ਭਾਰਤ ''ਚ ਬਣੇ ਆਟੋ ਪਾਰਟਸ, ਮੰਦੀ ਨਾਲ ਨਿਪਟਣ ''ਚ ਮਿਲੇਗੀ ਮਦਦ: ਮਾਰੂਤੀ ਸੁਜ਼ੂਕੀ

Friday, Sep 06, 2019 - 03:25 PM (IST)

ਭਾਰਤ ''ਚ ਬਣੇ ਆਟੋ ਪਾਰਟਸ, ਮੰਦੀ ਨਾਲ ਨਿਪਟਣ ''ਚ ਮਿਲੇਗੀ ਮਦਦ: ਮਾਰੂਤੀ ਸੁਜ਼ੂਕੀ

ਨਵੀਂ ਦਿੱਲੀ—ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਕਲ-ਪੁਰਜੇ ਬਣਾਉਣ ਵਾਲੀਆਂ ਕਪਨੀਆਂ ਨੂੰ ਵਾਹਨ ਦੇ ਇਲੈਕਟ੍ਰੋਨਿਕਸ ਅਤੇ ਕੁਝ ਹੋਰ ਮੁੱਖ ਕਲ-ਪੁਰਜਿਆਂ ਦਾ ਆਯਾਤ ਘਟ ਕਰਨ 'ਚ ਮਦਦ ਮਿਲੇਗੀ। ਇਸ ਨਾਲ ਨਾ ਸਿਰਫ ਮਾਰੂਤੀ ਨੂੰ ਮਦਦ ਮਿਲੇਗੀ ਸਗੋਂ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਨੂੰ ਵੀ ਸਮਰਥਨ ਮਿਲੇਗਾ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਇਥੇ ਐਕਮਾ ਦੇ ਸਾਲਾਨਾ ਸੰਮੇਲਨ 'ਚ ਕਿਹਾ ਕਿ ਮੈਂ ਤੁਹਾਨੂੰ (ਕਲ-ਪੁਰਜਾ ਉਦਯੋਗ ਨੂੰ) ਇਕ ਚੁਣੌਤੀ ਅਤੇ ਇਕ ਸੁਝਾਅ ਦਿੰਦਾ ਹਾਂ। ਕਲ-ਪੁਰਜਿਆਂ ਦੇ ਹਿਸਾਬ ਨਾਲ ਮਾਰੂਤੀ ਸੁਜ਼ੂਕੀ ਦੇ ਵਾਹਨ 90 ਫੀਸਦੀ ਤੋਂ ਜ਼ਿਆਦਾ ਸਵਦੇਸ਼ੀ ਹੁੰਦੇ ਹਨ ਪਰ ਕੁਝ ਮੁੱਖ ਕਲ-ਪੁਰਜੇ ਅਤੇ ਇਲੈਕਟ੍ਰਾਨਿਕਸ ਦਾ ਸਾਨੂੰ ਅਜੇ ਵੀ ਆਯਾਤ ਕਰਨਾ ਪੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸਾਮਾਨ ਭਾਰਤ 'ਚ ਨਿਰਮਿਤ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਗੁਣਵੱਤਾ ਅਤੇ ਭਰੋਸੇ ਦੇ ਨਾਲ ਦੇਸ਼ 'ਚ ਹੀ ਇਹ ਸਾਮਾਨ ਬਣਾਏ ਤਾਂ ਇਸ ਨਾਲ ਨਾ ਸਿਰਫ ਮਾਰੂਤੀ ਸੁਜ਼ੂਕੀ ਨੂੰ ਸਗੋਂ ਪੂਰੇ ਘਰੇਲੂ ਵਾਹਨ ਉਦਯੋਦ ਨੂੰ ਮਦਦ ਮਿਲੇਗੀ।
ਆਯੁਕਾਵਾ ਨੇ ਕਿਹਾ ਕਿ ਭਵਿੱਖ 'ਚ ਸਰਵਸ਼੍ਰੇਸ਼ਠ ਮੌਕਿਆਂ ਨੂੰ ਭੁਨਾਉਣ ਦਾ ਰਾਜ ਅੰਦਰੂਨੀ ਖੋਜ ਅਤੇ ਵਿਕਾਸ ਸਮਰੱਥਾ 'ਚ ਨਿਹਿਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਨੂੰ ਭਵਿੱਖ ਦੀ ਦੁਨੀਆ 'ਚ ਮੁਕਾਬਲੇਬਾਜ਼ ਬਣਨਾ ਹੈ ਤਾਂ ਮੇਰਾ ਸੁਝਾਅ ਹੈ ਕਿ ਅੰਦਰੂਨੀ ਖੋਜ ਅਤੇ ਵਿਕਾਸ ਸਮਰੱਥਾ ਨੂੰ ਵਿਕਸਿਤ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ, ਜੋ ਇਕ ਲੰਬੀ ਪ੍ਰਕਿਰਿਆ ਹੈ ਅਤੇ ਹੌਲੀ-ਹੌਲੀ ਨਤੀਜੇ ਦਿੰਦੀ ਹੈ। ਸਾਨੂੰ ਹੌਂਸਲਾ ਰੱਖਣਾ ਹੋਵੇਗਾ ਅਤੇ ਪ੍ਰਤੀਬੰਧ ਰਹਿਣਾ ਹੋਵੇਗਾ।


author

Aarti dhillon

Content Editor

Related News