ਮਾਰੂਤੀ ਸੁਜ਼ੂਕੀ ਦਾ ਸ਼ੁੱਧ ਲਾਭ 27.77 ਫੀਸਦੀ ਘਟਿਆ

05/13/2020 11:36:37 PM

ਨਵੀਂ ਦਿੱਲੀ (ਭਾਸ਼ਾ) -ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦਾ ਬੀਤੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 27.77 ਫੀਸਦੀ ਘੱਟ ਕੇ 1,322.3 ਕਰੋੜ ਰੁਪਏ 'ਤੇ ਆ ਗਿਆ। ਵਿਕਰੀ ਘਟਣ, ਪ੍ਰਚਾਰ 'ਤੇ ਜ਼ਿਆਦਾ ਖਰਚ ਅਤੇ ਡੈਪਰੀਸੇਸ਼ਨ ਖਰਚ ਦੀ ਵਜ੍ਹਾ ਨਾਲ ਕੰਪਨੀ ਦਾ ਲਾਭ ਘੱਟ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੇ 1,830.8 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਸ਼ੁੱਧ ਵਿਕਰੀ 15.2 ਫੀਸਦੀ ਘੱਟ ਕੇ 18,207.7 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 21,473.1 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਕੰਪਨੀ ਦੀ ਕੁਲ ਕਾਰ ਵਿਕਰੀ 16 ਫੀਸਦੀ ਘੱਟ ਕੇ 3 ,85,025 ਇਕਾਈ ਰਹਿ ਗਈ। ਪੂਰੇ ਵਿੱਤੀ ਸਾਲ 2019-20 'ਚ ਕੰਪਨੀ ਦਾ ਸ਼ੁੱਧ ਲਾਭ 25.78 ਫੀਸਦੀ ਘੱਟ ਕੇ 5,677.6 ਕਰੋੜ ਰੁਪਏ 'ਤੇ ਆ ਗਿਆ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 2018-19 'ਚ 7,650.6 ਕਰੋੜ ਰੁਪਏ ਰਿਹਾ ਸੀ।

ਬੀਤੇ ਵਿੱਤੀ ਸਾਲ 'ਚ ਕੰਪਨੀ ਦੀ ਸ਼ੁੱਧ ਵਿਕਰੀ ਘੱਟ ਕੇ 75,660.6 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 86,068.5 ਕਰੋੜ ਰੁਪਏ ਰਹੀ ਸੀ। ਪੂਰੇ ਵਿੱਤੀ ਸਾਲ ਦੌਰਾਨ ਕੰਪਨੀ ਦੀ ਕੁਲ ਵਿਕਰੀ 16.1 ਫੀਸਦੀ ਘੱਟ ਕੇ 15,63,297 ਇਕਾਈ ਰਹਿ ਗਈ । ਇਨ੍ਹਾਂ 'ਚੋਂ 1,02,171 ਇਕਾਈਆਂ ਦੀ ਬਰਾਮਦ ਕੀਤੀ ਗਈ। ਕੰਪਨੀ ਨੇ ਕਿਹਾ ਕਿ ਵਿਕਰੀ 'ਚ ਕਮੀ, ਪ੍ਰਚਾਰ 'ਤੇ ਉੱਚੇ ਖਰਚ ਅਤੇ ਡੈਪਰੀਸੇਸ਼ਨ ਖਰਚ ਦੀ ਵਜ੍ਹਾ ਨਾਲ ਵਿੱਤੀ ਸਾਲ ਦੌਰਾਨ ਉਸ ਦੇ ਲਾਭ 'ਚ ਕਮੀ ਆਈ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 2019-20 ਲਈ 60 ਰੁਪਏ ਪ੍ਰਤੀ ਸ਼ੇਅਰ ਦੇ ਲਾਭ ਅੰਸ਼ ਦੀ ਸਿਫਾਰਿਸ਼ ਕੀਤੀ ਹੈ।


Karan Kumar

Content Editor

Related News