‘ਮਾਰੂਤੀ ਸੁਜ਼ੂਕੀ ਦੀ ਥੋਕ ਵਿਕਰੀ ਘਟੀ ਤਾਂ ਟਾਟਾ ਮੋਟਰਸ ਦੀ ਵਧੀ’

03/02/2022 10:48:57 AM

ਨਵੀਂ ਦਿੱਲੀ– ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਫਰਵਰੀ ਵਿਚ ਥੋਕ ਵਿਕਰੀ ਮਾਮੂਲੀ ਰੂਪ ਨਾਲ ਘੱਟ ਕੇ 1,64,056 ਇਕਾਈ ਰਹੀ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਪਿਛਲੇ ਮਹੀਨੇ ਕੰਪਨੀ ਦੀ ਘਰੇਲੂ ਵਿਕਰੀ 8.46 ਫੀਸਦੀ ਘੱਟ ਕੇ 1,40,035 ਇਕਾਈ ਰਹੀ। ਇਲੈਕਟ੍ਰਾਨਿਕ ਸਮੱਗਰੀਆਂ ਦੀ ਕਮੀ ਦਾ ਮੁੱਖ ਰੂਪ ਨਾਲ ਘਰੇਲੂ ਬਾਜ਼ਾਰ ਵਿਚ ਵੇਚੇ ਜਾਣ ਵਾਲੇ ਵਾਹਨਾਂ ਉੱਤੇ ਮਾਮੂਲੀ ਪ੍ਰਭਾਵ ਪਿਆ। ਕੰਪਨੀ ਨੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਕਦਮ ਚੁੱਕੇ। ਆਲਟੋ ਅਤੇ ਐੱਸ-ਪ੍ਰੇਸੋ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ ਸਮੀਖਿਆ ਦੌਰਾਨ ਮਹੀਨੇ ਵਿਚ 17.81 ਫੀਸਦੀ ਘੱਟ ਕੇ 19,691 ਇਕਾਈ ਰਹੀ, ਜੋ ਫਰਵਰੀ 2021 ਵਿਚ 23,959 ਇਕਾਈ ਸੀ।

ਇਸ ਤਰ੍ਹਾਂ, ਕੰਪੈਕਟ ਵਾਹਨ ਸੈਕਟਰ ਵਿਚ ਸਵਿਫਟ, ਸੇਲੇਰਿਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਵਰਗੇ ਮਾਡਲ ਦੀ ਵਿਕਰੀ ਇਸ ਸਾਲ ਫਰਵਰੀ ਵਿਚ 3.38 ਫੀਸਦੀ ਘੱਟ ਕੇ 77,795 ਇਕਾਈ ਰਹੀ, ਜੋ ਫਰਵਰੀ 2021 ਵਿਚ 80,517 ਇਕਾਈ ਸੀ।

ਉੱਧਰ ਟਾਟਾ ਮੋਟਰਸ ਨੇ ਕਿਹਾ ਕਿ ਫਰਵਰੀ ਵਿਚ ਉਸ ਦੀ ਕੁਲ ਘਰੇਲੂ ਵਿਕਰੀ ਸਾਲਾਨਾ ਆਧਾਰ ਉੱਤੇ 27 ਫੀਸਦੀ ਵਧ ਕੇ 73,875 ਇਕਾਈ ਹੋ ਗਈ। ਕੰਪਨੀ ਨੇ ਫਰਵਰੀ 2021 ਵਿਚ 58,366 ਇਕਾਈਆਂ ਨੂੰ ਡੀਲਰਾਂ ਕੋਲ ਭੇਜਿਆ। ਆਟੋ ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਘਰੇਲੂ ਬਾਜ਼ਾਰ ਵਿਚ ਉਸ ਦੀ ਯਾਤਰੀ ਵਾਹਨਾਂ ਦੀ ਵਿਕਰੀ 47 ਫੀਸਦੀ ਵਧ ਕੇ 39,981 ਇਕਾਈ ਹੋ ਗਈ। ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਇਨਫੀਲਡ ਦੇ ਦੋਪਹੀਆ ਵਾਹਨਾਂ ਦੀ ਵਿਕਰੀ ਫਰਵਰੀ ਵਿਚ 15 ਫੀਸਦੀ ਘੱਟ ਕੇ 59,160 ਇਕਾਈ ਰਹਿ ਗਈ । ਕੰਪਨੀ ਆਇਸ਼ਰ ਮੋਟਰਸ ਦਾ ਹਿੱਸਾ ਹੈ। ਟੀ. ਵੀ. ਐੱਸ. ਮੋਟਰ ਕੰਪਨੀ ਦੀ ਕੁਲ ਵਿਕਰੀ ਫਰਵਰੀ 2022 ਦੇ ਦੌਰਾਨ 5 ਫੀਸਦੀ ਘੱਟ ਕੇ 2,81,714 ਇਕਾਈ ਰਹੀ। ਇਸ ਤੋਂ ਇਲਾਵਾ ਕੰਪਨੀ ਦੇ ਕੁਲ ਦੋਪਹੀਆ ਵਾਹਨਾਂ ਦੀ ਵਿਕਰੀ ਫਰਵਰੀ ਵਿਚ ਘੱਟ ਕੇ 2,67,625 ਇਕਾਈ ਰਹੀ, ਜੋ ਫਰਵਰੀ 2021 ਵਿਚ 2,84,581 ਇਕਾਈ ਸੀ।

ਹੁੰਡਈ ਮੋਟਰ ਇੰਡੀਆ ਦੀ ਕੁਲ ਵਿਕਰੀ 14 ਫੀਸਦੀ ਘਟੀ
ਹੁੰਡਈ ਮੋਟਰ ਇੰਡੀਆ ਨੇ ਕਿਹਾ ਕਿ ਫਰਵਰੀ ਵਿਚ ਉਸ ਦੀ ਕੁਲ ਵਿਕਰੀ ਸਾਲਾਨਾ ਆਧਾਰ ਉੱਤੇ 14 ਫੀਸਦੀ ਘੱਟ ਕੇ 53,159 ਇਕਾਈ ਰਹਿ ਗਈ। ਟੋਇਟਾ ਕਿਰਲੋਸਕਰ ਦੀ ਥੋਕ ਵਿਕਰੀ 38 ਫੀਸਦੀ ਘੱਟ ਕੇ 8,745 ਇਕਾਈ ਰਹਿ ਗਈ। ਨਿਸਾਨ ਇੰਡੀਆ ਦੀ ਕੁਲ ਥੋਕ ਵਿਕਰੀ ਫਰਵਰੀ ਵਿਚ 57 ਫੀਸਦੀ ਵਧ ਕੇ 6,662 ਇਕਾਈ ਹੋ ਗਈ। ਸਕੋਡਾ ਆਟੋ ਨੇ ਦੱਸਿਆ ਕਿ ਫਰਵਰੀ ਵਿਚ ਉਸ ਦੀ ਵਿਕਰੀ ਵਿਚ 5 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਅਤੇ ਇਹ 4,503 ਇਕਾਈ ਰਹੀ। ਐੱਮ. ਜੀ. ਮੋਟਰ ਇੰਡੀਆ ਨੇ ਕਿਹਾ ਕਿ ਉਸ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ਉੱਤੇ 5 ਫੀਸਦੀ ਵਧ ਕੇ ਫਰਵਰੀ 2022 ਵਿਚ 4,528 ਇਕਾਈ ਹੋ ਗਈ।

ਅਸ਼ੋਕ ਲੇਲੈਂਡ ਦੀ ਵਿਕਰੀ 7 ਫੀਸਦੀ ਵਧੀ
ਹਿੰਦੂਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦੇ ਕਮਰਸ਼ੀਅਲ ਵਾਹਨਾਂ ਦੀ ਕੁਲ ਵਿਕਰੀ ਫਰਵਰੀ ਵਿਚ 7 ਫੀਸਦੀ ਵਧ ਕੇ 14,657 ਇਕਾਈ ਰਹੀ, ਉਥੇ ਹੀ ਕੰਪਨੀ ਦੀ ਘਰੇਲੂ ਵਿਕਰੀ ਫਰਵਰੀ 2022 ਦੌਰਾਨ 4 ਫੀਸਦੀ ਵਧ ਕੇ 13,281 ਇਕਾਈ ਹੋ ਗਈ।

ਮਹਿੰਦਰਾ ਦੀ ਕੁਲ ਵਿਕਰੀ 89 ਫੀਸਦੀ ਵਧੀ
ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਕਿਹਾ ਕਿ ਫਰਵਰੀ ਵਿਚ ਉਸ ਦੀ ਕੁਲ ਵਿਕਰੀ 89 ਫੀਸਦੀ ਵਧ ਕੇ 54,455 ਇਕਾਈ ਹੋ ਗਈ। ਕੰਪਨੀ ਨੇ ਕਿਹਾ ਕਿ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 80 ਫੀਸਦੀ ਵਧ ਕੇ 27,663 ਇਕਾਈ ਰਹੀ। ਪਿਛਲੇ ਮਹੀਨੇ ਉਸ ਦੀ ਬਰਾਮਦ 2,814 ਇਕਾਈ ਰਹੀ।

ਹੋਂਡਾ ਕਾਰਸ ਦੀ ਵਿਕਰੀ 23 ਫੀਸਦੀ ਘਟੀ
ਵਾਹਨ ਵਿਨਿਰਮਾਤਾ ਹੋਂਡਾ ਕਾਰਸ ਇੰਡੀਆ ਦੀ ਘਰੇਲੂ ਬਾਜ਼ਾਰ ਵਿਚ ਥੋਕ ਵਿਕਰੀ ਫਰਵਰੀ 2022 ਦੌਰਾਨ 23 ਫੀਸਦੀ ਘੱਟ ਕੇ 7,187 ਇਕਾਈ ਰਹੀ, ਉਥੇ ਹੀ ਕੰਪਨੀ ਦੀ ਬਰਾਮਦ ਪਿਛਲੇ ਮਹੀਨੇ ਵਧ ਕੇ 2,337 ਇਕਾਈ ਉੱਤੇ ਪਹੁੰਚ ਗਈ। ਹੋਂਡਾ ਕਾਰਸ ਇੰਡੀਆ ਦੇ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਯੁਇਚੀ ਮੁਰਾਤਾ ਨੇ ਕਿਹਾ, ‘ਅਸੀਂ ਖਪਤਕਾਰ ਭਾਵਨਾ ਵਿਚ ਸੁਧਾਰ ਵੇਖ ਰਹੇ ਹਾਂ। ‘ਕੋਵਿਡ-19’ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਹੁੰਦਾ ਜਾ ਰਿਹਾ ਹੈ।’


Rakesh

Content Editor

Related News