ਮਾਰੂਤੀ ਸੁਜ਼ੂਕੀ ਦਾ ਉਤਪਾਦਨ 7.88 ਫੀਸਦੀ ਵਧਿਆ

01/08/2020 8:39:50 PM

ਨਵੀਂ ਦਿੱਲੀ (ਭਾਸ਼ਾ)-ਮਾਰੂਤੀ ਸੁਜ਼ੂਕੀ ਇੰਡੀਆ ਦਾ ਉਤਪਾਦਨ ਦਸੰਬਰ ’ਚ ਲਗਾਤਾਰ ਦੂਜੇ ਮਹੀਨੇ ਵਧਿਆ। ਇਸ ਦੌਰਾਨ ਉਤਪਾਦਨ 7.88 ਫੀਸਦੀ ਵਧ ਕੇ 1,15,949 ਇਕਾਈਆਂ ’ਤੇ ਪਹੁੰਚ ਗਿਆ। ਵਾਹਨ ਮੰਗ ’ਚ ਨਰਮੀ ਨਾਲ ਇਸ ਤੋਂ ਪਹਿਲਾਂ ਕੰਪਨੀ ਦਾ ਉਤਪਾਦਨ ਲਗਾਤਾਰ 9 ਮਹੀਨੇ ਡਿੱਗਿਆ ਸੀ।

ਕੰਪਨੀ ਨੇ ਦੱਸਿਆ ਕਿ ਨਵੀਂ ਵੈਗਨ ਆਰ, ਸਲੇਰੀਓ, ਇਗਨਿਸ, ਸਵਿਫਟ, ਬਲੇਨੋ, ਓ. ਈ. ਐੱਮ. ਮਾਡਲ ਅਤੇ ਡਿਜ਼ਾਇਰ ਸਮੇਤ ਕੰਪੈਕਟ ਸ਼੍ਰੇਣੀ ਦਾ ਉਤਪਾਦਨ ਸਭ ਤੋਂ ਜ਼ਿਆਦਾ 40.87 ਫੀਸਦੀ ਵਧ ਕੇ 62,448 ਇਕਾਈਆਂ ’ਤੇ ਪਹੁੰਚ ਗਿਆ। ਆਲਟੋ, ਐੱਸ-ਪ੍ਰੇਸੋ ਅਤੇ ਵੈਗਨ ਆਰ ਸਮੇਤ ਮਿੰਨੀ ਸ਼੍ਰੇਣੀ ਦਾ ਉਤਪਾਦਨ ਇਸ ਦੌਰਾਨ 9.54 ਫੀਸਦੀ ਡਿੱਗ ਕੇ 25,613 ਇਕਾਈਆਂ ’ਤੇ ਆ ਗਿਆ। ਕੰਪਨੀ ਨੇ ਕਿਹਾ ਕਿ ਜਿਪਸੀ, ਵਿਟਾਰਾ ਬ੍ਰੇਜ਼ਾ, ਅਰਟਿਗਾ, ਐਕਸ ਐੱਲ-6 ਅਤੇ ਐੱਸ-ਕਰਾਸ ਸਮੇਤ ਯੂਟੀਲਿਟੀ ਵਾਹਨਾਂ ਦਾ ਉਤਪਾਦਨ 20.62 ਫੀਸਦੀ ਵਧ ਕੇ 19,825 ਇਕਾਈਆਂ ’ਤੇ ਪਹੁੰਚ ਗਿਆ। ਹਲਕੇ ਕਮਰਸ਼ੀਅਲ ਵਾਹਨ ਸੁਪਰ ਕੈਰੀ ਦਾ ਉਤਪਾਦਨ ਵੀ ਦਸੰਬਰ 2018 ਦੇ 545 ਇਕਾਈਆਂ ਤੋਂ ਵਧ ਕੇ ਦਸੰਬਰ 2019 ’ਚ 987 ਇਕਾਈਆਂ ’ਤੇ ਪਹੁੰਚ ਗਿਆ। ਇਸ ਦੌਰਾਨ ਮੱਧ ਸਾਈਜ਼ ਦੇ ਸੇਡਾਨ ਸਿਆਜ਼ ਦਾ ਉਤਪਾਦਨ 1,516 ਇਕਾਈਆਂ ਤੋਂ ਡਿੱਗ ਕੇ 894 ਇਕਾਈਆਂ ’ਤੇ ਅਤੇ ਈਕੋ ਅਤੇ ਓਮਨੀ ਦਾ ਉਤਪਾਦਨ 62.16 ਫੀਸਦੀ ਡਿੱਗ ਕੇ 6,182 ਇਕਾਈਆਂ ’ਤੇ ਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ 2019 ’ਚ ਉਤਪਾਦਨ 4.33 ਫੀਸਦੀ ਵਧ ਕੇ 1,41,834 ਇਕਾਈਆਂ ’ਤੇ ਪਹੁੰਚ ਗਿਆ ਸੀ।


Karan Kumar

Content Editor

Related News