼ਰੀਦ ਲਓ ਮਾਰੂਤੀ ਕਾਰ, ਜਨਵਰੀ 2021 ਤੋਂ ਵੱਧ ਜਾਣਗੇ ਮੁੱਲ

Wednesday, Dec 09, 2020 - 10:25 PM (IST)

ਦਸੰਬਰ 'ਚ ਹੀ ਖ਼ਰੀਦ ਲਓ ਮਾਰੂਤੀ ਕਾਰ, ਜਨਵਰੀ 2021 ਤੋਂ ਵੱਧ ਜਾਣਗੇ ਮੁੱਲ

ਨਵੀਂ ਦਿੱਲੀ— ਨਵੇਂ ਸਾਲ ਤੋਂ ਕਾਰ ਖ਼ਰੀਦਣ ਵਾਲੇ ਹੋ ਤਾਂ ਤੁਹਾਡੇ ਲਈ ਵੱਡਾ ਝਟਕਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਜਨਵਰੀ 2021 ਤੋਂ ਆਪਣੇ ਸਾਰੇ ਮਾਡਲ ਦੀਆਂ ਕੀਮਤਾਂ ਵਧਾਏਗੀ।

ਕੰਪਨੀ ਨੇ ਕਿਹਾ ਕਿ ਵੱਖ-ਵੱਖ ਇਨਪੁੱਟ ਖ਼ਰਚ ਵਧਣ ਕਾਰਨ ਵਾਹਨਾਂ ਦੀ ਲਾਗਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਲਈ ਇਸ ਦਾ ਕੁਝ ਭਾਰ ਗਾਹਕਾਂ 'ਤੇ ਪਾਉਣਾ ਹੁਣ ਜ਼ਰੂਰੀ ਹੈ। ਕੰਪਨੀ ਨੇ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਕੀਮਤਾਂ 'ਚ ਵਾਧਾ ਵੱਖ-ਵੱਖ ਮਾਡਲਾਂ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।

ਇਹ ਵੀ ਪੜ੍ਹੋ- ਕਿਸਾਨਾਂ ਤੋਂ ਅਨਾਜ ਨਹੀਂ ਖ਼ਰੀਦਦੇ, ਸਿਰਫ FCI ਲਈ ਕਰੀਦੈ ਸਟੋਰੇਜ : ਅਡਾਨੀ ਗਰੁੱਪ

ਮਾਰੂਤੀ ਸੁਜ਼ੂਕੀ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਕਿ ਕੀਮਤਾਂ 'ਚ ਵਾਧਾ ਕਿੱਥੋਂ ਤੱਕ ਹੋ ਸਕਦਾ ਹੈ। ਨਵੇਂ ਸਾਲ ਤੱਕ ਕੰਪਨੀ ਇਸ ਬਾਰੇ ਦੱਸ ਸਕਦੀ ਹੈ।

ਮਾਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ, ਇਸ ਵੱਲੋਂ ਕੀਮਤਾਂ ਵਧਾਉਣ ਦੀ ਘੋਸ਼ਣਾ ਮਗਰੋਂ ਹੋਰ ਕਾਰ ਕੰਪਨੀਆਂ ਵੀ ਇਹ ਕਦਮ ਉਠਾ ਸਕਦੀਆਂ ਹਨ। ਹਾਲ ਹੀ 'ਚ ਮਾਰੂਤੀ ਸੁਜ਼ੂਕੀ ਨੇ ਉਤਪਾਦਨ ਵਧਾਉਣਾ ਸ਼ੁਰੂ ਕੀਤਾ ਹੈ। ਨਵੰਬਰ 'ਚ ਇਸ ਨੇ ਉਤਪਾਦਨ 'ਚ ਤਕਰੀਬਨ 6 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਦੌਰਾਨ ਉਸ ਨੇ 1,50,221 ਵਾਹਨਾਂ ਦਾ ਨਿਰਮਾਣ ਕੀਤਾ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ 1,41,834 ਇਕਾਈ ਰਿਹਾ ਸੀ।

ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ

ਕੱਚੇ ਮਾਲ ਦੀ ਗੱਲ ਕਰੀਏ ਤਾਂ 6 ਮਹੀਨਿਆਂ 'ਚ ਸਟੀਲ 30 ਫ਼ੀਸਦੀ, ਐਲੂਮੀਨਿਅਮ 40 ਫ਼ੀਸਦੀ ਅਤੇ ਤਾਂਬਾ ਮਾਰਚ ਤੋਂ 77 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ, ਜੋ ਕਿ ਆਟੋ ਇੰਡਸਟਰੀਜ਼ ਲਈ ਪ੍ਰਮੁੱਖ ਕੱਚਾ ਮਾਲ ਹੈ। ਕੋਰੋਨਾ ਵਾਇਰਸ ਕਾਰਨ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ 'ਚ ਹੋਏ ਨੁਕਸਾਨ ਦੀ ਵਜ੍ਹਾ ਨਾਲ ਇਨਪੁੱਟ ਲਾਗਤ 'ਚ ਹੋਏ ਵਾਧੇ ਨੂੰ ਖ਼ੁਦ ਸਹਿਣ ਕਰਨ ਲਈ ਵੀ ਕੰਪਨੀਆਂ ਕੋਲ ਕੋਈ ਜਗ੍ਹਾ ਨਹੀਂ ਬਚੀ ਹੈ।

ਇਹ ਵੀ ਪੜ੍ਹੋ- ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ

 


author

Sanjeev

Content Editor

Related News